ਹੇ ਸੱਚੇ ਅਕਾਲ ਪੁਰਖ! ਸਾਰਿਆਂ ਸਰੀਰਾਂ ਵਿਚ ਆਪ ਨੇ ਹੀ ਬਲ ਦਿੱਤਾ ਹੋਇਆ ਹੈ ਅਤੇ ਹੇ ਸੱਚੇ ! ਸਾਰਿਆਂ ਦੇ ਮਨ ਵਿਚ ਆਪ ਨੇ ਹੀ ਜ਼ੋਰ ਦਿੱਤਾ ਹੋਇਆ ਹੈ।
ਅਥਵਾ:-ਹੇ ਸੱਚੇ! ਸਾਰਿਆਂ ਨੂੰ ਤਾਣਿ=ਫੈਲਾ ਕੇ ਉਹਨਾਂ ਸਭਨਾਂ ਦੇ ਜੋਰਿ=ਮਿਲਾਪ ਭਾਵ ਸਬੰਧ ਆਪਸ ਵਿਚ ਕਰ ਦਿੱਤੇ ਹਨ।
ਅਥਵਾ:-ਸਾਰੇ ਸਰੀਰਾਂ ਰੂਪ ਤਾਣੇ ਤਣੇ ਹੋਏ ਸੱਚੇ ਹਨ ਅਤੇ ਅੰਗਾਂ ਦੇ ਸਾਰੇ ਜੋਰਿ=ਜੋੜ ਵੀ ਸੱਚੇ ਹਨ।
ਸਚੀ ਤੇਰੀ ਸਿਫਤਿ ਸਚੀ ਸਾਲਾਹ॥
ਹੇ ਅਕਾਲ ਪੁਰਖ! ਤੇਰੀ ਸੱਚੀ ਸਿਫ਼ਤ ਮੁਸਲਮਾਨ ਕਰਦੇ ਹਨ ਅਤੇ ਤੇਰੀ ਸੱਚੀ ਸਾਲਾਹ=ਸ਼ਲਾਘਾ, ਉਸਤਤੀ ਹਿੰਦੂ ਕਰਦੇ ਹਨ।
ਯਥਾ:- ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ॥
(ਆਸਾ ਦੀ ਵਾਰ, ਪੰਨਾ ੪੬੫)
ਅਥਵਾ-ਤੇਰੀ ਸਿਫ਼ਤ ਸੱਚੀ ਹੈ ਅਤੇ ਸ਼ਲਾਘਾ ਵੀ ਸੱਚੀ ਹੈ। (ਜੋ ਇਕੱਲਾ ਆਦਮੀ ਪਰਮਾਤਮਾ ਦੀ ਵਡਿਆਈ ਕਰੇ ਉਸ ਦਾ ਨਾਮ ਸਿਫ਼ਤ ਹੈ। ਜੋ ਬਹੁਤੇ ਆਪਸ ਵਿਚ ਰਲ ਕੇ ਪਰਮਾਤਮਾ ਦੀ ਉਸਤਤੀ ਕਰਨ, ਉਸ ਦਾ ਨਾਮ ਸ਼ਲਾਘਾ ਹੈ।)
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥
ਹੇ ਸੱਚੇ ਪਾਤਿਸ਼ਾਹ! ਆਪ ਦੀ ਕੁਦਰਤਿ=ਸ਼ਕਤੀ ਸੱਚੀ ਹੈ।
ਨਾਨਕ ਸਚੁ ਧਿਆਇਨਿ ਸਚੁ ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਸਚੁ=ਨਿਸਚੇ ਕਰਕੇ ਸੱਚੇ ਪਰਮੇਸ਼ਰ ਨੂੰ ਜੋ ਧਿਆਉਂਦੇ ਹਨ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।
ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧ ॥
ਕਚੁ=ਸ਼ਕਾਮ ਕਰਮਾਂ ਨੂੰ ਕਰਕੇ, ਕੱਚੇ ਪਦਾਰਥਾਂ ਵਿਚ ਜੋ ਲਗੇ ਹਨ, ਉਹ ਪੁਰਸ਼ ਨਿ=ਵਿਸ਼ੇਸ਼ ਕਰ ਕੇ ਜੰਮਦੇ ਮਰਦੇ ਹਨ॥੧॥
ਪ੍ਰਸ਼ਨ- ਸਭ ਦੇਵੀ ਦੇਵਤਿਆਂ ਨਾਲੋਂ ਉਸ ਪਰਮੇਸ਼ਰ ਦੀ ਵਡਿਆਈ ਵੱਡੀ ਕਿਉਂ ਹੋ ਰਹੀ ਹੈ। ਗੁਰ ਉੱਤਰ-
ਮ: ੧ ॥ ਵਡੀ ਵਡਿਆਈ ਜਾ ਵਡਾ ਨਾਉ॥
ਜਾਂ ਉਸ ਪਰਮੇਸ਼ਰ ਦਾ ਨਾਮ ਸਾਰਿਆਂ ਤੋਂ ਵੱਡਾ ਹੈ ਇਸ ਕਰਕੇ ਉਸ ਦੀ ਵੱਡੀ