Back ArrowLogo
Info
Profile

ਗੁਰੂ ਸਾਹਿਬਾਂ ਵਿਚ ਐਸੀ ਸ਼ਕਤੀ ਹੈ ਜੋ ਪਸ਼ੂ ਪ੍ਰੇਤਾਂ ਤੋਂ ਭੀ ਦੇਵਤਾ ਕਰ ਦੇਂਦੇ ਹਨ।

ਯਥਾ- ਪਸੂ ਪਰੇਤਹੁ ਦੇਵ ਕਰਿ ਪੂਰੇ ਸਤਿਗੁਰ ਦੀ ਵਡਿਆਈ॥

(ਭਾਈ ਗੁਰਦਾਸ ਜੀ, ਵਾਰ ੧੦, ਪਉੜੀ ੧੫)

ਤਥਾ-ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ॥

ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ॥

ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ॥

ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ॥

ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ॥

ਸਤਿਗੁਰੂ ਚਰਨ ਜਿਨ੍ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ॥ ੨॥੬॥

(ਸਵੈਯੇ ਮ: ੪, ਪੰਨਾ ੧੩੯੯)

ਹੇ ਸ਼ੇਖ ਬ੍ਰਹਮ ! ਓਹੀ ਅਸਾਡੇ ਗੁਰੂ ਹਨ।

ਯਥਾ- ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ॥

(ਮਾਰੂ ਮਹਲਾ ੧, ਪੰਨਾ ੯੯੨)

ਪ੍ਰਸ਼ਨ:-ਤੇਰਾ ਕਵਣੁ ਗੁਰੂ, ਜਿਸ ਕਾ ਤੂ ਚੇਲਾ ?...॥੪੩॥

ਉੱਤਰ-ਸਬਦੁ ਗੁਰੂ, ਸੁਰਤਿ ਧੁਨਿ ਚੇਲਾ... ॥ ੪੪॥

 (ਸਿਧ ਗੋਸਿਟ, ਪੰਨਾ ੯੪੨-੪੩)

{ਪੰਨਾ ੪੬੩}

ਮਹਲਾ ੨ ॥ ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥

(ਸਤਿਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਸੰਗ ਅਨੁਸਾਰ ਦੂਜੇ ਪਾਤਿਸ਼ਾਹ ਜੀ ਦਾ ਮਹੱਲਾ ਕਥਨ ਕਰਦੇ ਹਨ।)

ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਸਿੱਧਾਂ ਨੇ ਬੇਨਤੀ ਕੀਤੀ-'ਹੇ ਪ੍ਰਭੋ! ਸਤਿਗੁਰਾਂ ਦੇ ਧਾਰਨ ਦੀ ਕੋਈ ਲੋੜ ਨਹੀਂ ਉਹ ਪਰਮਾਤਮਾ ਪੜ੍ਹਨ ਸੁਣਨ ਨਾਲ ਪ੍ਰਾਪਤ ਹੋ ਜਾਂਦਾ ਹੈ ਤਾਂ ਸਤਿਗੁਰਾਂ ਨੇ ਕਿਹਾ-'ਹੇ ਸਿੱਧੋ ! ਗੁਰੂ ਧਾਰਨ ਦੀ ਜ਼ਰੂਰ ਲੋੜ ਹੈ, ਕਿਉਂਕਿ ਸਤਿਗੁਰਾਂ ਬਿਨਾਂ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾਂਦਾ।"

ਫਿਰ ਸਿੱਧਾਂ ਆਖਿਆ ਗੁਰੂ ਧਾਰ ਕੇ ਹਨੇਰੇ ਨੂੰ ਦੂਰ ਕਰਨ ਦੀ ਕੀ ਜ਼ਰੂਰਤ ਹੈ, ਅੰਧੇਰਾ ਤਾਂ ਸੂਰਜ ਦੇ ਚੜ੍ਹਨ ਨਾਲ ਦੂਰ ਹੋ ਜਾਂਦਾ ਹੈ। ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ-ਇਕ ਕਲਪਤ ਤਮ ਹੁੰਦਾ ਹੈ, ਦੂਜਾ ਵਾਸਤਵ ਤਮ ਹੁੰਦਾ ਹੈ। ਵਾਸਤਵ ਤਮ ਜੇਹੜਾ ਹੈ ਉਹ ਤਾਂ ਸੂਰਜ ਉਦੇ ਹੋਣ ਨਾਲ ਦੂਰ ਹੋ ਜਾਂਦਾ ਹੈ, ਪਰ ਉੱਲੂਆਂ ਦਾ ਕਲਪਿਆ ਹੋਇਆ ਜੋ ਕਲਪਤ ਤਮ ਹੈ, ਉਹ ਆਪਣੇ ਆਪ ਦੂਰ ਨਹੀਂ ਹੁੰਦਾ। ਜੇਕਰ ਚਾਹੇ ਸੈਂਕੜੇ ਚੰਦ੍ਰਮਾ ਉਦੇ ਹੋ ਜਾਣ ਤੇ ਸੂਰਜ ਵੀ ਚਾਹੇ ਹਜ਼ਾਰਾਂ ਚੜ੍ਹ ਪੈਣ।

14 / 355
Previous
Next