Back ArrowLogo
Info
Profile

ਹੀ ਉਹਨਾਂ ਤੱਤਾਂ ਦੁਆਰੇ ਨਾਉ=ਨਾਮ ਰੂਪ ਪ੍ਰਪੰਚ ਰਚਨਾ ਕੀਤਾ ਹੈ।

ਅਥਵਾ:-ਸਭ ਤੋਂ ਪਹਿਲਾਂ ਆਪਣੇ ਆਪ ਤੋਂ ਜਗਤ ਸਾਜਨਾ ਕੀਤਾ, ਫਿਰ ਆਪ ਹੀ ਸਭਨਾਂ ਦੇ ਨਾਉ=ਨਾਂ ਰਚਨਾ ਕੀਤੇ ਹਨ।

ਪ੍ਰਸ਼ਨ-ਇਸ ਜਗਤ ਨੂੰ ਅਕਾਲ ਪੁਰਖ ਨੇ ਆਪ ਸਾਜਿਆ ਹੈ ਜਾਂ ਕਿਸੇ ਦੁਆਰਾ ਸਾਜਿਆ ਹੈ ?

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥

ਦੁਯੀ ਕੁਦਰਤਿ=ਦੂਜੀ ਮਾਇਆ ਦੁਆਰੇ ਸਾਜਨਾ ਕੀਤਾ ਹੈ। ਅਰਥਾਤ ਮਾਇਆ ਸਬਲ ਤੋਂ ਜਗਤ ਦੀ ਉਤਪਤੀ ਹੋਈ ਹੈ, ਕਿਉਂਕਿ ਆਪ ਉਹ ਅਸੰਗ ਹੈ।

ਫਿਰ ਆਸਣੁ=ਇਸਥਿਤੀ ਕਰ ਕੇ ਚਾਉ=ਉਤਸ਼ਾਹ ਪੂਰਬਕ ਸਾਰਿਆਂ ਨੂੰ ਡਿਠੋ=ਵੇਖ ਰਿਹਾ ਹੈ।

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥

ਤੂੰ ਆਪ ਹੀ ਦਾਤਾ ਹੈ, ਆਪ ਹੀ ਕਰਤਾ ਹੈਂ, ਜਿਸ ਉਤੇ ਤੁਸਿ=ਪ੍ਰਸੰਨ ਹੁੰਦਾ ਹੈਂ, ਉਸ ਨੂੰ ਕ੍ਰਿਪਾ ਰੂਪੀ ਪਸਾਉ=ਦਾਤ ਦਿੰਦਾ ਹੈ।

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥

ਹੇ ਅਕਾਲ ਪੁਰਖ ! ਤੂੰ ਸਾਰਿਆਂ ਨੂੰ ਜਾਣੋਈ=ਉਤਪਤ ਕਰਨ ਵਾਲਾ ਹੈਂ ਤਥਾ ਸਭ ਦੇ ਅੰਦਰ ਦੀ ਗੱਲ ਜਾਣੋਈ=ਜਾਨਣ ਵਾਲਾ ਹੈਂ।

ਤੂੰ ਆਪ ਹੀ ਕਵਾਉ=ਬਾਣੀ ਕਰਕੇ ਸਰੀਰ ਦੇ ਵਿਚ ਜਿੰਦ=ਜੀਵਨ ਕਲਾ ਪਾ ਦੇਂਦਾ ਹੈਂ, ਆਪ ਹੀ ਬਾਣੀ ਦੁਆਰਾ ਜਿੰਦ ਨੂੰ ਕੱਢ ਲੈਂਦਾ ਹੈ,

ਯਥਾ- ਜਬ ਉਦਕਰਖ ਕਰਾ ਕਰਤਾਰਾ॥ ਪ੍ਰਜਾ ਧਰਤ ਤਬ ਦੇਹ ਅਪਾਰਾ॥

ਇਹ ਬਾਣੀ ਉਚਾਰ ਕੇ ਜਿੰਦ ਦੇਂਦਾ ਹੈ।

ਜਬ ਆਕਰਖ ਕਰਤ ਹੋ ਕਬਹੂੰ॥ ਤੁਮ ਮੈ ਮਿਲਤ ਦੇਹ ਧਰ ਸਭਹੂੰ॥

ਇਹ ਬਾਣੀ ਉਚਾਰ ਕੇ ਜਿੰਦ ਕੱਢ ਲੈਂਦਾ ਹੈਂ।  ਯਥਾ-ਸੁਰਤੀ ਪ੍ਰਮਾਣ-

'ਤਦੲ ਸ਼ਤ ਬਹੁ ਸ੍ਯਾਂ ਪ੍ਰਜਾਯੇਯ।'

ਅਰਥ=ਤਦ=ਉਸ ਬ੍ਰਹਮ ਨੇ ਵਿਚਾਰ ਕੀਆ ਕਿ ਮੈਂ ਬਹੁਤ ਰੂਪ ਹੋ ਕਰ ਕੇ ਪ੍ਰ=ਭਲੀ ਪ੍ਰਕਾਰ ਜਾਯੇਯ=ਉਤਪਤ ਹੋ ਜਾਊਂ।

ਇਹ ਸੁਰਤੀ ਛਾਂਦਗੋ ਉਪਨਿਸ਼ਦ ਛੇਵੇਂ ਧਿਆਇ ਦੀ ਹੈ।

20 / 355
Previous
Next