ਦਿੱਤਾ ਹੈ। ਬਾਮ=ਇਸਤ੍ਰੀ ਰਾਵਣ ਨੂੰ ਦਿੱਤੀ ਹੈ। ਅਥਵਾ:-ਮਾਇਆ ਸਾਰੇ ਜਗਤ ਨੂੰ ਦਿੱਤੀ ਹੋਈ ਹੈ ਤੇ ਸਰੂਪ ਸ਼ਿਵ ਜੀ ਨੂੰ ਦਿੱਤਾ ਹੈ। ਇਸ ਤੇ ਉਸ ਦੀ ਵੱਡੀ ਵਡਿਆਈ ਹੈ।
(ਸ) ਜੋ ਦੁੱਖ ਰੂਪੀ ਦਾਤ ਨੂੰ ਕੋਈ ਨਹੀਂ ਪੁਛਦਾ ਅਰਥਾਤ ਕੋਈ ਨਹੀਂ ਮੰਗਦਾ ਪਰਮੇਸ਼ਰ ਹੰਕਾਰ ਤੋੜਨ ਵਾਸਤੇ ਓਹ ਭੀ ਦੇ ਦੇਂਦਾ ਹੈ ਇਸ ਕਰਕੇ ਉਸ ਦੀ ਵੱਡੀ ਵਡਿਆਈ ਹੈ।
(ਹ) ਜੋ ਨਾਮ ਗਿਆਨ ਰੂਪੀ ਦਾਤ ਪੁਛਿਆਂ ਨਾ ਦੇਵੇ। ਪਰਮੇਸ਼ਰ ਉਸ ਦਾਤ ਨੂੰ ਭੀ ਦੇਣ ਵਾਲਾ ਹੈ ਇਸ ਕਰਕੇ ਉਸ ਦੀ ਵੱਡੀ ਵਡਿਆਈ ਹੈ।
ਵਡੀ ਵਡਿਆਈ ਜਾ ਆਪੇ ਆਪਿ॥
ਜਾ ਆਪੇ ਆਪਿ=ਸੁਤੰਤ੍ਰ ਹੈ ਪਤੰਤ੍ਰ ਨਹੀਂ, ਇਸ ਕਰਕੇ ਪਰਮੇਸ਼ਰ ਦੀ ਵੱਡੀ ਵਡਿਆਈ ਹੈ।
ਨਾਨਕ ਕਾਰ ਨ ਕਥਨੀ ਜਾਇ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਕਿ ਉਸ ਪਰਮੇਸ਼ਰ ਦੀ 'ਇੰਦ ਮਿਥ ਕਰਕੇ ਕੁਛ ਕਾਰ ਕਥਨ ਨਹੀਂ ਕੀਤੀ ਜਾਂਦੀ।
ਕੀਤਾ ਕਰਣਾ ਸਰਬ ਰਜਾਇ ॥੨॥
ਇਹ ਜਿਤਨਾ ਪ੍ਰਪੰਚ ਕੀਤਾ ਹੈ, ਰਜਾਇ=ਪਰਮਾਤਮਾ ਨੇ ਆਪ ਹੀ ਸਾਰਾ ਕੀਤਾ ਹੈ।
ਅਥਵਾ:- ਜਿਤਨਾ ਇਹ ਕਰਣਾ=ਪ੍ਰਪੰਚ ਕੀਤਾ ਹੈ ਉਸ ਨੇ ਆਪਣੀ ਰਜਾਇ= ਆਗਿਆ ਅਨੁਸਾਰ ਕੀਤਾ ਹੈ।
ਦੂਸਰਾ ਅਰਥ-
ਪ੍ਰਸ਼ਨ-ਜੀਵ ਦੀ ਵੱਡੀ ਵਡਿਆਈ ਕਿਵੇਂ ਹੋਵੇ ?
ਉੱਤਰ-
"ਵਡੀ ਵਡਿਆਈ ਜਾ ਵਡਾ ਨਾਉ॥"
ਜਾਂ ਉਸ ਵੱਡੇ ਅਕਾਲ ਪੁਰਖ ਦੇ ਨਾਮ ਨੂੰ ਜਪੇ ਤਾਂ ਜੀਵ ਦੀ ਵੱਡੀ ਵਡਿਆਈ ਹੁੰਦੀ ਹੈ।
"ਵਡੀ ਵਡਿਆਈ ਜਾ ਸਚੁ ਨਿਆਉ॥"
ਜਾਂ ਸੱਚਾ ਨਿਆਂ ਕਰੇ ਤਾਂ ਜੀਵ ਦੀ ਵੱਡੀ ਵਡਿਆਈ ਹੁੰਦੀ ਹੈ।
ਅਥਵਾ:-ਜਾਂ ਸੱਚ ਦੇ ਨਿਰਣੇ ਰੂਪੀ ਨਿਆਉਂ ਨੂੰ ਕਰੇ ਭਾਵ ਆਤਮਾ ਦਾ ਗ੍ਰਹਿਣ ਕਰੇ