

"ਕੁਝ ਜ਼ਿਆਦਾ ਕਹਿਣਾ ਚਾਹਵਾਂਗੀ। ਗੀਤਾ ਵਿੱਚ ਬੁੱਧੀ ਨੂੰ ਸਾਤਵਿਕ, ਰਾਜਸਿਕ ਅਤੇ ਤਾਮਸਿਕ ਦੱਸਿਆ ਗਿਆ ਹੈ। ਇਹ ਜਾਣਦਿਆਂ ਹੋਇਆ ਵੀ ਮੇਰੇ ਮਨ ਵਿੱਚ ਇਹ ਮਿਆਲ ਕਦੇ ਨਹੀਂ ਆਇਆ ਕਿ ਯੂਨਾਨੀ ਵਿਚਾਰਧਾਰਾ ਨੂੰ ਇਨ੍ਹਾਂ ਵੰਡਾਂ ਵਿੱਚ ਵੰਡਿਆ ਜਾਵੇ। ਅੱਜ ਜਦੋਂ ਪਾਪਾ ਨੇ ਸੋਚ ਨੂੰ ਦੇਸ਼-ਕਾਲ ਦੀ ਹੱਦ ਤੋਂ ਪਰੇ, ਕੇਵਲ ਮਨੁੱਖੀ ਸੋਚ ਦੇ ਰੂਪ ਵਿੱਚ ਵੇਖਣ-ਵਿਚਾਰਨ ਵੱਲ ਇਸ਼ਾਰਾ ਕੀਤਾ ਹੈ ਤਾਂ ਆਪਣੀਆਂ ਕਈ ਕੁੱਲਾਂ ਤੋਂ ਪਰਦਾ ਪਰੇ ਹੁੰਦਾ ਪਰਤੀਤ ਹੋ ਰਿਹਾ ਹੈ। ਆਪਣੇ ਸ਼ੁੱਧ ਸੂਖਮ ਅਤੇ ਮੂਲ-ਰੂਪ ਵਿੱਚ ਵਿਚਾਰ ਦੇਸ਼-ਕਾਲ ਤੋਂ ਪਰੇ ਹੈ ਅਤੇ ਜੀਵਨ ਦਾ ਇੱਕ ਸੰਘਟਕ ਹੈ, ਅੰਗ ਹੈ, ਇੱਕ ਹੋਂਦ ਹੈ। ਆਪਣੇ ਵਿਅਕਤ ਰੂਪ ਜਾਂ ਪਰਗਟ ਰੂਪ ਜਾਂ ਸੰਬੰਧ ਮੂਲਕ ਰੂਪ ਵਿੱਚ ਵਿਚਾਰ, ਦੇਸ਼ ਅਤੇ ਕਾਲ ਦੁਆਰਾ ਅਨੁਕੂਲਿਕ ਜਾਂ (Conditioned) ਕੰਡੀਸ਼ਡ ਹੈ। ਸਾਤਵਿਕ, ਰਾਜਸਿਕ ਅਤੇ ਤਾਮਸਿਕ ਰੂਪਾ ਵਿੱਚ ਵਿਚਾਰ, ਇੱਕ ਹੀ ਸਥਾਨ ਉੱਤੇ ਇੱਕ ਹੀ ਸਮੇਂ ਵਿੱਚ, ਵੱਖ ਵੱਖ ਪ੍ਰਭਾਵਾਂ ਅਧੀਨ ਵੱਖ ਵੱਖ ਪ੍ਰਕਾਰ ਦੀ ਹੋ ਜਾਂਦੀ ਹੈ। ਵਿਚਾਰ ਨੂੰ ਭਾਰਤੀ, ਮੱਧ-ਪੂਰਬੀ ਅਤੇ ਯੂਨਾਨੀ ਆਦਿਕ ਨਾਂ ਦੇ ਕੇ ਦੇਸ਼ ਜਾਂ ਸਥਾਨ ਦੇ ਆਧਾਰ ਉੱਤੇ ਇਸ ਦੀ ਵੰਡ ਕਰਨ ਨਾਲੋਂ ਕਿਤੇ ਵੱਧ ਜ਼ਰੂਰੀ ਹੈ ਕਿ ਇੱਕ ਦੇਸ਼ ਦੀ ਵਿਚਾਰਧਾਰਾ ਨੂੰ ਸਾਤਵਿਕਤਾ ਅਤੇ ਰਾਜਸਿਕਤਾ ਦੇ ਆਧਾਰ ਉੱਤੇ ਵੰਡਿਆ ਜਾਵੇ ਅਜਿਹੀ ਵੰਡ ਮਨੁੱਖੀ ਵਿਚਾਰ ਵਿਚਲੀ ਸਰਵ-ਵਿਆਪਕਤਾ ਵੱਲ ਸੰਕੇਤ ਕਰੇਗੀ ਅਤੇ ਵਿਚਾਰ ਦੀ ਸਰਵ-ਵਿਆਪਕਤਾ ਦੇ ਵਿਸ਼ਵਾਸੀ ਮਨੁੱਖ ਲਈ ਆਪਣੇ ਅਸਲੇ ਦੀ ਸਰਵ-ਵਿਆਪਕਤਾ ਦਾ ਅਨੁਭਵ ਕਰ ਸਕਣਾ ਹੁਣ ਨਾਲੋਂ ਕੁਝ ਕੁ ਸੌਖਾ ਹੋ ਜਾਵੇਗਾ: ਕਿਉਂ ਜੁ ਵਿਚਾਰ ਕੇਵਲ ਮਨੁੱਖ ਮਾਤਰ ਦਾ ਹੀ ਨਹੀਂ, ਸਗੋਂ ਜੀਵਨ ਦਾ ਇੱਕ ਸੰਘਟਕ ਹੋ, ਅੰਗ ਹੈ।"
“ਬੇਟੇ, ਆਪਣੇ ਵਿਚਾਰ ਨੂੰ ਜ਼ਰਾ ਹੋਰ ਸਪੱਸਟ ਕਰੋ। ਹੋ ਸਕੇ ਤਾਂ ਕੋਈ ਮਿਸਾਲ ਦੇ ਕੇ ਸਮਝਾਓ, ਪਲੀਜ਼।" ਪਾਪਾ ਦੇ ਮਿੱਤਰ ਨੇ ਆਖਿਆ।
"ਓਹੋ, ਮੈਂ ਤਾਂ ਡਰ ਰਹੀ ਸਾਂ ਕਿ ਪਹਿਲਾਂ ਹੀ ਗੱਲ ਬਹੁਤ ਲੰਮੀ ਹੋ ਗਈ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਵਿਚਾਰ ਨੂੰ ਦੋਸ਼ਾਂ ਅਤੇ ਕੰਮਾਂ ਦੀਆਂ ਵੰਡਾਂ ਵਿੱਚ ਵੰਡਿਆ ਜਾਣਾ ਠੀਕ ਨਹੀਂ। ਅਜਿਹਾ ਹੋਣ ਨਾਲ ਵਿਚਾਰ ਮਨੁੱਖੀ ਸਮਾਜਾ ਵਿਚਲੇ ਵਖੇਵਿਆਂ ਅਤੇ ਵਿਰੋਧਾਂ ਦਾ ਕਾਰਨ ਬਣ ਸਕਦੀ ਹੈ। ਮਨੁੱਖੀ ਸਮਾਜ ਆਪਣੇ ਵਿਸ਼ਵਾਸਾਂ ਨੂੰ ਸੱਚੇ ਅਤੇ ਅਟੱਲ, ਆਪਣੇ ਧਰਮਾਂ ਨੂੰ ਸ੍ਰੇਸ਼ਟ ਅਤੇ ਧੁਰੋਂ ਆਏ, ਆਪਣੀਆਂ ਸੰਸਕ੍ਰਿਤੀਆਂ ਨੂੰ ਪੁਰਾਤਨ ਅਤੇ ਅਮਰ ਆਖ ਕੇ ਇੱਕ ਦੂਜੇ ਨਾਲੋਂ ਸ੍ਰੇਸ਼ਟ ਹੋਣ ਦਾ ਦਾਅਵਾ ਕਰਦੇ ਆਏ ਹਨ। ਇਨ੍ਹਾਂ ਦਾਅਵਿਆਂ ਉੱਤੋਂ ਲੜਦੇ ਝਗੜਦੇ ਵੀ ਰਹੇ ਹਨ। ਅੱਜ ਵੀ ਇਸ ਪ੍ਰਕਾਰ ਦੀ ਸ੍ਰੇਸ਼ਟਤਾ ਦਾ ਖ਼ਿਆਲ ਇੱਕ ਸਮਾਜ ਦੇ ਮੈਂਬਰਾਂ ਵਿੱਚ ਦੂਜੇ ਸਮਾਜ ਦੇ ਮੈਂਬਰਾਂ ਪ੍ਰਤਿ ਘਿਰਣਾ ਦਾ ਕਾਰਨ ਬਣਦਾ ਵੇਖਿਆ ਜਾ ਸਕਦਾ ਹੈ। ਅਸਲ ਵਿੱਚ ਫਲਸਫਿਆਂ, ਧਰਮਾਂ, ਸੰਸਕ੍ਰਿਤੀਆਂ ਅਤੇ ਸਭਿਅਤਾਵਾਂ ਦਾ ਕੌਮੀ ਮਾਣ ਇੱਕ ਹਾਸੋ-ਹੀਣੀ ਗੱਲ ਹੈ। ਇਹ ਸਭ ਮਨੁੱਖੀ ਵਿਚਾਰ ਦੀ ਅਨੁਕੂਲਤਾ ਜਾਂ ਕੰਡੀਸ਼ਨਿੰਗ ਦਾ ਨਤੀਜਾ ਹਨ। ਕੌਮੀ ਦ੍ਰਿਸ਼ਟੀ ਤੋਂ ਵੇਖਿਆਂ ਇਹ ਪ੍ਰਾਪਤੀਆਂ ਪ੍ਰਤੀਤ ਹੁੰਦੀਆਂ ਹਨ। ਮਨੁੱਖੀ ਦ੍ਰਿਸ਼ਟੀਕੋਣ ਤੋਂ ਵੇਖਿਆਂ ਇਹ ਭੌਤਿਕ ਵਿਕਾਸ ਜਾਂ ਐਵੋਲਿਊਸ਼ਨ ਦੀ ਲੰਮੀ-ਚੌੜੀ ਪ੍ਰਕਿਰਿਆ ਦੀਆਂ ਕੜੀਆਂ ਹਨ। ਇਨ੍ਹਾਂ ਨੂੰ ਕੌਮੀ ਪ੍ਰਾਪਤੀਆਂ ਜਾਣ ਕੇ ਇਨ੍ਹਾਂ ਉੱਤੇ ਉਚੇਚਾ ਮਾਣ ਕਰਨਾ ਉਵੇਂ ਹੀ ਹੈ, ਜਿਵੇਂ ਯੂਰਪੀਨ ਕੌਮਾਂ ਆਪਣੀ ਚਮੜੀ ਦੇ ਚਿੱਟੇ ਰੰਗ ਨੂੰ ਭੂਗੋਲਿਕ ਪ੍ਰਭਾਵ ਮੰਨਣ ਦੀ ਥਾਂ ਆਪਣੀ ਸਯਤਨ ਪ੍ਰਾਪਤੀ ਆਖ ਕੇ ਇਸ ਦਾ ਉਚੇਚਾ ਮਾਣ ਕਰਨ...।"