ਫਤੇ ਪਾਇ ਅਸਰਾਜ ਜੀ ਸਾਹੀ ਪਰ ਸੱਜੇ।
ਚਿਤ੍ਰ ਕੇਤੂ ਰਾਜੇ ਦਾ ਦੂਜਾ ਨਾਮ ਸਾਰੰਗ ਭੀ ਹੈ। ਜਿਸ ਵੇਲੇ ਢਾਢੀਆਂ ਨੇ ਅਕਾਲ ਤਖ਼ਤ ਦੇ ਹੇਠ ਖਲੋ ਕੇ ਟੁੰਡੇ ਅਸਰਾਜ ਦੀ ਪਉੜੀ ਗਾਇਨ ਕੀਤੀ ਤਾਂ ਛੇਵੇਂ ਗੁਰੂ ਸਾਹਿਬ ਨੇ ਸੁਣ ਕੇ ਸੰਕੇਤ ਕੀਤਾ ਕਿ ਜਿਵੇਂ ਇਹ ਪਉੜੀ ਗਾਇਨ ਕੀਤੀ ਜਾਂਦੀ ਹੈ, ਤਿਵੇਂ ਇਸ ਆਸਾ ਦੀ ਵਾਰ ਦੀਆਂ ਪਉੜੀਆਂ ਗਾਇਨ ਕਰਨੀਆਂ।
ਦੂਸਰੀ ਉਥਾਨਕਾ
ਇਕ ਰਾਜਾ ਦੇ ਦੇਸ਼ ਵਿਚ ਰਾਤ ਨੂੰ ਸ਼ੇਰ ਆ ਕੇ ਸ਼ਹਿਰ ਦਾ ਬੜਾ ਨੁਕਸਾਨ ਕਰਦਾ ਹੁੰਦਾ ਸੀ। ਪਰਜਾ ਨੇ ਬਹੁਤ ਦੁੱਖੀ ਹੋ ਕੇ ਪੁਕਾਰ ਕੀਤੀ-ਹੇ ਰਾਜਨ! ਮੇਹਰਬਾਨੀ ਕਰਕੇ ਸ਼ੇਰ ਤੋਂ ਬਚਾਓ, ਨਹੀਂ ਤਾਂ ਅਸੀਂ ਤੇਰੇ ਦਰਵਾਜ਼ੇ 'ਤੇ ਬੈਠੇ ਹਾਂ। ਉਸ ਵੇਲੇ ਰਾਜੇ ਨੇ ਬੰਦੂਕਾਂ ਤੇ ਹੋਰ ਹਥਿਆਰ ਦੇ ਕੇ ਬੜੇ ਬੜੇ ਸੂਰਮੇ ਆਦਮੀ ਭੇਜੇ ਪਰ ਸ਼ੇਰ ਮਰਨ ਵਿਚ ਨਾ ਆਇਆ ਹੋਰ ਬੜੇ ਬੜੇ ਜਤਨ ਕੀਤੇ ਹੋਏ ਭੀ ਨਿਸਫਲ ਚਲੇ ਗਏ। ਆਖ਼ਿਰ ਰਾਜਾ ਨੇ ਡੌਂਡੀ ਪਿਟਵਾਈ ਕਿ ਜੇਹੜਾ ਸੂਰਮਾ ਇਸ ਸ਼ੇਰ ਨੂੰ ਮਾਰੇਗਾ ਉਸ ਦੀ ਬਹਾਦਰੀ 'ਪਰ ਮੈਂ ਅੱਧਾ ਰਾਜ ਅਰ ਆਪਣੀ ਲੜਕੀ ਦਾ ਨਾਤਾ ਦੇਵਾਂਗਾ। ਇਹ ਗੱਲ ਸੁਣਦਿਆਂ ਹੀ ਅਸਰਾਜ ਨੇ ਆਣ ਕੇ ਰਾਜੇ ਨੂੰ ਕਿਹਾ, 'ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਸ਼ੇਰ ਨੂੰ ਮਾਰਦਾ ਹਾਂ। ਪਰ ਮੈਨੂੰ ਇਨਾਮ ਕੀ ਮਿਲੇਗਾ ?' ਰਾਜੇ ਨੇ ਕਿਹਾ, 'ਅੱਧਾ ਰਾਜ ਅਤੇ ਸੁੰਦਰ ਲੜਕੀ ਵਿਆਹ ਦਿਆਂਗਾ।"
ਇਹ ਗੱਲ ਸੁਣ ਕੇ ਅਸਰਾਜ ਝੱਟ ਹੀ ਖੱਬੇ ਹੱਥ ਢਾਲ, ਸੱਜੇ ਹੱਥ ਤਲਵਾਰ ਲੈ ਕੇ ਉਸ ਰਾਹੇ ਤੁਰ ਪਿਆ ਜਿਸ ਰਸਤਿਓਂ ਸ਼ੇਰ ਆਉਂਦਾ ਸੀ। ਉਧਰੋਂ ਸ਼ੇਰ ਵੀ ਆਪਣੇ ਵੇਲੇ ਸਿਰ ਤੁਰਿਆ ਆਂਵਦਾ ਸੀ, ਉਸ ਨੇ ਆਦਮੀ ਨੂੰ ਵੇਖ ਕੇ ਭਬਕ ਮਾਰੀ ਤੇ ਵਾਰ ਕੀਤਾ ਤਾਂ ਅਸਰਾਜ ਨੇ ਬੜੀ ਬਹਾਦਰੀ ਨਾਲ ਢਾਲ ਵਾਲਾ ਖੱਬਾ ਹੱਥ ਸ਼ੇਰ ਦੇ ਮੂੰਹ ਵਿਚ ਦੇ ਕੇ ਸੱਜੇ ਹੱਥ ਨਾਲ ਤਲਵਾਰ ਮਾਰ ਕੇ ਨੀਚਿਓਂ ਪੇਟ ਚਾਕ ਕਰ ਦਿੱਤਾ। ਖੱਬਾ ਹੱਥ ਢਾਲ ਸਮੇਤ ਸ਼ੇਰ ਨੇ ਚੱਬ ਲੀਤਾ। ਜਿਸ ਤੋਂ ਇਸ ਦਾ ਨਾਮ ਟੁੰਡਾ ਅਸਰਾਜ ਪੈ ਗਿਆ। ਉਸ ਵੇਲੇ ਇਸ ਦੀ ਬਹਾਦਰੀ ਵੇਖ ਕੇ ਰਾਜੇ ਨੇ ਅੱਧਾ ਰਾਜ ਦੇ ਕੇ ਲੜਕੀ ਦਾ ਵਿਆਹ ਕਰ ਦਿੱਤਾ।
ਢਾਢੀਆਂ ਨੇ ਇਸ ਦੀ ਸੂਰਬੀਰਤਾ 'ਪਰ ਵਾਰ ਬਣਾਈ। ਜਿਸ ਵੇਲੇ ਉਹ ਵਾਰ ਸਤਿਗੁਰਾਂ ਦੀ ਹਜ਼ੂਰੀ ਵਿਚ ਆ ਕੇ ਸੁਣਾਈ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਦੀ ਪਉੜੀ ਸੁਣ ਕੇ ਰਾਗੀਆਂ ਨੂੰ ਹੁਕਮ ਦਿੱਤਾ ਕਿ ਜਿਵੇਂ ਟੁੰਡੇ ਅਸਰਾਜ ਦੀ ਪਉੜੀ ਗਾਇਨ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਆਸਾ ਦੀ ਵਾਰ ਦੀਆਂ ਪਉੜੀਆਂ ਗਾਇਨ ਕਰਨੀਆਂ।
ਤੀਸਰੀ ਉਥਾਨਕਾ
ਮੋਹ ਅਤੇ ਵਿਵੇਕ ਇਨ੍ਹਾਂ ਦੋਹਾਂ ਰਾਜਿਆਂ ਦਾ ਆਪਸ ਵਿਚ ਰੋਜ਼ ਯੁੱਧ ਹੁੰਦਾ ਹੈ। ਕਦੇ ਮੋਹ ਟੁੰਡਾ ਹੋ ਜਾਂਦਾ ਹੈ, ਕਦੇ ਵਿਵੇਕ ਟੁੰਡਾ ਹੋ ਜਾਂਦਾ ਹੈ, ਜਿਸ ਤਰ੍ਹਾਂ ਇਨ੍ਹਾਂ ਦੀ ਪਉੜੀ