ਅਨਾਤਮਾ ਨੂੰ ਤਿਆਗੇ ਤਾਂ ਜੀਵ ਦੀ ਵੱਡੀ ਵਡਿਆਈ ਹੁੰਦੀ ਹੈ।
"ਵਡੀ ਵਡਿਆਈ ਜਾ ਨਿਹਚਲ ਥਾਉ॥"
ਜਾਂ ਨਿਹਚਲ ਥਾਉ=ਸਰੂਪ ਵਿਚ ਇਸਥਿਤ ਹੋਵੇ ਤਾਂ ਜੀਵ ਦੀ ਵੱਡੀ ਵਡਿਆਈ ਹੁੰਦੀ ਹੈ।
"ਵਡੀ ਵਡਿਆਈ ਜਾਣੈ ਆਲਾਉ॥"
ਉਸ ਪਰਮੇਸ਼ਰ ਦੇ ਜਸ ਨੂੰ ਆਲਾਉ=ਕਥਨ ਕਰਨਾ ਜਾਣੇ ਤਾਂ ਜੀਵ ਦੀ ਵੱਡੀ ਵਡਿਆਈ ਹੁੰਦੀ ਹੈ।
"ਵਡੀ ਵਡਿਆਈ ਬੁਝੈ ਸਭਿ ਭਾਉ॥"
ਸਾਰਿਆਂ ਨਾਲ ਪ੍ਰੇਮ ਕਰਨਾ ਬੁਝੇ ਤਾਂ ਜੀਵ ਦੀ ਵੱਡੀ ਵਡਿਆਈ ਹੁੰਦੀ ਹੈ।
ਯਥਾ- ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥ ੧੩੦॥
(ਸਲੋਕ ਫਰੀਦ ਜੀ, ਪੰਨਾ ੧੩੮੪)
ਤਥਾ- ਦਿਲ ਦਰਵਾਜਾ ਰੱਬ ਦਾ, ਇਸ ਨੂੰ ਯਾਰ ਨਾ ਢਾਹ।
ਢੱਠਾ ਔਖਾ ਬਣੇਗਾ, ਤੂੰ ਲੰਘਸੇਂ ਕਿਹੜੇ ਰਾਹ।
"ਵਡੀ ਵਡਿਆਈ ਜਾ ਪੁਛਿ ਨ ਦਾਤਿ॥"
ਜਾਂ ਕਿਸੀ ਪਾਸੋਂ ਪੁਛ ਕੇ ਦਾਤ ਨਾ ਦੇਵੇ ਭਾਵ ਗੁੱਝਾ ਦਾਨ ਕਰ ਦੇਵੇ ਤਾਂ ਇਸ ਜੀਵ ਦੀ ਵੱਡੀ ਵਡਿਆਈ ਹੁੰਦੀ ਹੈ।
"ਵਡੀ ਵਡਿਆਈ ਜਾ ਆਪੇ ਆਪਿ॥"
ਜਾਂ ਆਪਣਾ ਆਪ ਸਾਰੇ ਨਿਸਚੇ ਕਰੇ ਕਿ ਮੈਥੋਂ ਭਿੰਨ ਹੋਰ ਕੋਈ ਨਹੀਂ ਤਾਂ ਵੱਡੀ ਵਡਿਆਈ ਹੁੰਦੀ ਹੈ।
"ਨਾਨਕ ਕਾਰ ਨ ਕਥਨੀ ਜਾਇ॥"
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਹੇ ਸ਼ੇਖ ਬ੍ਰਹਮ! ਐਸਾ ਮਹਾਤਮਾ ਜੋ ਬ੍ਰਹਮ ਰੂਪ ਹੋਇਆ ਹੈ ਉਸ ਦੀ ਕਾਰ ਕਥਨ ਨਹੀਂ ਕੀਤੀ ਜਾਂਦੀ ।
"ਕੀਤਾ ਕਰਣਾ ਸਰਬ ਰਜਾਇ॥੨॥
ਇਹ ਸਾਰਾ ਜੋ ਕਰਣਾ=ਪ੍ਰਪੰਚ ਕੀਤਾ ਹੈ ਉਸ ਨੇ ਆਪਣੀ ਰਜਾਇ=ਆਗਿਆ ਵਿਚ ਕੀਤਾ ਹੈ।
ਮਹਲਾ ੨ ॥ ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