Back ArrowLogo
Info
Profile

ਖੂਬਸੂਰਤੀ ਅਤੇ ਖ਼ੁਸ਼ੀ ਦੀ ਉਤਪਤੀ ਹੀ ਸ੍ਰਿਸ਼ਟੀ ਦਾ ਮਨੋਰਥ ਹੈ। ਪਾਰਕ ਵਿੱਚ ਬਣੀ ਹੋਈ ਇੱਕ ਨਿੱਕੀ ਜਿਹੀ ਝੀਲ ਦੇ ਚਾਰ-ਚੁਫੇਰੇ ਲੋਕਾਂ ਦੀ ਭੀੜ ਸੀ। ਕੁਝ ਖਲੋਤੇ ਸਨ, ਕੁਝ ਆਰਾਮ ਕੁਰਸੀਆਂ ਉੱਤੇ ਬੈਠੇ ਸਨ ਅਤੇ ਕੁਝ ਇੱਕ ਆਪੋ ਆਪਣੀਆਂ ਰੀਮੋਟ-ਕੰਟਰੋਲ ਕਿਸ਼ਤੀਆਂ, ਪਾਣੀ ਦੇ ਤਲ ਉੱਤੇ ਏਧਰ-ਉਧਰ ਦੌੜਾ ਰਹੇ ਸਨ। ਬੇ-ਸ਼ੁਮਾਰ ਪਤੰਗਾਂ ਉਡਾਈਆਂ ਜਾ ਰਹੀਆਂ ਸਨ ਅਤੇ ਸੈਂਕੜੇ ਅਜਿਹੇ ਸਨ ਜਿਹੜੇ ਸੂਰਜ ਦੇਵਤੇ ਨੂੰ ਆਤਮ-ਸਮਰਪਣ ਕਰੀ, ਹਰੇ ਘਾਹ ਦੇ ਵਿਸ਼ਾਲ ਵਿਛਾਉਣੇ ਉੱਤੇ ਲੇਟੇ ਹੋਏ ਸਨ। ਸੂਰਜ ਦੀ ਪੂਜਾ ਦਾ ਰਿਵਾਜ ਵੀ ਪੱਛਮੀ ਯੂਰਪ ਦੇ ਪੁਰਾਤਨ ਲੋਕਾਂ ਵਿੱਚ ਸੀ ਅਤੇ ਸਟੋਨ ਰੇਂਜ ਦੇ ਪੱਥਰਾਂ ਨੂੰ ਇਸੇ ਪੂਜਾ ਲਈ ਬਣਾਏ ਗਏ ਕਿਸੇ ਮੰਦਰ ਦਾ ਬਕੀਆ-ਬਕਾਇਆ ਮੰਨਿਆ ਜਾਂਦਾ ਹੈ। ਪਰ ਸੂਰਜ ਦੀ ਮਿੱਤ੍ਰਤਾ ਦਾ ਏਨਾ ਚਾਅ ਹੈ ਆਧੁਨਿਕ ਪੱਛਮੀ ਯੂਰਪੀਨਾ ਨੂੰ ਕਿ ਗਰਮੀਆਂ ਦੀ ਰੁੱਤੇ ਬੀਚਾਂ ਉੱਤੇ ਜਾ ਪਾਰਕਾਂ ਵਿੱਚ ਜਾ ਕੇ, ਕੇਵਲ ਧੁੱਪ ਨੂੰ ਆਪਣੀ ਕਾਇਆਂ ਦਾ ਕੱਜਣ ਸਵਾਈ, ਸਵੇਰ ਤੋਂ ਸ਼ਾਮ ਕ ਘਾਹ ਦੀ ਮਖਮਲੀ ਛੁਹ ਮਾਣਦੇ ਰਹਿੰਦੇ ਹਨ। ਧੁੱਪ ਸੇਕਣ ਦਾ ਸ਼ੌਕ ਇਨ੍ਹਾਂ ਲੋਕਾਂ ਨੂੰ ਦੂਰ- ਦੁਰਾਡੇ ਧੁਪਿਆਲੇ ਦੇਸ਼ਾਂ ਵੱਲ ਲੈ ਜਾਂਦਾ ਹੈ। ਉਨ੍ਹਾਂ ਦੇਸ਼ਾਂ ਵਿੱਚ ਜਾ ਕੇ ਦੋ-ਤਿੰਨ ਹਫ਼ਤਿਆਂ ਦੀਆਂ ਛੁੱਟੀਆਂ ਮਾਣਨ ਦੇ ਮਨੋਰਥ ਨੂੰ ਮੁੱਖ ਰੱਖ ਕੇ ਇਹ ਲੋਕ ਸਾਰਾ ਸਾਲ, ਨੇਮ ਨਾਲ ਪੈਸੇ ਜੜਦੇ ਰਹਿੰਦੇ ਹਨ। ਯੂਰਪ ਦੇ ਧੁਪਿਆਲੇ ਦੇਸ਼ਾਂ ਦੇ ਲੋਕਾਂ ਦੀ ਉਪਜੀਵਕਾ (ਕਿਸੇ ਹੱਦ ਤਕ) ਪੱਛਮੀ ਯੂਰਪ ਦੇ ਕੰਢੇ ਦੇਸ਼ਾਂ ਦੇ ਲੋਕਾਂ ਦੀ ਧੁੱਪਾਸਨਾ ਉੱਤੇ ਨਿਰਭਰ ਕਰਦੀ ਹੈ।

ਹੇਨਾਲਟ ਪਾਰਕ ਬਾਗ਼ਬਾਨੀ ਦਾ ਕਮਾਲ ਨਹੀਂ ਸਗੋਂ ਕੁਦਰਤੀ ਸਾਦਗੀ ਦਾ ਕਿਸ਼ਮਾ ਹੈ। ਤਿੰਨ ਪਾਸਿਆਂ ਉੱਤੇ ਜੰਗਲਾਂ ਨਾਲ ਘਿਰੀਆ ਮੇਕਲੀਆ, ਹਰੀਆਂ ਦਲਵਾਨਾਂ ਵਿੱਚ ਇੱਕ ਨਿੱਕੀ ਜਿਹੀ ਝੀਲ ਅਤੇ ਚੌਥੇ ਪਾਸੇ ਸੜਕ ਉੱਤੇ ਬਣਿਆ ਹੋਇਆ ਪਾਰਕ ਦਾ ਵੱਡਾ ਗੋਟ ਅਸੀਂ ਕਾਰਾਂ ਨੂੰ ਕਾਰ ਪਾਰਕ ਵਿੱਚ ਖਲ੍ਹਾਰ ਕੇ ਖਾਣ ਪੀਣ ਦਾ ਸਾਮਾਨ ਚੁੱਕੀ ਸੰਘਣੇ ਜੰਗਲਾਂ ਵੱਲ ਤੁਰ ਪਏ। ਮੀਲ ਕਰ ਤੁਰ ਕੇ ਜੰਗਲ ਵਿੱਚ ਦਾਖ਼ਲ ਹੋਏ ਤਾਂ ਇਉਂ ਲੱਗਾ ਜਿਵੇਂ ਲੰਡਨ ਦੀ ਮਸ਼ੀਨੀ ਹਫੜਾ-ਦਫੜੀ ਨਾਲੋਂ ਨਾਤਾ ਟੁੱਟ ਗਿਆ ਹੈ। ਉੱਚੀ ਟੇਕਰੀ ਉੱਤੇ ਅਸਾਂ ਦੋ ਟਿਕਾਣੇ ਚੁਣ ਲਏ, ਇੱਕ ਧੁੱਪ ਵਿੱਚ ਅਤੇ ਦੂਜਾ ਛਾਵੇਂ। ਦੋਹਾਂ ਥਾਵਾਂ ਉੱਤੇ ਦੋ ਗਲੀਚੇ ਵਿਛਾ ਦਿੱਤੇ ਅਤੇ ਧੁੱਪ ਸੇਕਣ ਦੇ ਸ਼ੌਕੀਨਾਂ ਨੂੰ ਧੁੱਪੇ ਛੱਡ ਕੇ ਬਾਕੀ ਸਾਰੇ ਛਾਵੇਂ ਵਿਛੇ ਗਲੀਚੇ ਉੱਤੇ ਆ ਬਿਰਾਜੇ। ਇਨ੍ਹਾਂ ਵਿੱਚ ਉਹ ਸਾਰੇ ਆਦਮੀ ਮੌਜੂਦ ਸਨ ਜਿਹੜੇ ਪਹਿਲੀ ਮੀਟਿੰਗ ਵਿੱਚ ਸਨ। ਤੇਰੇ ਜੀਜਾ ਜੀ ਅਤੇ ਉਨ੍ਹਾਂ ਦਾ ਛੋਟਾ ਵੀਰ ਪਤੰਗ ਉਡਾਉਣ ਚਲੇ ਗਏ ਸਨ ਅਤੇ ਮਾਤਾ ਜੀ ਬੱਚਿਆਂ ਅਤੇ ਇਸਤ੍ਰੀਆਂ ਨਾਲ ਧੁੱਪੇ ਬੈਠੇ ਸਨ। ਦੋ ਨਵੇਂ ਵਿਅਕਤੀ ਵੀ ਇਸ ਸਭਾ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਪਤਨੀ ਵੀ। ਪਾਪਾ ਨੇ ਸਪਾਰਟਾ ਦੇ ਸਿਰਲੇਖ ਹੇਠਾਂ ਇਹ ਲੇਖ ਪੜਿਆ:

