ਪ੍ਰਸ਼ਨ-ਕੀ ਉਹ ਕਰਮ ਨਹੀਂ ਕਰਦੇ ਜਾਂ ਗਿਆਨ ਦੀਆਂ ਗੱਲਾਂ ਨਹੀਂ ਕਰਦੇ ?
ਉੱਤਰ-ਉਹ ਵਿਚਾਰੇ 'ਫੁਲੀਅਹਿ' ਕਰਮ ਵੀ ਕਰਦੇ ਹਨ, 'ਫਲੀਅਹਿ ਗਿਆਨ ਦੀਆਂ ਗੱਲਾਂ ਕਰਦੇ ਵੀ ਨਿਗ੍ਹਾ ਆਉਂਦੇ ਹਨ ਪਰ ਖਰੜ ਗਿਆਨ ਕਰਦੇ ਹਨ।
ਯਥਾ-ਜਗੁ ਕਊਆ ਮੁਖਿ ਚੁੰਚ ਗਿਆਨੁ ॥
(ਬਿਲਾਵਲੁ ਮ: ੩, ਪੰਨਾ ੮੩੨)
ਭੀ ਪੁਨਾ ਉਹਨਾਂ ਦੇ ਤਨ=ਅੰਤਹਕਰਣ ਵਿਚ ਕਾਮ ਆਦਿਕਾਂ ਰੂਪ ਸੁਆਹ ਹੈ। ਇਸ ਤੇ ਉਹਨਾਂ ਦਾ ਰੱਖਕ ਕੋਈ ਭੀ ਨਹੀਂ ਹੈ।
ਜ਼ਰੂਰੀ ਨੋਟ-ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ 'ਸਉ' ਪਦ ਬਹੁਤ ਜਗ੍ਹਾਂ ਆਉਂਦਾ ਹੈ। ਉਹਨਾਂ ਦੇ ਅਰਥ ਪ੍ਰਸੰਗ ਅਨੁਸਾਰ ਵਖੋ ਵਖਰੇ ਹਨ।
ਯਥਾ- 'ਜੇ 'ਸਉ' ਚੰਦਾ ਉਗਵਹਿ
(ਆਸਾ ਦੀ ਵਾਰ, ਪੰਨਾ ੪੬੩)
ਤਥਾ- ਜੇ 'ਸਉ' ਖੇਲ ਖੇਲਾਈਐ ਬਾਲਕੁ....
ਤਥਾ- ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ 'ਸਉ' ਭੋਜਨ ਮੈ ਨੀਰੇ॥
(ਵਡਹੰਸੁ ਮਹਲਾ ੫, ਪੰਨਾ ੫੬੪)
ਤਥਾ- ਓਸ ਨੋ ਸੁਖੁ ਨ ਉਪਜੈ ਭਾਵੈ 'ਸਉ' ਗੇੜਾ ਆਵਉ ਜਾਉ॥
(ਵਡਹੰਸ ਕੀ ਵਾਰ, ਪੰਨਾ ੫੯੧)
ਤਥਾ- ਖੰਨਲੀ ਧੋਤੀ ਉਜਲੀ ਨ ਹੋਵਈ ਜੇ 'ਸਉ ਧੋਵਣਿ ਪਾਹੁ॥ ੨੨॥
(ਸੋਰਠਿ ਕੀ ਵਾਰ, ਪੰਨਾ ੬੫੧)
ਤਥਾ- 'ਸਉ' ਓਲਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ॥
(ਸੂਹੀ ਕੀ ਵਾਰ, ਪੰਨਾ ੭੯੦)
ਤਥਾ- 'ਸਉ ਮਣੁ ਹਸਤੀ ਘਿਉ ਗੁੜੁ ਖਾਵੈ.... ॥
(ਮਲਾਰ ਵਾਰ, ਪੰਨਾ ੧੨੮੬)
ਇਥੋਂ ਤਕ 'ਸਉ' ਪਦ ਦਾ ਅਰਥ 'ਸੈਂਕੜੇ ਹੈ ਅਗੋਂ 'ਸਉ' ਪਦ ਦਾ ਅਰਥ 'ਨਾਲ' ਹੈ।
ਯਥਾ- ਪਾਖੰਡ ਧਰਮੁ ਪ੍ਰੀਤਿ ਨਹੀ ਹਰਿ 'ਸਉ...।।
(ਮਾਰੂ ਸੋਲਹੇ ਮ: ੧, ਪੰਨਾ ੧੦੪੩)
ਤਥਾ- ਕਹਿ ਰਵਿਦਾਸ ਬਾਜੀ ਜਗੁ ਭਾਈ॥
ਬਾਜੀਗਰ 'ਸਉ' ਮੋਹਿ ਪ੍ਰੀਤਿ ਬਨਿ ਆਈ।
(ਆਸਾ, ਪੰਨਾ ੪੮੭)
ਤਥਾ- ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ 'ਸਉ' ਪ੍ਰੀਤਿ ਨ ਪਿਆਰੁ॥
(ਸਲੋਕ ਮ: ੩, ਪੰਨਾ ੧੪੧੮)