ਵਡਿਆਈ ਹੈ।
ਵਡੀ ਵਡਿਆਈ ਜਾ ਸਚੁ ਨਿਆਉ ॥
ਜਾਂ ਉਹ ਸੱਚਾ ਨਿਆਂ ਕਰਦਾ ਹੈ, ਮਾਇਆਵਕੀ ਬਾਦਸ਼ਾਹਾਂ ਵਾਂਗੂੰ ਝੂਠਾ ਨਿਆਂ ਨਹੀਂ ਕਰਦਾ। ਇਸ ਤੇ ਉਸ ਦੀ ਵਡਿਆਈ ਵੱਡੀ ਹੈ।
ਵਡੀ ਵਡਿਆਈ ਜਾ ਨਿਹਚਲ ਥਾਉ॥
ਜਾਂ ਉਸ ਦਾ ਸਰੂਪ ਥਾਂ ਨਿਹਚਲ=ਅਚੱਲ ਹੈ, ਇਸ ਤੇ ਉਸ ਦੀ ਵਡਿਆਈ ਵੱਡੀ ਹੈ।
ਵਡੀ ਵਡਿਆਈ ਜਾਣੈ ਆਲਾਉ ॥
ਜਿਸ ਤੇ ਉਹ ਵੇਦਾਂ ਨੂੰ ਆਲਾਉ=ਕਥਨ ਕਰਨਾ ਜਾਣਦਾ ਹੈ।
ਯਥਾ:- ਚਚਾ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰਿ ਜੁਗਾ॥
ਇਸ ਤੇ ਉਸ ਦੀ ਵਡਿਆਈ ਵੱਡੀ ਹੋ ਰਹੀ ਹੈ। ਅਥਵਾ:-ਪੰਡਿਤ ਨਾਲ ਆਲਾਉ=ਬੋਲਣਾ ਜਾਣਦਾ ਹੈ ਇਸ ਕਰਕੇ ਭੀ ਉਸ ਦੀ ਵਡਿਆਈ ਵੱਡੀ ਹੋ ਰਹੀ ਹੈ।
ਇਕ ਸਮੇਂ ਦਾ ਜ਼ਿਕਰ ਹੈ ਜਿਥੇ ਭਾਈ ਮਾਧਉ ਦਾਸ ਜੀ ਰਹਿੰਦੇ ਸਨ ਓਸੇ ਸ਼ਹਿਰ ਵਿਖੇ ਇਕ ਪੰਡਿਤ ਦੇਸ਼ਾਂ ਦੇਸਾਂਤਰਾਂ ਵਿਚ ਦਿਗ ਬਿਜੇ ਕਰਦਾ ਆ ਪਹੁੰਚਾ। ਉਸ ਨੇ ਸਾਰੇ ਸ਼ਹਿਰ ਵਿਚ ਇਸ਼ਤਿਹਾਰ ਲਗਵਾ ਦਿਤੇ ਕਿ ਇਸ ਸ਼ਹਿਰ ਵਿਚ ਜੋ ਵਿਦਵਾਨ ਰਹਿੰਦਾ ਹੈ ਉਹ ਕੱਲ੍ਹ ਦੇ ਰੋਜ਼ ਮੇਰੇ ਨਾਲ ਆ ਕੇ ਚਰਚਾ ਕਰੇ ਨਹੀਂ ਤਾਂ ਓਸ ਦੇ ਸਾਰੇ ਗ੍ਰੰਥ ਮੈਂ ਖੋਹ ਲਵਾਂਗਾ। ਇਹ ਗੱਲ ਮਾਧਉ ਦਾਸ ਜੀ ਦੇ ਵਿਦਿਆਰਥੀਆਂ ਨੇ ਸੁਣ ਕੇ ਮਾਧਉ ਦਾਸ ਜੀ ਨੂੰ ਆ ਕੇ ਕਿਹਾ ਕਿ ਇਕ ਪੰਡਿਤ ਆਇਆ ਹੈ ਉਸ ਨਾਲ ਆਪ ਚਰਚਾ ਕਰੋ ਤਾਂ ਮਾਧਉ ਦਾਸ ਜੀ ਨੇ ਕਿਹਾ ਹੇ ਭਾਈ ! ਅਸੀਂ ਤਾਂ ਚਰਚਾ ਨਹੀਂ ਕਰਦੇ ਜੇ ਓਹ ਗ੍ਰੰਥ ਖੋਹਣਾ ਚਾਹੁੰਦਾ ਹੈ ਤਾਂ ਬੇਸ਼ਕ ਖੋਹ ਲਵੇ। ਵਿਦਿਆਰਥੀਆਂ ਨੇ ਬਥੇਰਾ ਕਿਹਾ ਪਰ ਮਾਧਉ ਦਾਸ ਜੀ ਨਾ ਮੰਨੇ।
ਆਖ਼ਰ ਮਾਧਉ ਦਾਸ ਜੀ ਦੇ ਵਿਦਿਆਰਥੀਆਂ ਨੇ ਪਰਮੇਸ਼ਰ ਅੱਗੇ ਹੱਥ ਜੋੜ ਕੇ ਬੇਨਤੀਆਂ ਕੀਤੀਆਂ-ਹੇ ਕ੍ਰਿਪਾਲੂ! ਹੇ ਦਿਆਲੂ ! ਹੇ ਸ਼ਰਨਪਾਲ! ਹੇ ਗ਼ਰੀਬ ਨਿਵਾਜ ਜੀ! ਅਜੇਹੀ ਕ੍ਰਿਪਾ ਕਰੋ ਜੋ ਸਾਡੀ ਪੱਤ ਰਹਿ ਆਵੇ। ਉਸ ਵੇਲੇ ਭਗਵਾਨ ਨੇ ਅਕਾਸ਼ ਬਾਣੀ ਦੁਆਰਾ ਕਿਹਾ ਤੁਸੀਂ ਕੋਈ ਫ਼ਿਕਰ ਨਾ ਕਰੋ ਤੁਹਾਡੇ ਸਭ ਕਾਰਜ ਸਿੱਧ ਹੋ ਜਾਣਗੇ। ਉਸ ਵੇਲੇ ਭਗਵਾਨ ਨੇ ਇਕ ਵਿਦਿਆਰਥੀ ਦਾ ਰੂਪ ਧਾਰ ਕੇ ਜਿਥੇ ਉਹ ਪੰਡਿਤ ਨਦੀ ਵਿਚ ਇਸ਼ਨਾਨ ਕਰ ਰਿਹਾ ਸੀ ਓਥੇ ਆ ਪੁੱਜੇ, ਆ ਕੇ ਪੰਡਿਤ ਨੂੰ ਨਮਸ਼ਕਾਰ ਕਰਕੇ ਬੈਠ ਗਏ। ਪੰਡਿਤ ਨੇ ਪੁਛਿਆ ਆਪ ਕੌਣ ਹੋ ? ਤਾਂ ਭਗਵਾਨ ਨੇ ਕਿਹਾ ਮੈਂ ਮਾਧਉ ਦਾਸ ਦਾ ਵਿਦਿਆਰਥੀ ਹਾਂ। ਮੈਂ ਸੁਣਿਆ ਹੈ ਕਿ ਆਪ ਨੇ ਉਹਨਾਂ ਨਾਲ ਚਰਚਾ ਕਰਨੀ ਹੈ ਸੋ ਪਹਿਲੇ ਆਪ ਮੇਰੇ ਨਾਲ ਚਰਚਾ ਕਰੋ, ਫੇਰ ਓਹਨਾਂ ਨਾਲ ਕਰਨੀ। ਪੰਡਿਤ ਨੇ ਕਿਹਾ ਚੰਗਾ! ਪਹਿਲੇ ਤੂੰ ਹੀ ਚਰਚਾ ਕਰ