ਤਥਾ- ਤਨੁ ਮਨੁ ਸਉਪੇ ਜੀਅ 'ਸਉ' ਭਾਈ ਲਏ ਹੁਕਮਿ ਫਿਰਾਉ॥
(ਸਲੋਕ ਮਃ ੩, ਪੰਨਾ ੧੪੧੯)
ਤਥਾ- ਬਾਬੀਹਾ ਤੂੰ ਸਚੁ ਚਉ ਸਚੇ 'ਸਉ' ਲਿਵ ਲਾਇ॥ ੫੫॥
(ਸਲੋਕ ਮ: ੩, ਪੰਨਾ ੧੪੧੯)
ਤਥਾ- ਮਨਮੁਖ 'ਸਉ' ਕਰਿ ਦੋਸਤੀ ਸੁਖ ਕਿ ਪੁਛਹਿ ਮਿਤ॥
ਗੁਰਮੁਖ 'ਸਉ' ਕਰਿ ਦੋਸਤੀ ਸਤਿਗੁਰ 'ਸਉ ਲਾਇ ਚਿਤੁ ॥੬੬॥
(ਸਲੋਕ ਮ: ੩, ਪੰਨਾ ੧੪੨੧)
ਤਥਾ- ਮੂੰ ਪਿਰੀਆ 'ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ॥
(ਸਲੋਕ ਮ: ੪, ਪੰਨਾ ੧੪੨੧)
ਤਥਾ- ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ 'ਸਉ ਚਿਤੁ ਲਾਇ॥੨੨॥
(ਸਲੋਕ ਮ: ੪, ਪੰਨਾ ੧੪੨੩)
ਤਥਾ- ਪ੍ਰੇਮ ਵਿਛੋਹਾ ਧਣੀ 'ਸਉ' ਅਠੇ ਪਹਰ ਲਵੰਨਿ॥੧੨॥
(ਸਲੋਕ ਮ: ੫, ਪੰਨਾ ੧੪੨੫)
ਤਥਾ- ਦੂਜੀ ਛੋਡਿ ਕੁਵਾਟੜੀ ਇਕਸ 'ਸਉ' ਚਿਤੁ ਲਾਇ॥੧੬॥
(ਸਲੋਕ ਮ: ੫, ਪੰਨਾ ੧੪੨੬)
ਇਸ ਤੋਂ ਅੱਗੇ 'ਸਉ' ਪਦ ਦਾ ਅਰਥ 'ਸੌਣਾ' ਹੈ।
ਯਥਾ- ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥
ਹਰਿ ਭਗਤਾ ਕਾ ਮੇਲੀ ਸਰਬਤ 'ਸਉ' ਨਿਸੁਲ ਜਨ ਟੰਗ ਧਰਿ॥
(ਬਿਲਾਵਲ ਕੀ ਵਾਰ, ਪੰਨਾ ੮੪੯)
ਪਰੰਤੂ ਇਸ ਜਗ੍ਹਾ 'ਸਉ' ਦਾ ਅਰਥ ਰੱਖਕ ਕਰਨਾ ਹੈ ਇਹ ਸੰਪ੍ਰਦਾਈ ਕਥਨ ਹੈ। ਹਮੇਸ਼ਾਂ ਪਦਾਂ ਦੇ ਅਰਥ ਪ੍ਰਸੰਗ ਅਨੁਸਾਰ ਹੁੰਦੇ ਹਨ।
ਯਥਾ- ਸੁਇਨੇ ਕੀ ਸੂਈ ਰੁਪੇ ਕਾ ਧਾਗਾ॥
ਨਾਮੇ ਕਾ ਚਿਤੁ ਹਰਿ 'ਸਉ ਲਾਗਾ ॥੪॥੩॥
(ਆਸਾ, ਪੰਨਾ ੪੮੫)
ਇਥੇ 'ਸਉ' ਦਾ ਅਰਥ ਨਾਲ ਹੈ।
ਦੂਜਾ ਨੋਟ-੯ ਸਲੋਕਾਂ ਤੱਕ ਜਿਥੇ ਵੀ ਪ੍ਰਸ਼ਨ ਲਿਖਿਆ ਪੜ੍ਹੋਗੇ ਓਹ ਸ਼ੇਖ ਬ੍ਰਹਮ ਵਲੋਂ ਹੋਵੇਗਾ। ਸ਼ੇਖ ਬ੍ਰਹਮ ਨੇ ਕਿਹਾ ਜਗਤ ਨੂੰ ਕਿਸ ਨੇ ਰਚਿਆ ਹੈ ? ਗੁਰ ਉੱਤਰ-
ਪਉੜੀ॥ ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥
ਸਭ ਤੋਂ ਪਹਿਲੇ ਆਪ ਪਰਮੇਸ਼ਰ ਨੇ ਆਪਣੇ ਤੋਂ ਪੰਜ ਤੱਤ ਸਾਜਿਓ=ਬਣਾਏ ਫਿਰ ਆਪ