Back ArrowLogo
Info
Profile

ਲੈ, ਜੋ ਪ੍ਰਸ਼ਨ ਕਰਨਾ ਚਾਹੁੰਦਾ ਹੈ ਓਹ ਕਰ।

ਤਾਂ ਭਗਵਾਨ ਨੇ ਕਿਹਾ-ਹੇ ਪੰਡਿਤ! ਇਹ ਮੈਨੂੰ ਦੱਸ ਤੂੰ ਪੜ੍ਹ ਕੇ ਬੁਝਿਆ ਹੈ ਜਾਂ ਬੁਝ ਕੇ ਪੜ੍ਹਿਆ ਹੈ ? ਪੰਡਿਤ ਹੋਰੀਂ ਤਾਂ ਸੋਚਾਂ ਵਿਚ ਪੈ ਗਏ ਕੁਛ ਉੱਤਰ ਨਾ ਆਇਆ।

ਭਗਵਾਨ ਨੇ ਕਿਹਾ-'ਦੇਖ! ਜੇ ਤਾਂ ਪੜ੍ਹ ਕੇ ਬੁਝਿਆ ਹੈਂ ਤਾਂ ਤੇਰੀ ਚਰਚਾ ਕਰਨੀ ਨਿਸਫਲ ਹੈ, ਜੇ ਤੂੰ ਬੁਝ ਕੇ ਪੜ੍ਹਿਆਂ ਹੈਂ ਤਾਂ ਤੇਰਾ ਪੜ੍ਹਨਾ ਨਿਸਫਲ ਹੈ।" ਪੰਡਿਤ ਨੇ ਵਿਚਾਰਿਆ ਜਦ ਮੇਰੇ ਪਾਸੋਂ ਇਹ ਵਿਦਿਆਰਥੀ ਨਾ ਜਿੱਤੇ ਗਏ ਤਾਂ ਇਨ੍ਹਾਂ ਦੇ ਗੁਰੂ ਮਾਧਉ ਦਾਸ ਜੀ ਭਲਾ ਕਿਸ ਤਰ੍ਹਾਂ ਜਿੱਤੇ ਜਾਣਗੇ। ਉਸ ਵੇਲੇ ਪੰਡਿਤ ਜੀ ਨਿਰੁਤ੍ਰ ਹੋ ਕੇ ਚਲੇ ਗਏ। ਪੰਡਿਤ ਨਾਲ ਏਸ ਤਰ੍ਹਾਂ ਭਗਵਾਨ ਨੇ ਕਥਨ ਕਰਨਾ ਜਾਣਿਆਂ, ਇਸ ਤੇ ਉਸ ਦੀ ਵਡਿਆਈ ਵੱਡੀ ਹੈ।

ਅਥਵਾ:-ਜੀਵਾਂ ਦੇ ਕਥਨ ਕੀਤੇ ਹੋਏ ਬਚਨਾਂ ਨੂੰ ਜਾਣ ਲੈਂਦਾ ਹੈ ਇਸ ਤੇ ਉਸ ਦੀ ਵਡਿਆਈ ਵੱਡੀ ਹੈ।

ਵਡੀ ਵਡਿਆਈ ਬੁਝੈ ਸਭਿ ਭਾਉ ॥

ਜਾਂ ਉਹ ਪਰਮਾਤਮਾ ਸਾਰਿਆਂ ਦੇ ਭਾਉ=ਪ੍ਰਯੋਜਨ ਅਥਵਾ- ਸਾਰਿਆਂ ਦੇ ਪ੍ਰੇਮ ਅਪ੍ਰੇਮ ਨੂੰ ਬੁਝਦਾ ਹੈ ਫੇਰ ਉਸ ਦੇ ਅਨੁਸਾਰ ਫਲ ਦੇਂਦਾ ਹੈ ਇਸ ਕਰਕੇ ਉਸ ਦੀ ਵਡਿਆਈ ਵੱਡੀ ਹੈ।

ਵਡੀ ਵਡਿਆਈ ਜਾ ਪੁਛਿ ਨ ਦਾਤਿ॥

(ੳ) ਜਾਂ ਉਹ ਪ੍ਰਮੇਸ਼ਰ ਕਿਸੇ ਪਾਸੋਂ ਪੁਛ ਕੇ ਦਾਤ ਨਹੀਂ ਦੇਂਦਾ ਇਸ ਕਰਕੇ ਉਸ ਦੀ ਵਡਿਆਈ ਵੱਡੀ ਹੈ।

ਯਥਾ- ਹਰਿ ਜੋ ਕਿਛੁ ਕਰੇ ਸੁ ਆਪੇ ਆਪੇ ਓਹੁ ਪੂਛਿ ਨ ਕਿਸੈ ਕਰੇ ਬੀਚਾਰਿ ॥

(ਭੈਰਉ ਮਹਲਾ ੪, ਪੰਨਾ ੧੧੩੫)

ਤਥਾ- ਦੋਮ ਨ ਸੇਮ ਏਕ ਸੋ ਆਹੀ॥

(ਗਉੜੀ ਰਵਿਦਾਸ, ਪੰਨਾ ੩੪੫)

ਤਥਾ- ਬੀਓ ਪੂਛਿ ਨ ਮਸਲਤਿ ਧਰੈ॥ ਜੋ ਕਿਛੁ ਕਰੈ ਸੁ ਆਪਹਿ ਕਰੈ॥

(ਗੋਡ ਮਹਲਾ ੫, ਪੰਨਾ ੮੬੩)

ਤਥਾ- ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ॥ ਅਵਰ ਨ ਬੂਝਿ ਕਰਤ ਬੀਚਾਰੁ॥

(ਗਉੜੀ ਸੁਖਮਨੀ, ਪੰਨਾ ੨੮੫)

(ਅ) ਜਿਸ ਨੂੰ ਨਾਮ ਦੀ ਦਾਤ ਦੇਂਦਾ ਹੈ ਉਸ ਪਾਸੋਂ ਫੇਰ ਹਿਸਾਬ ਨਹੀਂ ਪੁਛਦਾ।

(ੲ) ਜੋ ਪੁਛਿਆਂ ਹੋਇਆਂ (ਭਾਵ ਮੰਗਿਆਂ ਹੋਇਆਂ) ਦਾਤ ਨਾ ਦਵੇ (ਧਾਮ ਬਾਮ ਸਰੂਪ) ਓਹ ਪਰਮੇਸ਼ਰ ਇਨ੍ਹਾਂ ਦਾਤਾਂ ਨੂੰ ਭੀ ਦੇਣ ਵਾਲਾ ਹੈ। ਦੇਖੋ ! ਧਾਮ ਸਨਕਾਦਕਾਂ ਨੂੰ

25 / 355
Previous
Next