ਗਾਇਨ ਕੀਤੀ ਜਾਂਦੀ ਹੈ, ਤਿਵੇਂ ਆਸਾ ਦੀ ਵਾਰ ਦੀਆਂ ਪਉੜੀਆਂ ਗਾਇਨ ਕਰਨੀਆਂ।
ਨੋਟ-ਮੋਹ ਤੇ ਵਿਵੇਕ ਇਹਨਾਂ ਦੋਹਾਂ ਰਾਜਿਆਂ ਦੇ ਯੁਧ ਦਾ ਵਿਸਥਾਰ ਪ੍ਰਸੰਗ ਦਸਮੇਸ਼ ਪਿਤਾ ਜੀ ਨੇ ਦਸਮ ਗੁਰੂ ਗ੍ਰੰਥ ਸਾਹਿਬ ਵਿਖੇ ਪਾਰਸ ਨਾਥ ਦੀ ਕਥਾ ਵਿਚ ਲਿਖਿਆ ਹੈ ਅਤੇ ਪ੍ਰਬੋਧ ਚੰਦਰ ਨਾਟਕ ਵਿਚ ਭੀ ਇਨ੍ਹਾਂ ਦੋਹਾਂ ਰਾਜਿਆਂ ਦਾ ਜ਼ਿਕਰ ਵਿਸਥਾਰ ਪੂਰਬਕ ਕਥਨ ਕੀਤਾ ਹੋਇਆ ਹੈ।
ਸਲੋਕੁ ਮ: ੧ ॥
ਬਲਿਹਾਰੀ ਗੁਰ ਆਪਣੇ
ਸ੍ਰੀ ਸਤਿਗੁਰੂ ਨਾਨਕ ਦੇਵ ਜੀ ਅਗੇ ਸ਼ੇਖ ਬ੍ਰਹਮ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਸ ਜੀਵ ਦਾ ਸੰਸਾਰ ਸਮੁੰਦਰ ਤੋਂ ਤਰਨਾ ਕਿਸ ਤਰ੍ਹਾਂ ਹੋਵੇ?
ਗੁਰ ਉੱਤਰ-ਹੇ ਸ਼ੇਖ ਬ੍ਰਹਮ ! ਸਤਿਗੁਰਾਂ ਦੇ ਉਪਦੇਸ਼ ਬਿਨਾਂ ਇਸ ਜੀਵ ਦਾ ਸੰਸਾਰ ਸਮੁੰਦਰ ਤੋਂ ਤਰਨਾ ਨਹੀਂ ਹੋ ਸਕਦਾ। ਇਸ ਤੇ ਅਸੀਂ ਆਪਣੇ ਸਤਿਗੁਰਾਂ ਉਪਰ ਬਲਿਹਾਰੀ=ਕੁਰਬਾਨ ਜਾਂਦੇ ਹਾਂ।
ਯਥਾ- ਅਪੁਨੇ ਗੁਰ ਪੂਰੇ ਬਲਿਹਾਰੈ॥ (ਸਾਰੰਗ ਮ: ੫, ਪੰਨਾ ੧੨੧੮)
ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਕਿ ਆਪ ਇਕ ਵੇਰੀ ਬਲਿਹਾਰ ਕੁਰਬਾਨ ਜਾਂਦੇ ਹੋਵੋਗੇ।
ਗੁਰ ਉੱਤਰ-
ਦਿਉਹਾੜੀ ਸਦ ਵਾਰ॥
ਪ੍ਰਤੱਖ ਦਿਹਾੜੀ, ਵਾ ਮਨੁੱਖਾ ਦੇਹ ਰੂਪੀ ਦਿਹਾੜੀ ਵਿਚ ਸੈਂਕੜੇ ਵਾਰੀ ਅਸੀਂ ਆਪਣੇ ਸਤਿਗੁਰਾਂ ਉਪਰੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਯਥਾ-ਸਗਲੀ ਚਿੰਤਾ ਆਪਿ ਨਿਵਾਰੀ॥ ਤਿਸੁ ਗੁਰ ਕਉ ਹਉ ਸਦ ਬਲਿਹਾਰੀ॥
(ਰਾਮਕਲੀ ਮ: ੫, ਪੰਨਾ ੮੮੭)
ਤਥਾ-ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ॥
(ਮਾਰੂ ਮ: ੧, ਪੰਨਾ ੧੦੧੫)
ਤਥਾ- ਮੇਰੈ ਗੁਰਿ ਮੋਰੋ ਸਹਸਾ ਉਤਾਰਿਆ॥
ਤਿਸੁ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ॥ ੧॥ ਰਹਾਉ॥
----------------
੧.ਸ਼ੇਖ ਫ਼ਰੀਦ ਦੇ ਪੋਤਰੇ ਚੇਲੇ ਸ਼ੇਖ ਬ੍ਰਹਮ ਨਾਲ ਨੌਂ ਸਲੋਕ ਪਾਕਪਟਨ ਵਿਖੇ ਉਚਾਰਨ ਕੀਤੇ ਹਨ। ਕਈ ਸੱਜਣ ਆਖਦੇ ਹਨ ਕਿ ਸਤ ਸਲੋਕ ਹੋਏ ਹਨ ਪਰ ਇਹ ਖ਼ਿਆਲ ਸੰਪ੍ਰਦਾ ਦੇ ਅਨੁਸਾਰ ਨਹੀਂ।