Back ArrowLogo
Info
Profile

ਦੀ ਜਗਤ ਪ੍ਰਸਿੱਧ ਪੁਸਤਕ 'ਰੀਪਬਲਿਕ' ਨੂੰ ਸਪਾਰਟਾ ਦੇ ਵਿਧਾਨ ਦਾ ਅਫਲਾਤੂਨੀ ਉਤਾਰਾ ਆਖਣ ਵਿੱਚ ਬਹੁਤੀ ਉਕਾਈ ਨਹੀਂ। ਪਲੇਣ ਦੇ ਸ਼ਗਿਰਦ ਅਰਸਤੂ ਨੇ ਇਸ ਵਿਧਾਨ ਦੇ ਇੱਕ ਇੱਕ ਨੁਕਤੇ ਦੀ ਆਲੋਚਨਾ ਕਰ ਕੇ ਇਸ ਵਿਧਾਨ ਨੂੰ ਅਤਿ ਦਰਜੇ ਦਾ ਅਣ-ਮਨੁੱਖੀ ਵਿਧਾਨ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਸਪਾਰਟਾ ਦੇ ਵਿਧਾਨ ਦਾ ਅਧਿਐਨ ਅਜੋਕੀ ਵਿੱਦਿਆ ਦਾ ਜ਼ਰੂਰੀ ਅੰਗ ਨਹੀਂ ਤਾਂ ਵੀ ਪਲੇਟ ਦੀ ਪ੍ਰੇਰਣਾ ਦਾ ਮੂਲ-ਸਰੋਤ ਹੋਣ ਕਰਕੇ ਇਹ ਵਿਧਾਨ ਹੁਣ ਤਕ ਮਨੁੱਖੀ ਸੋਚ ਨੂੰ ਪ੍ਰਭਾਵਿਤ ਕਰਦਾ ਆ ਰਿਹਾ ਹੈ, ਕਿਉਂ ਜੁ ਦਰਸ਼ਨ ਅਤੇ ਸਾਹਿਤ ਸੰਬੰਧੀ ਗੰਭੀਰ ਵਿਚਾਰਾਂ ਕਰਨ ਵਾਲੀਆਂ ਸਭਾਵਾਂ ਦੇ ਅਜਿਹੇ ਸੰਮੇਲਨ ਘੱਟ ਹੀ ਹੁੰਦੇ ਹਨ, ਜਿਨ੍ਹਾਂ ਵਿੱਚ ਪਲੇਟੋ ਦਾ ਜ਼ਿਕਰ ਨਾ ਹੋਵੇ। ਇਹ ਗੱਲ ਮਨੁੱਖੀ ਸੋਚ ਲਈ ਕਿਸੇ ਤਰ੍ਹਾਂ ਸ਼ਰਮਸਾਰੀ ਜਾਂ ਮਿਹਣੇ ਦੀ ਗੱਲ ਨਹੀਂ; ਪਰ ਇਸ ਗੱਲ ਦਾ ਮਨੁੱਖੀ ਸੋਚ ਨੂੰ ਮਿਹਣਾ ਵੀ ਹੈ ਅਤੇ ਸ਼ਰਮਸਾਰੀ ਵੀ ਕਿ ਇਸ ਨੇ ਪਲੇਟ ਦੇ ਸੋਹਿਲੇ ਗਾਉਣ ਵਿੱਚ ਬੇਲੜਾ ਗੌਰਵ ਮਹਿਸੂਸ ਕੀਤਾ ਹੈ: ਪਰ ਉਸ ਨੂੰ ਸਮਝਣ ਸਮਝਾਉਣ ਅਤੇ ਸੋਧਣ ਵਿੱਚ ਲੋੜੀਂਦੀ ਸੁਤੰਤਾ ਤੋਂ ਕੰਮ ਨਹੀਂ ਲਿਆ।"

ਲੇਖ ਪੜ੍ਹਿਆ ਗਿਆ, ਹੋਲੀ ਹੋਲੀ, ਠਰੰਮੇ ਨਾਲ ਪੜ੍ਹਿਆ ਗਿਆ ਅਤੇ ਬਹੁਤ ਹੀ ਧਿਆਨ ਨਾਲ, ਚੁੱਪ-ਚਾਪ ਇੱਕ-ਮਨ ਹੋ ਕੇ ਸੁਣਿਆ ਗਿਆ। ਇਉਂ ਲੱਗ ਰਿਹਾ ਸੀ ਕਿ ਸੁਣਦਿਆਂ ਹੋਇਆ ਇਹ ਸਰੋਤੇ ਇਥੋਂ ਕਿਧਰੇ ਦੂਰ ਚਲੇ ਗਏ ਸਨ ਅਤੇ ਹੁਣ ਹੌਲੀ ਹੌਲੀ ਵਾਪਸ ਮੁੜ ਰਹੇ ਹਨ। ਸਭ ਤੋਂ ਪਹਿਲਾਂ ਪਾਪਾ ਦੇ ਮਿੱਤਰ ਨੇ ਚੁੱਪ ਨੂੰ ਤੋੜਿਆ, "ਵੀਰ ਜੀ, ਇਸ ਨੌਜਵਾਨ ਨੇ ਦਰਸ਼ਨ ਦੇ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਖੋਲ੍ਹ ਦਿੱਤਾ ਹੈ।"

