

ਦੀ ਜ਼ਰਾ ਵੀ ਸੰਭਾਵਨਾ ਸੀ। ਥਾਲੀਆਂ, ਕੋਲੀਆਂ, ਚਮਚੇ, ਲੂਣ, ਮਿਰਚ, ਮਸਾਲਾ, ਸਲਾਦ ਕੱਟਣ ਲਈ ਛੁਰੀਆਂ, ਹੱਥ ਧੋਣ ਲਈ ਸਾਬਣ ਅਤੇ ਤੌਲੀਏ, ਪੀਣ ਲਈ ਢੇਰ ਸਾਰਾ ਪਾਣੀ, ਜੁਨੇ ਬਰਤਨ ਸਾਂਭਣ ਲਈ ਪਲਾਸਟਿਕ ਦੇ ਬੈਗ, ਤਿੰਨ ਥਰਮੋਸ ਬੋਤਲਾਂ ਵਿੱਚ ਉਬਾਲ ਕੇ ਲਿਆਂਦਾ ਹੋਇਆ ਚਾਹ ਦਾ ਪਾਣੀ, ਕੱਪ, ਚੀਨੀ, ਦੁੱਧ ਆਦਿਕ, ਸਭ ਕੁਝ। ਆਚਾਰ, ਚਟਨੀਆਂ ਅਤੇ ਜੈਮ ਆਦਿਕ ਵੀ ਹੈ ਸੀ ਅਤੇ ਨਾਲ ਹੀ ਇੱਕ ਡਬਲ ਰੋਟੀ ਵੀ। ਇੱਕ ਆਈਸ ਬਾਕਸ ਅੰਥਾਂ ਦਾ ਭਰਿਆ ਹੋਇਆ ਸੀ। ਇਹ ਅੰਬ ਰਾਤ ਭਰ ਫ਼ਿਜ ਵਿੱਚ ਰੱਖ ਕੇ ਠੰਢੇ ਕਰ ਲਏ ਗਏ ਸਨ। ਇਹ ਲੋਕ ਵੀ ਤੇਰੇ ਸੁਮੀਤ ਅਤੇ ਪ੍ਰੋਫੈਸਰ ਅੰਕਲ ਵਾਂਗ ਹੀ ਅੰਬਾਂ ਦੇ ਸ਼ੌਕੀਨ ਹਨ। ਆਲੂ ਟਿੱਕੀਆਂ ਦਾ ਸੁਆਦ ਇਨ੍ਹਾਂ ਨੂੰ ਮੈਂ ਪਾ ਦਿਆਂਗੀ। ਉਸ ਅਖੌਤੀ ਬਹੁ-ਭੇਜ ਵਿੱਚ ਵੀ ਆਲੂ-ਟਿੱਕੀਆਂ ਬਣਾ ਕੇ ਲੈ ਗਈ ਸਾਂ। ਸਾਮਾਨ ਵਿੱਚੋਂ ਚਾਹ ਪੀਣ ਲਈ ਮੰਗ ਅਤੇ ਪਾਣੀ ਪੀਣ ਲਈ ਗਲਾਸ ਕੱਢਦਿਆਂ ਮੈਂ ਮਾਤਾ ਜੀ ਨੂੰ ਪੁੱਛਿਆ, "ਇਹ ਮੱਗ ਜੁ ਹੈਸਨ, ਗਲਾਸਾਂ ਦੀ ਕੀ ਲੋੜ ਸੀ ਮਾਤਾ ਜੀ ? ਮੰਗਾਂ ਵਿੱਚ ਹੀ ਪਾਣੀ ਪੀ ਲੈਂਦੇ।"
ਉਨ੍ਹਾਂ ਨੇ ਹੱਸ ਕੇ ਆਖਿਆ, "ਗਲਾਸਾਂ ਵਿੱਚ ਚਾਹ ਵੀ ਤਾਂ ਪੀ ਸਕਦੇ ਸਾਂ, ਪਰ ਪੇਟੇ ਸੜਨ ਦਾ ਡਰ ਸੀ। ਹੁਣ ਤੂੰ ਇਹ ਵੀ ਆਖੇਂਗੀ ਕਿ ਵੱਡੇ ਚਮਚ ਜੁ ਹਨ, ਟੀ ਸਪੂਨ ਕਿਉਂ ਲਿਆਂਦੇ ? ਇਹ ਸਭ ਕੁਝ ਲਿਆਉਣ ਵਿੱਚ ਖੇਚਲ ਘੱਟ ਹੁੰਦੀ ਹੈ ਅਤੇ ਆਨੰਦ ਜ਼ਿਆਦਾ ਹੁੰਦਾ ਹੈ। ਸਾਮਾਨ ਬਿਨਾਂ ਪਿਕਨਿਕ ਇੱਕ ਮਜਬੂਰੀ ਜਿਹੀ ਜਾਪਣ ਲੱਗ ਪੈਂਦੀ ਹੈ। ਫਿਰ ਅੱਜ ਦਾ ਹਰ ਘਾਟਾ ਬਹੁ-ਭੇਜ ਦਾ ਇਤਿਹਾਸਕ ਘਾਟਾ ਬਣ ਜਾਣਾ ਸੀ।"
