Back ArrowLogo
Info
Profile

(ਦੂਜੇ ਪਾਤਿਸ਼ਾਹ ਜੀ ਦਾ ਮਹੱਲਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਸੰਗ ਅਨੁਸਾਰ ਇਥੇ ਰੱਖਣਾ ਕੀਤਾ ਹੈ।)

ਸਤਿਗੁਰੂ ਅੰਗਦ ਦੇਵ ਜੀ ਕਥਨ ਕਰਦੇ ਹਨ-ਹੇ ਪਿਆਰਿਓ! ਇਹ ਜਗਤ ਸੱਚੇ ਅਕਾਲ ਪੁਰਖ ਦੇ ਰਹਿਣ ਦੀ ਕੋਠੀ ਹੈ।

ਪੁਨਾ-ਸੱਚੇ ਪਰਮੇਸ਼ਰ ਦਾ ਇਸ ਵਿਚ ਵਾਸਾ ਹੋ ਰਿਹਾ ਹੈ।

ਇਕਨਾ ਹੁਕਮਿ ਸਮਾਇ ਲਏ ਇਕਨਾ ਹੁਕਮੇ ਕਰੇ ਵਿਣਾਸੁ॥

ਓਹ ਪਰਮਾਤਮਾ ਆਪਣੇ ਹੁਕਮ ਅਨੁਸਾਰ ਇਕਨਾਂ ਨੂੰ ਆਪਣੇ ਵਿਚ ਸਮਾਇ=ਅਭੇਦ ਕਰ ਲੈਂਦਾ ਹੈ ਅਤੇ ਆਪਣੇ ਹੁਕਮ ਅਨੁਸਾਰ ਇਕਨਾਂ ਨੂੰ ਵਿਣਾਸੁ=ਨਾਸ ਕਰਦਾ ਹੈ।

ਅਥਵਾ:-ਜਿਹੜੇ ਗੁਰਮੁਖ ਹੁਕਮ ਨੂੰ ਮੰਨਦੇ ਹਨ ਉਹਨਾਂ ਇਕਨਾਂ ਨੂੰ ਆਪਣੇ ਵਿਚ ਅਭੇਦ ਕਰ ਲੈਂਦਾ ਹੈ, ਜਿਹੜੇ ਹੁਕਮ ਨੂੰ ਨਹੀਂ ਮੰਨਦੇ ਉਹਨਾਂ ਇਕਨਾਂ ਮਨਮੁਖਾਂ ਨੂੰ ਨਾਸ ਕਰਦਾ ਹੈ।

ਇਕਨਾ ਭਾਣੈ ਕਢਿ ਲਏ ਇਕਨਾ ਮਾਇਆ ਵਿਚਿ ਨਿਵਾਸੁ ॥

ਇਕਨਾਂ ਨੂੰ ਆਪਣੇ ਭਾਣੇ ਅਨੁਸਾਰ ਦੁੱਖਾਂ 'ਚੋਂ ਕੱਢ ਲੈਂਦਾ ਹੈ।

ਅਥਵਾ:-ਆਪਣਾ ਭਾਣਾ ਮੰਨਵਾ ਕੇ ਇਕਨਾਂ ਨੂੰ ਸੰਸਾਰ ਸਮੁੰਦਰ 'ਚੋਂ ਕੱਢ ਲੈਂਦਾ ਹੈ। ਇਕਨਾਂ ਦੀ ਮਾਇਆ ਦੇ ਗ੍ਰਹਿਣ ਕਰਨ ਵਿਚ ਇਸਥਿਤੀ ਰੱਖਦਾ ਹੈ।

ਪੁਨਾ-ਸਤਿਗੁਰਾਂ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਹੇ ਪ੍ਰਭੋ ! ਓਹ ਪਰਮੇਸ਼ਰ ਮਾਇਆ ਧਾਰੀਆਂ ਨੂੰ ਜਾਂ ਮਾਇਆ ਤੋਂ ਰਹਿਤ ਵਾਲਿਆਂ ਨੂੰ ਤਾਰਦਾ ਹੈ ? ਗੁਰ ਉੱਤਰ-

ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ॥

ਇਹ ਗੱਲ ਭਿ=ਬਹੁੜੋ ਕੁਛ ਆਖਿ ਨ ਜਾਪਈ=ਆਖੀ ਨਹੀਂ ਜਾਂਦੀ ।

ਜੋ ਪਰਮੇਸ਼ਰ ਕਿਸ ਨੂੰ ਰਾਸਿ=ਦਰੁੱਸਤ (ਸੁਧਾਰ) ਅਰਥਾਤ ਸੱਚਤਾਈ ਵਿਚ ਲਿਆਉਂਦਾ ਹੈ।

ਭਾਵ ਇਹ ਕੋਈ ਪਤਾ ਨਹੀਂ ਕਿ ਪ੍ਰਵਿਰਤੀ ਵਾਲਿਆਂ ਨੂੰ ਤਾਰਦਾ ਹੈ ਜਾਂ ਨਵਿਰਤੀ ਵਾਲਿਆਂ ਨੂੰ ਤਾਰਦਾ ਹੈ।

ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩ ॥

(ਅੰਨਵੇ) ਗੁਰਾਂ ਦੁਆਰੇ ਜਿਨ੍ਹਾਂ ਨੂੰ ਆਪ ਪਰਗਾਸੁ=ਗਿਆਨ ਦੇਣਾ ਕਰਦਾ ਹੈ ਓਹ ਗੁਰਮੁਖ ਪਰਮੇਸ਼ਰ ਨੂੰ ਜਾਣ ਲੈਂਦੇ ਹਨ॥੩॥

28 / 355
Previous
Next