Back ArrowLogo
Info
Profile

ਸੰਵਾਦ ਹੈ ਜਿਸ ਵਿਚ ਸੁਕਰਾਤ ਆਪਣੇ ਸਾਥੀਆਂ ਨਾਲ ਸਮਾਜਕ-ਪ੍ਰਬੰਧ ਬਾਰੇ ਲੰਮੀ ਵਿਚਾਰ ਕਰਦਾ ਹੈ। ਔਰਤਾਂ ਦੀ ਖਿਝ, ਦੁੱਖ ਤੇ ਸਮਾਜਕ ਪਛੜੇਵੇਂ ਦਾ ਕਾਰਨ ਸੁਕਰਾਤ ਅਨੁਸਾਰ ਗਿਆਨ ਦੀ ਅਣਹੋਂਦ ਕਾਰਨ ਸਦਗੁਣਾਂ ਦੀ ਘਾਟ ਹੈ। ਉਹ ਸਮਾਜਕ ਤਫਰਕੇ ਨੂੰ ਘਟਾਉਣ ਲਈ ਮਰਦ ਤੇ ਔਰਤ ਦੋਵਾਂ ਵਿਚ ਸਮਾਨ ਰੂਪ ਵਿਚ ਗਿਆਨ ਦੀ ਵੰਡ ਦਾ ਪੱਖ ਲੈਂਦਾ ਹੈ। ਉਸ ਅਨੁਸਾਰ:

          ਔਰਤ-ਮਰਦ ਸਾਰਿਆਂ ਦੇ ਜੀਵਨ ਦੀ ਉਹੋ ਸਾਂਝੀ ਪੱਧਤੀ ਹੋਵੇ ਜਿਵੇਂ ਕਿ ਅਸੀਂ ਸੁਝਾਇਆ ਹੈ ਅਰਥਾਤ, ਸਾਂਝੀ       ਸਿੱਖਿਆ, ਸਾਂਝੀ ਸੰਤਾਨ ਅਤੇ ਸ਼ਹਿਰ ਵਿਚ ਹੋਵੇ ਭਾਵੇਂ ਯੁੱਧ ਵਿਚ, ਸਾਰੇ ਨਾਗਰਿਕਾਂ ਦੀ ਮਿਲੀ-ਜੁਲੀ ਸੁਰੱਖਿਆ। ਨਾਲ ਮਿਲ ਕੇ ਪਹਿਰਾ ਦੇਣ, ਨਾਲ ਮਿਲ ਕੇ ਸ਼ਿਕਾਰ ਕਰਨ (ਜਿਵੇਂ ਸ਼ਿਕਾਰੀ ਕੁੱਤੇ ਕਰਦੇ ਹਨ) ਤੇ ਜਿੱਥੋਂ ਤੱਕ ਹੋ ਸਕੇ ਇਸਤਰੀਆਂ ਮਰਦਾਂ ਦਾ ਸਾਥ ਦੇਣ ਕਿਉਂਕਿ ਇਹੋ ਉਹਨਾਂ ਲਈ ਚੰਗਾ ਰਾਹ ਹੈ ਤੇ ਇਸ ਉੱਤੇ ਚੱਲ ਕੇ ਉਹ ਇਸਤਰੀ-ਮਰਦ ਦੇ ਕੁਦਰਤੀ ਸੰਬੰਧ ਤੋੜਨ ਦੀ ਥਾਵੇਂ ਉਸ ਨੂੰ ਸਥਿਰ ਤੇ ਸੁਦ੍ਰਿੜ ਬਣਾਉਣਗੀਆਂ ।19

ਸੁਕਰਾਤ ਦਾ ਰਾਜਨੀਤੀ ਉੱਪਰ ਕਦੇ ਵੀ ਪੱਕਾ ਯਕੀਨ ