

"ਹਰ ਜੀਵ ਆਪਣੀ ਰੱਖਿਆ ਲਈ ਆਪਣੇ ਚੌਗਿਰਦੇ ਤੋਂ ਚੌਕੰਨਾ ਰਹਿਣ ਦਾ ਯਤਨ ਕਰਦਾ ਹੈ। ਇਸ ਯਤਨ ਦੀ ਯੋਗਤਾ ਹਰ ਜੀਵਨ ਵਿੱਚ ਕੁਦਰਤੀ ਹੈ। ਮਨੁੱਖ ਵੀ ਅਰੰਭ ਵਿੱਚ ਆਪਣੀ ਰੱਖਿਆ ਦੇ ਮਨੋਰਥ ਨਾਲ ਆਪਣੇ ਚੰਗਿਰਦੇ ਨੂੰ ਜਾਣਨ ਦਾ ਯਤਨ ਕਰਦਾ। ਸੀ। ਜਦੋਂ ਸ਼ਿਕਾਰੀ ਮਨੁੱਖ ਕਿਸਾਨ ਬਣ ਗਿਆ ਅਤੇ ਆਪਣੀ ਰੱਖਿਆ ਵੱਲੋਂ ਨਿਸਚਿਤ ਹੋਣ ਲੱਗ ਪਿਆ, ਉਦੋਂ ਆਪਣੇ ਚੌਗਿਰਦੇ ਦੀ ਜਾਣਕਾਰੀ ਉਸ ਲਈ ਆਨੰਦ ਅਤੇ ਮਿੱਤ੍ਰਤਾ ਦਾ ਸਰੋਤ ਬਣ ਗਈ ਹੋਵੇਗੀ। ਜਿੱਥੇ ਜਿੱਥੇ ਵੀ ਮਨੁੱਖੀ ਜੀਵਨ ਨੂੰ ਮਿੱਤ੍ਰਤਾ ਭਰਪੂਰ ਕੁਦਰਤੀ ਚੌਗਿਰਦਾ ਮਿਲਿਆ ਹੈ, ਉੱਥੇ ਉੱਥੇ ਉਸ ਦੀ ਸੋਚ ਨੇ ਆਪਣੇ ਨੇੜਲੇ ਅਤੇ ਦੁਰਾਲੇ ਚੋਗਿਰਦੇ ਨੂੰ ਜਾਣਨ ਅਤੇ ਮਿੱਤ੍ਰ ਬਣਾਉਣ ਦਾ ਯਤਨ ਕੀਤਾ ਹੈ। ਚੀਨ, ਭਾਰਤ ਅਤੇ ਯੂਨਾਨ ਵਿੱਚ ਇਵੇਂ ਹੀ ਹੋਇਆ ਹੈ। ਰਿਗਵੇਦ ਦੀਆਂ ਅਰੰਭਕ ਰਿਚਾਵਾਂ ਅਤੇ ਯੂਨਾਨ ਦਾ ਸੁਕਰਾਤ- ਪਲੇਟੇ ਆਦਿਕਾ ਤੋਂ ਪਹਿਲਾਂ ਫਲਸਵਾ ਅਸਲ ਵਿੱਚ ਸੁਹਿਰਦ ਮਨੁੱਖ ਦੀ ਕੁਦਰਤ ਪ੍ਰਤਿ ਕ੍ਰਾਤਰੀ-ਭਰੀ ਜਗਿਆਸਾ ਤੋਂ ਵੱਧ ਹੋਰ ਕੁਝ ਨਹੀਂ ਸੀ। ਚੀਨ ਵਿੱਚ ਇਹ ਜਗਿਆਸਾ ਦੇਖੋ ਲੰਮੇ ਸਮੇਂ ਤਕ ਸ਼ਾਕਤ-ਵਿਲਾਸਫੀ ਤੋਂ ਅਭਿੱਜ ਰਹਿ ਸਕੀ ਸੀ। ਭਾਰਤ ਵਿੱਚ ਇਹ ਛੇਤੀ ਹੀ ਸੁਆਰਥੀ ਪਹੜ ਵਰਗ ਦੇ ਵੰਸ ਪੈ ਕੇ ਸਾਕਤ-ਫਿਲਾਸਫੀ ਵਿੱਚ ਬਦਲਨੀ ਅਰੰਭ ਹੋ ਗਈ ਸੀ। ਉਥੇ ਇਹ ਰੂਪ ਵਿਕਾਸ (ਜਾਂ ਰੂਪ ਵਿਗਾੜ) ਧਰਮ ਦੀ ਛਤਰ-ਛਾਇਆ ਹੋਇਆ ਹੋਣ ਕਰਕੇ ਏਨੀ ਸਫ਼ਾਈ ਅਤੇ ਸੁੰਦਰਤਾ ਨਾਲ ਸਿਰੇ ਚੜ੍ਹਿਆ ਹੈ ਕਿ ਹੁਣ ਤਕ ਸਾਤਵਿਕ ਵਿਚਾਰਧਾਰਾ ਅਤੇ ਰਾਜਸਿਕ ਵਿਚਾਰਧਾਰਾ ਵਿੱਚ ਕਿਸੇ ਪ੍ਰਕਾਰ ਦਾ ਨਿਖੇੜਾ ਕਰਨ ਦੀ ਕਿਰਿਆ ਤੋਂ ਸੰਕੋਚ ਕੀਤਾ ਜਾਣਾ ਸਿਆਣਪ ਸਮਝਿਆ ਜਾਂਦਾ ਹੈ; ਅਤੇ ਵਿਸ਼ਨੂੰ ਦੇ ਇੱਕ ਹੱਥ ਵਿੱਚ ਭਿਆਨਕ ਸੁਦਰਸ਼ਨ ਚੱਕਰ ਅਤੇ ਦੂਜੇ ਹੱਥ ਵਿੱਚ ਕੋਮਲ ਕਮਲ ਫੁੱਲ ਦੇ ਸਿੱਧੇ ਵਿਰੋਧ ਨੂੰ 'ਨਮ ਕਲਰ ਕਰਤਾ ਨਮੋ ਸਾਂਤ ਰੂਪ ਕਹਿ ਕੇ 'ਸਾਂਤ ਰੂਪੋ' ਦੀ ਆੜ ਵਿੱਚ ਖਲੋਤ
'ਕਹ ਕਰਤਾ' ਨੂੰ ਸਦਾ ਲਈ ਸਿਰ ਝੁਕਾਅ ਦਿੱਤਾ ਗਿਆ ਹੈ। "ਯੂਨਾਨ ਦਾ ਕੁਦਰਤੀ ਚੋਗਿਰਦਾ ਵੀ ਮਿੱਤਾ ਅਤੇ ਮੈਰੀ ਭਰਪੂਰ ਸੀ। ਇਥੇ ਵੀ ਅਰੰਭ ਵਿੱਚ 'ਸਹਿਯੋਗ-ਦਰਸ਼ਨ' ਜਾਂ ਸਾਤਵਿਕ ਵਿਚਾਰਧਾਰਾ ਨੇ ਜਨਮ ਲਿਆ ਸੀ । ਮੁੱਢਲੇ ਯੂਨਾਨੀ ਵਿਚਾਰਵਾਨ ਧਰਤੀ ਉੱਤੇ ਜੀਵਨ ਦੀ ਵਿਚਿੱਤ ਖੇਡ ਦੇ ਵਿਸਮਾਦੀ ਰਹੱਸ ਨੂੰ ਜਾਣਨ ਦੀ ਰੀਝ ਰੱਖਦੇ ਸਨ। ਯੂਨਾਨੀ ਵਿਚਾਰਵਾਨਾਂ ਦੀਆਂ ਕਈ ਪੀੜ੍ਹੀਆਂ ਜੀਵਨ ਦੀ ਉਤਪਤੀ ਅਤੇ ਵਿਕਾਸ ਦੇ ਗਿਆਨ-ਭਵਨ ਦੀ ਉਸਾਰੀ ਵਿੱਚ ਆਪੇ ਆਪਣਾ ਹਿੱਸਾ ਪਾਉਂਦੀਆਂ ਰਹੀਆਂ ਸਨ। ਕਿਸੇ ਨੇ ਜਲ ਨੂੰ ਜੀਵਨ ਦਾ ਮੂਲ ਆਖਿਆ ਅਤੇ ਕਿਸੇ ਨੇ ਪ੍ਰਿਥਵੀ ਜਾਂ ਮਿੱਟੀ ਨੂੰ, ਕਿਸੇ ਨੇ ਵਾਯੂ ਨੂੰ ਜੀਵਨ ਦਾ ਸਰੋਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਨੇ ਅਗਨੀ ਨੂੰ। ਇਨ੍ਹਾਂ ਤੋਂ ਪਿਛਲੀਆਂ ਪੀੜੀਆਂ ਦੇ ਵਿਚਾਰਵਾਨਾਂ ਨੇ ਸਾਰਿਆਂ ਨੂੰ ਇਕੱਠਾ ਕਰ ਕੇ ਜਲ, ਵਾਯੂ, ਧਰਤੀ ਅਤੇ ਅਗਨੀ ਦੇ ਸੰਜੋਗ-ਸੁਮੇਲ ਤੋਂ ਜੀਵਨ ਦੀ ਉਤਪਤੀ ਦਾ ਵਿਚਾਰ ਪੈਦਾ ਕੀਤਾ ਅਤੇ ਕੁਝ ਅਜਿਹੇ ਵੀ ਹੋਏ ਜਿਨ੍ਹਾਂ ਨੇ ਐਟਮ ਜਾਂ ਪਰਮਾਣੂ ਨੂੰ ਸ੍ਰਿਸ਼ਟੀ ਦਾ ਮੂਲ ਮੰਨਿਆ। ਇਨ੍ਹਾਂ ਮੁੱਢਲੇ ਯੂਨਾਨੀ ਵਿਚਾਰਵਾਨਾਂ ਦੀ ਵਿਚਾਰ-ਵਿਧੀ ਵਿੱਚੋਂ ਹੀ ਕਿਨਸਾਂਸ ਜਾਂ ਪੁਨਰ ਜਾਗ੍ਰਤੀ ਦੀ ਕ੍ਰਿਪਾ ਨਾਲ ਆਧੁਨਿਕ ਵਿਗਿਆਨ ਦੇ ਵਿਕਾਸ ਦਾ ਚਮਤਕਾਰ ਹੋਇਆ ਹੈ। ਆਧੁਨਿਕ ਜੀਵਨ ਤੇ ਵਿਗਿਆਨ ਵਿਹੂਣਾ ਹੋ ਕੇ ਜੀਅ ਹੀ ਨਹੀਂ ਸਕਦਾ, ਪਰੰਤੂ ਪੁਰਾਤਨ ਸਮਿਆਂ ਦੇ ਇਹ ਵਿਗਿਆਨੀ ਵੀ ਜੀਵਨ ਦੇ ਦੁਖ-ਸੁਖ ਤੋਂ ਨਿਰਲੇਪ ਜਾਂ ਅਭਿੱਜ ਨਹੀਂ ਸਨ। ਇਹ ਸਾਰੇ ਸੰਤ-ਸਾਇੰਸਦਾਨ ਸਨ। ਜੀਵਨ ਦੇ ਭੇਤਾਂ ਨੂੰ ਜਾਣਨ ਦੀ ਮਾਸੂਮ ਜਗਿਆਸਾ ਵਾਲੇ ਇਹ ਲੋਕ ਜੀਵਨ ਨਾਲ ਮਿੱਤ੍ਰਤਾ ਤੋਂ ਵੱਖਰੇ ਹਰ ਸੰਬੰਧ ਨੂੰ ਮਨੁੱਖੀ ਗੌਰਵ ਦੀ ਗਿਰਾਵਟ ਮੰਨਦੇ ਸਨ।