Back ArrowLogo
Info
Profile

ਮਿਸ਼ਰਣ ਸੀ। 'ਦੇਇ ਬਾਦਸ਼ਾਹ ਨਾ ਮੁਲਕ ਸਮਾਣੇ' ਵਾਲਾ ਅਸੂਲ ਲੈਕਨੀਆ ਉੱਤੇ ਲਾਗੂ ਨਹੀਂ ਹੁੰਦਾ। ਲਗਪਗ ਛੇ ਸੋ ਸਾਲ ਤਕ ਸਪਾਰਟਾ ਦਾ ਨਗਰ-ਰਾਜ ਦੇ ਬਾਦਸ਼ਾਹਾਂ ਦੁਆਰਾ ਚਲਾਇਆ ਜਾਂਦਾ ਰਿਹਾ ਹੈ। ਇਹ ਰਾਜੇ ਦੇ ਵੱਖ ਵੱਖ ਘਰਾਣਿਆਂ ਵਿੱਚੋਂ ਹੁੰਦੇ ਸਨ ਅਤੇ ਪਿਤਾ ਦੀ ਗੱਦੀ ਪੁੱਤਰ ਨੂੰ ਦਿੱਤੀ ਜਾਂਦੀ ਸੀ। ਸਪਾਰਟਾ ਤੋਂ ਪਿੱਛੋਂ ਰੋਮਨ ਸਲਤਨਤ ਵਿੱਚ ਵੀ ਇੱਕ ਤੋਂ ਵੱਧ ਐਪਰਰਜ਼ (ਸ਼ਹਿਨਸ਼ਾਹ) ਹੁੰਦੇ ਰਹੇ ਹਨ। ਦੋ ਰਾਜਿਆਂ ਦੀ ਲੋੜ ਯੁੱਧ ਵਿੱਚੋਂ ਉਪਜੀ ਹੋਈ ਸੀ। ਇੱਕ ਰਾਜੇ ਦੇ ਲੜਾਈ ਵਿੱਚ ਚਲੇ ਜਾਣ ਮਗਰੋਂ ਦੂਜਾ ਰਾਜਾ ਗੱਦੀ ਦੀ ਸੰਭਾਲ ਕਰਦਾ ਸੀ। ਰਾਜਿਆਂ ਦਾ ਯੋਧੇ ਜਰਨੈਲ ਹੋਣਾ ਜ਼ਰੂਰੀ ਸੀ। ਜੰਗ ਸਮੇਂ ਰਾਜਿਆਂ ਦੇ ਅਧਿਕਾਰ ਅਸੀਮ ਹੋ ਜਾਂਦੇ ਸਨ ਅਤੇ ਅਮਨ ਸਮੇਂ ਇਨ੍ਹਾਂ ਵਿੱਚ ਕਟੌਤੀ ਹੋ ਜਾਂਦੀ ਸੀ। ਹਾਂ, ਕੌਮੀ ਜਸ਼ਨਾਂ ਅਤੇ ਤਿਉਹਾਰਾਂ ਦੇ ਮੌਕੇ ਉੱਤੇ ਰਾਜੇ ਨੂੰ ਕਿਸੇ ਵੀ ਦੂਜੇ ਆਦਮੀ ਨਾਲੋਂ ਦੂਣਾ ਭੋਜਨ ਦਿੱਤਾ ਜਾਂਦਾ ਸੀ।