"ਆਪਣੇ ਅ-ਪਰਗਟ ਰੂਪ ਵਿੱਚ ਚੇਤਨਾ ਇੱਕ ਹੈ ਅਤੇ ਪਰਗਟ ਰੂਪਾਂ ਵਿੱਚ ਅਨੇਕ। ਸੋਚ ਅ-ਪਰਗਟ ਚੇਤਨਾ ਦਾ ਇੱਕ ਪਰਗਟ ਰੂਪ ਹੈ ਅਤੇ ਮਨੁੱਖੀ ਸੋਚ ਦੇ ਰੂਪ ਵਿੱਚ ਅਨੇਕ- ਰੂਪੀ ਵੀ ਹੋ ਗਿਆ ਹੈ ਅਤੇ ਅਸੀਮ ਵੀ। ਅਨੇਕ-ਰੂਪੀ ਮਨੁੱਖੀ ਸੋਚ ਨੇ ਇੱਕੋ ਜਿਹੇ ਨੇਮਾ ਅਧੀਨ ਵਿਕਾਸ ਕੀਤਾ ਹੈ। ਭਾਰਤੀ ਅਤੇ ਯੂਨਾਨੀ ਸੋਚ-ਪ੍ਰਣਾਲੀਆਂ ਤਿੰਨ ਭਿੰਨ ਦਿਸਦਿਆਂ ਹੋਇਆ ਵੀ ਇੱਕੋ ਜਿਹੇ ਨੇਮਾਂ ਅਨੁਸਾਰ ਵਿਕਸੀਆਂ ਹਨ। ਸਪਾਰਟਾ ਨਾਂ ਦੇ ਪੁਰਾਤਨ ਯੂਨਾਨੀ

_____________

1. ਬੈਟਰੀ ਨਾਲ ਚੱਲਣ ਵਾਲੇ ਕਿਸ਼ਤੀ-ਰੂਪ ਖਿਡਾਉਣੇ, ਜਿਨ੍ਹਾਂ ਨੂੰ ਕੰਢੇ ਉੱਤੇ ਖਲੋ ਕੇ ਇੱਕ ਛੋਟੇ ਜਿਹੇ ਯੰਤਰ ਨਾਲ ਏਧਰ-ਉਧਰ ਮੋੜਿਆ ਅਤੇ ਦੌੜਾਇਆ ਜਾ ਸਕਦਾ ਹੈ।

2. ਇੰਗਲੈਂਡ ਵਿੱਚ ਇੱਕ ਪੁਰਾਤਨ ਮੰਦਰ ਦੇ ਪੰਡਜ਼।

51 / 225
Previous
Next