"ਇਹ ਲੇਖ ਮੈਂ ਲਿਖਿਆ ਹੈ, ਵੀਰ ਜੀ।" ਪਾਪਾ ਦੇ ਮੂੰਹ ਉੱਤੇ ਵਿਅੰਗ ਭਰੀ ਮੁਸਕ੍ਰਾਹਟ मौ।

"ਵੀਰ ਜੀ, ਲਿਖਿਆ ਤਾਂ: ਤੁਸੀਂ ਹੈ, ਪਰ ਲੇਖ ਦੇ ਤੌਰ 'ਤੇ ਇਹ ਕੋਈ ਉਚੇਚੀ ਪ੍ਰਾਪਤੀ ਨਹੀਂ। ਤੁਸੀਂ ਇਸ ਨਾਲੋਂ ਵੱਧ ਸੁੰਦਰ ਲੇਖ ਲਿਖਦੇ ਰਹੇ ਹੋ, ਲਿਖ ਸਕਦੇ ਹੋ।"

"ਨਾਲੇ ਕਹਿੰਦੇ ਹੋ ਕਿ ਇਸ ਲੇਖ ਨਾਲ ਦਰਸ਼ਨ ਦੇ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਖੁੱਲ੍ਹ ਗਿਆ ਹੈ।"

"ਜ਼ਰੂਰ ਖੁੱਲ੍ਹ ਗਿਆ ਹੈ। ਨਿਰਾ ਪੁਰ ਨਵਾਂ ਚੈਪਟਰ ਹੀ ਨਹੀਂ ਖੁੱਲ੍ਹ ਗਿਆ, ਸਗੋਂ ਦਰਸ਼ਨ ਦੇ ਸਮੁੱਚੇ ਇਤਿਹਾਸ ਨੂੰ ਨਵੇਂ ਸਿਰਿਓਂ ਲਿਖਣ ਦੀ ਲੋੜ ਪੈ ਗਈ ਹੈ ਅਤੇ ਇਸ ਲੋੜ ਦਾ ਅਹਿਸਾਸ ਉਸ ਨੌਜੁਆਨ ਦੇ ਇਨ੍ਹਾਂ ਸ਼ਬਦਾਂ ਨੇ ਜਗਾਇਆ ਹੈ ਕਿ ਜੇ ਪੈਰੀਕਲੀਜ਼ ਹਾਰਨ ਦੀ ਥਾਂ ਜਿੱਤ ਗਿਆ ਹੁੰਦਾ ਤਾਂ ਪਲੇਟੋ ਦੇ ਵਿਚਾਰ ਹੁਣ ਨਾਲੋਂ ਵੱਖਰੇ ਹੋਣੇ ਸਨ।"

"ਭਾਅ ਜੀ, ਜੇ ਗੁੱਸਾ ਨਾ ਕਰੋ ਤਾਂ ਇਹ ਲੇਖ ਲਿਖਣ ਦੀ ਲੋੜ, ਤੁਸਾਂ ਵੀ, ਉਸ ਦੇ ਪੱਤ੍ਰ ਤੋਂ ਬਾਅਦ ਹੀ ਮਹਿਸੂਸ ਕੀਤੀ ਹੈ।"

"ਜੇ ਤੁਸੀਂ ਮੈਨੂੰ ਨਾਲੋ ਨਾਲ ਪੜ੍ਹਦੇ ਰਹੇ ਹੁੰਦੇ ਤਾਂ ਸ਼ਾਇਦ ਤੁਹਾਡੀ ਰਾਏ ਕੁਝ ਹੋਰ ਹੁੰਦੀ। ਚਲੋ ਮੈਂ ਵੀ, ਸਾਡੀ ਸੋਚ ਨੂੰ ਸੇਧ ਦੇਣ ਵਾਲੇ ਉਸ ਨੌਜੁਆਨ ਦਾ ਸ਼ੁਕਰਗੁਜ਼ਾਰ ਹਾਂ। ਸਾਡੀ ਸਨੇਹਾ ਨੇ ਹੁਣ ਤਕ ਕੁਝ ਨਹੀਂ ਆਖਿਆ। ਸ਼ਾਇਦ ਏਥੇ ਹਾਜ਼ਰ ਨਹੀਂ। ਉਸਦਾ ਮਨ ਪਤੰਗਾ ਨਾਲ ਉਂਡ ਰਿਹਾ ਹੈ।"

"ਨਹੀਂ ਪਾਪਾ, ਮੈਂ ਵੀ ਏਥੇ ਹਾਂ ਅਤੇ ਮੇਰਾ ਮਨ ਵੀ ਏਥੇ ਹੀ ਹੈ।"

"ਏਥੇ ਹੁੰਦਾ ਹੋਇਆ ਵੀ ਏਥੇ ਨਹੀਂ, ਕਿਉਂਕਿ ਸੋਚਾਂ ਵਿੱਚ ਲੀਨ ਹੈ।"

"ਆਪਣੀ ਸੋਚ ਸਾਡੇ ਨਾਲ ਸਾਂਝੀ ਕਰੋ, ਬੇਟਾ।"

58 / 225
Previous
Next