ਬਾਹਰਲੀ ਧੁੱਪ ਅਤੇ ਅੰਦਰਲੀ ਭੁੱਖ ਦੋਵੇਂ ਚਮਕੀਆਂ ਹੋਈਆਂ ਸਨ। ਪ੍ਰੇਸਣ ਦੀ ਜਿੰਮੇਵਾਰੀ ਮੇਰੀ ਸੀ। ਤੇਰੇ ਜੀਜਾ ਜੀ ਅਤੇ ਉਨ੍ਹਾਂ ਦਾ ਛੋਟਾ ਵੀਰ ਮੇਰੀ ਸਹਾਇਤਾ ਕਰ ਰਹੇ ਸਨ। ਇੱਕ ਵੱਡੀ ਸਾਰੀ ਟ੍ਰੇ ਵਿੱਚ ਆਲੂ-ਟਿੱਕਆਂ ਰੱਖ ਕੇ ਸਾਰਿਆਂ ਨੂੰ ਆਪਣੀ ਸਹਾਇਤਾ ਆਪ ਕਰਨ ਲਈ ਆਖ ਦਿੱਤਾ। ਜਿਸ ਤੇਜ਼ੀ ਨਾਲ ਟ੍ਰੇ ਵਿੱਚ ਪਈਆਂ ਟਿੱਕੀਆਂ ਨੂੰ 'ਉੜਦੂ' ਲੱਗਾ ਉਸ ਵੱਲ ਵੇਖ ਕੇ ਮੈਂ ਡਰ ਗਈ ਕਿ ਇੱਕ ਤਾਂ ਟਿੱਕੀਆਂ ਥੁੜ ਜਾਣੀਆਂ ਸਨ, ਦੂਜੇ ਟਿੱਕੀਆਂ ਨਾਲ ਰੱਜ ਜਾਣ ਕਾਰਨ ਮੇਰਾ ਬਣਾਇਆ ਹੋਇਆ ਜ਼ਰਦਾ, ਦਹੀਂ-ਭੱਲੋ, ਛੋਲੇ-ਭਠੂਰੇ ਅਤੇ ਮੈਂਗੋ ਆਈਸ ਕ੍ਰੀਮ ਆਦਿਕ ਸਭ ਕੁਝ ਪਿਆ ਰਹਿ ਜਾਣਾ ਸੀ: ਪਰੰਤੂ ਅਜਿਹਾ ਕੁਝ ਨਾ ਹੋਇਆ। ਆਲੂ-ਟਿੱਕੀਆਂ ਨੂੰ ਆਪੋ ਆਪਣੀਆਂ ਪਲੇਟਾਂ ਵਿੱਚ ਰੱਖ ਕੇ ਮੇਰੀ ਬਣਾਈ ਚਟਣੀ ਨਾਲ ਜਿਨ੍ਹਾਂ ਸੁਆਦਾਂ, ਸਤਿਕਾਰਾਂ, ਤਾਰੀਫ਼ਾਂ ਅਤੇ ਭੁੱਖਾਂ ਨਾਲ ਖਾਧਾ ਗਿਆ, ਉਨ੍ਹਾਂ ਨੇ ਮੇਰੀ ਮਿਹਨਤ ਨੂੰ ਸਫਲ ਕਰ ਦਿੱਤਾ। ਵਿਸ਼ੇਸ਼ ਕਰਕੇ ਪਾਪਾ ਅਤੇ ਉਨ੍ਹਾ ਦੇ ਮਿੱਤਰ ਦੇ ਖਾਣ ਅਤੇ ਸਲਾਹੁਣ ਵਿੱਚ ਕੁਝ ਅਜਿਹਾ ਜਾਦੂ ਸੀ ਕਿ ਮੈਂ ਕੁਝ ਚਿਰ ਲਈ ਸਨੇਹਾ ਤੋਂ ਅੰਨ-ਪੂਰਣਾ ਬਣਦੀ ਅਨੁਭਵ ਕਰਨ ਲੱਗੀ। ਮੇਰੇ ਅੰਦਰਲੀ ਇਸਤ੍ਰੀ ਆਪਣੇ ਗੌਰਵ ਦੀ ਅੰਤਲੀ ਉਚਾਈ ਉੱਤੇ ਜਾ ਬੈਠੀ ਸੀ। ਮੈਂ ਮਨ ਹੀ ਮਨ ਕਹਿ ਰਹੀ ਸਾਂ ਕਿ ਰਸੋਈ-ਘਰ ਨਿਸਚੇ ਹੀ ਇਸਤ੍ਰੀ ਦਾ ਸਾਧਨਾ-ਸਥਾਨ ਹੈ, ਤਪੋ-ਵਨ ਹੈ।
ਆਪਣੀ ਸਿੱਖਿਆ ਅਨੁਸਾਰ ਮੈਂ ਆਲ-ਟਿੱਕੀਆਂ ਅਤੇ ਚਟਣੀ ਭੁੱਖ ਚਮਕੌਣ ਲਈ ਬਣਾਈਆਂ ਸਨ। ਇਵੇਂ ਹੀ ਹੋਇਆ। ਪੰਜ-ਸੱਤ ਮਿੰਟਾਂ ਪਿੱਛੋਂ ਹੀ ਚਾਚਾ ਜੀ ਨੇ ਆਖਿਆ,
"ਲਿਆਓ ਬਈ, ਦਿਓ ਕੁਝ ਖਾਣ ਨੂੰ । ਤੁਸੀਂ ਤਾਂ ਚੁੱਪ ਹੀ ਕਰ ਗਏ ਹੋ।" ਮਾਤਾ ਜੀ ਨੇ ਆਖਿਆ, "ਮੈਨੂੰ ਪਤਾ ਹੈ ਕਿ ਕਈਆਂ ਨੇ ਦਹੀਂ-ਭੱਲੇ ਅਤੇ ਕਰਦਾ ਪਹਿਲਾਂ ਖਾਣਾ ਹੈ ਅਤੇ ਕਈਆਂ ਨੇ ਛੋਲੇ-ਭਠੂਰੇ। ਆਹ ਪਿਆ ਸਭ ਕੁਝ, ਹੋ ਜਾਓ ਸ਼ੁਰੂ,
ਪਰ ਜ਼ਰਾ ਸਬਰ ਨਾਲ।"