"ਪੁਰਾਤਨ ਯੂਨਾਨ ਦੇ ਇਸ ਪ੍ਰਾਂਤ, ਲੇਕੋਨੀਆ ਦੇ ਵਿਧਾਨ ਦੀਆਂ ਕਈ ਗੱਲਾਂ ਵਿਚਿੱਤ੍ਰ ਸਨ। ਇਸ ਅਨੁਸਾਰ ਦੇਸ਼ ਦੀ ਜਨ-ਸੰਖਿਆ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਸਭ ਤੋਂ ਵੱਡੀ ਸ਼੍ਰੇਣੀ ਦਾਸਾਂ ਦੀ ਸੀ: ਇਨ੍ਹਾਂ ਨੂੰ 'ਹੇਲਟ' ਆਖਿਆ ਜਾਂਦਾ ਸੀ। ਕਿਸਾਨ, ਕਾਮੋ, ਰਾਜ, ਮਿਸਤਰੀ, ਜੁਲਾਹੇ, ਮੋਚੀ ਅਤੇ ਵਪਾਰੀ ਆਦਿਕ ਸਭ ਇਸ ਸ਼੍ਰੇਣੀ ਵਿੱਚ ਸ਼ਾਮਲ ਸਨ। ਜੋ ਕੋਈ ਵੀ ਆਪਣੀ ਉਪਜੀਵਕਾ ਲਈ ਕੋਈ ਕੰਮ ਜਾਂ ਕਾਰੋਬਾਰ ਕਰਦਾ ਸੀ, ਉਸ ਨੂੰ ਹੇਲਟ ਜਾ ਦਾਸ ਆਖਿਆ ਜਾਂਦਾ ਸੀ । ਹੋਲਟ ਲੋਕਾਂ ਦੀ ਗਿਣਤੀ ਦੂਜੀਆਂ ਦੋਹਾਂ ਸ਼੍ਰੇਣੀਆਂ ਨਾਲੋਂ ਵੱਧ ਸੀ, ਕਈ ਗੁਣਾ ਵੱਧ ਅਤੇ ਉਹ ਵੀ ਯੂਨਾਨੀ ਨਸਲ ਦੇ ਹੀ ਸਨ।

"ਦੂਜੀ ਸ਼੍ਰੇਣੀ ਪਿਰੀਓਸੀਆ ਜਾਂ ਨਾਗਰਿਕਾਂ ਦੀ ਸੀ, ਹਰ ਨਾਗਰਿਕ ਨੂੰ ਜ਼ਮੀਨ ਦਾ ਇੱਕ ਟੁੱਕੜਾ ਸਰਕਾਰ ਵੱਲੋਂ ਦਿੱਤਾ ਗਿਆ ਹੁੰਦਾ ਸੀ। ਇਹ ਜ਼ਮੀਨ ਪਿਤਾ ਕੋਲੋਂ ਪੁੱਤਰ ਨੂੰ ਵਿਰਸੇ ਵਿੱਚ ਮਿਲ ਜਾਂਦੀ ਸੀ। ਨਾਗਰਿਕਾਂ ਨੂੰ ਕੋਈ ਕਾਰੋਬਾਰ ਕਰਨ ਦੀ ਆਗਿਆ ਨਹੀਂ ਸੀ। ਉਹ ਕੇਵਲ ਸੈਨਿਕ ਹੁੰਦੇ ਸਨ। ਉਨ੍ਹਾਂ ਦੀਆਂ ਜ਼ਮੀਨਾਂ ਉੱਤੇ ਕੰਮ ਹੇਲਟ ਜਾਂ ਦਾਸ ਕਰਦੇ ਸਨ। ਉਂਜ ਤਾਂ ਸਾਰੇ ਨਾਗਰਿਕ ਬਰਾਬਰ ਮੰਨੇ ਜਾਂਦੇ ਸਨ; ਪਰ ਰਾਜਧਾਨੀ (ਸਪਾਰਟਾ) ਵਿੱਚ ਵੱਸਣ ਵਾਲੇ ਨਾਗਰਿਕ ਦੂਜਿਆਂ ਨਾਗਰਿਕਾਂ ਨਾਲ ਇਸ ਗੱਲ ਵੱਖਰੇ ਸਨ ਕਿ ਉਹ ਰਾਜਸੀ ਮੁਆਮਲਿਆਂ ਵਿੱਚ ਹਿੱਸਾ ਲੈ ਸਕਦੇ ਸਨ। ਕੋਈ ਨਾਗਰਿਕ ਆਪਣੀ ਜ਼ਮੀਨ ਵੇਚ ਨਹੀਂ ਸੀ ਸਕਦਾ।

"ਤੀਜੀ ਸ਼੍ਰੇਣੀ ਹਾਕਮਾਂ ਜਾਂ ਜਗੀਰਦਾਰਾਂ ਦੀ ਸੀ। ਇਹ ਵੱਡੀਆਂ ਵੱਡੀਆਂ ਜਗੀਰਾਂ ਦੇ ਮਾਲਕ ਹੁੰਦੇ ਸਨ। ਦੋਵੇਂ ਬਾਦਸ਼ਾਹ ਦੇ ਜਗੀਰਦਾਰ ਘਰਾਣਿਆਂ ਵਿੱਚੋਂ ਹੁੰਦੇ ਸਨ। ਇਨ੍ਹਾਂ ਰਾਜਿਆਂ ਦੀ ਸਹਾਇਤਾ ਲਈ ਅਠਾਈ ਮੈਂਬਰਾਂ ਦੀ ਕੌਂਸਲ ਚੁਣੀ ਜਾਂਦੀ ਸੀ। ਇਹ ਮੈਂਬਰ ਜਗੀਰਦਾਰਾਂ ਵਿੱਚੋਂ ਹੁੰਦੇ ਸਨ ਅਤੇ ਸੱਠ ਸਾਲ ਤੋਂ ਛੋਟੀ ਉਮਰ ਦਾ ਆਦਮੀ ਇਨ੍ਹਾਂ ਅਨਾਈ ਮੈਂਬਰਾਂ ਵਿੱਚ ਨਹੀਂ ਸੀ ਲਿਆ ਜਾ ਸਕਦਾ। ਹਾਂ, ਦੋਵੇਂ ਰਾਜੇ ਇਸ ਸਭਾ ਦੇ ਮੈਂਬਰ ਹੁੰਦੇ ਸਨ। ਉਨ੍ਹਾਂ ਨੂੰ ਮਿਲਾ ਕੇ ਸਭਾ ਦੀ ਗਿਣਤੀ ਤੀਹ ਹੋ ਜਾਂਦੀ ਸੀ ਅਤੇ ਇਹ ਦੋਵੇਂ ਸੱਠ ਸਾਲ ਤੋਂ ਘੱਟ ਉਮਰ ਦੇ ਹੋ ਸਕਦੇ ਸਨ। ਇਸ ਸਭਾ ਦੇ ਅਠਾਈ ਮੈਂਬਰ, ਸਪਾਰਟਾ ਵਿੱਚ ਵੱਸਣ ਵਾਲੇ ਨਾਗਰਿਕਾਂ ਦੁਆਰਾ, ਜਗੀਰਦਾਰਾਂ ਵਿੱਚੋਂ ਚੁਣੇ ਜਾਂਦੇ ਸਨ। ਕਿਸੇ ਮੈਂਬਰ ਦੀ ਮੌਤ ਹੋ ਜਾਣ ਉੱਤੇ ਉਸ ਦੀ ਥਾਂ ਨਵਾਂ ਮੈਂਬਰ ਚੁਣ ਲਿਆ ਜਾਂਦਾ ਸੀ। ਵਡੇਰਿਆਂ ਦੀ ਇਹ ਸਭਾ ਇੱਕ ਪ੍ਰਕਾਰ ਦੀ ਉੱਚੀ ਅਦਾਲਤ ਵੀ ਸੀ ਅਤੇ ਲੋਕ ਸਭਾ ਦੇ ਸਾਹਮਣੇ ਰੱਖੇ ਜਾਣ ਵਾਲੇ ਮੁਆਮਲਿਆਂ ਦੀ ਲਿਸਟ ਤਿਆਰ ਕਰਨਾ ਵੀ ਇਸ ਦਾ ਕੰਮ ਸੀ।

55 / 225
Previous
Next