ਤਥਾ- ਗੁਰਮੁਖਿ ਨਾਦ ਬੇਦ ਬੀਚਾਰੁ ॥ ਬਿਨੁ ਗੁਰ ਪੂਰੇ ਘੋਰ ਅੰਧਾਰੁ ॥੧॥
(ਮਲਾਰ ਮ: ੫, ਪੰਨਾ ੧੨੭੦)
ਤਥਾ- ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥
ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥
ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ॥
ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ ਕਹਿ॥
ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ॥ ੪॥੮॥
(ਸਵਯੇ ਮ: ੪, ਪੰਨਾ ੧੩੯੯)
ਤਥਾ-ਗੁਰੁ ਕੁੰਜੀ ਪਾਹੂ ਨਿਵਲੁ, ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥
(ਸਾਰੰਗ ਕੀ ਵਾਰ, ਪੰਨਾ ੧੨੩੭)
ਤਥਾ-ਬਿਨੁ ਸਬਦੈ ਅੰਤਰਿ ਆਨੇਰਾ॥ ਨ ਵਸਤੁ ਲਹੈ ਨ ਚੂਕੈ ਫੇਰਾ॥
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ॥ ੭॥
(ਮਾਝ ਮ: ੩, ਪੰਨਾ ੧੨੪)
ਤਥਾ-ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ॥
ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ॥ ੩॥
(ਗਉੜੀ ਮ: ੫, ਪੰਨਾ ੨੦੫)
ਇਸੀ ਵਾਸਤੇ ਭਗਤਮਾਲ ਵਿਚ ਕਥਨ ਕੀਤਾ ਹੈ-
ਗੁਰ ਗੋਬਿੰਦ ਦੋਨੋਂ ਖੜੇ, ਕਿਸ ਕੇ ਲਾਗੋਂ ਪਾਇ॥
ਬਲਿਹਾਰੀ ਗੁਰ ਆਪਣੇ, ਜਿਨ ਗੋਬਿੰਦ ਦੀਆ ਦਿਖਾਇ॥
ਮਃ ੧ ॥ ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
ਪਹਿਲਾ ਅਰਥ-
ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ-ਹੇ ਸ਼ੇਖ ਬ੍ਰਹਮ ! ਜੋ ਮਨੁੱਖ ਆਪਣੇ ਮਨ ਵਿਚ ਸੁਚੇਤ ਹੋ ਕੇ ਗੁਰਾਂ ਨੂੰ ਨਹੀਂ ਚੇਤਦੇ ਉਹ ਪੁਰਸ਼ ਐਸੇ ਸਮਝ ਲਵੋ-
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
ਜਿਸ ਤਰ੍ਹਾਂ ਸੁੰਞੇ ਖੇਤ ਅੰਦਰ ਛੱਡਿਆ ਹੋਇਆ ਬੂਆੜ ਤਿਲ ਛੁੱਟੜ ਹੁੰਦਾ ਹੈ।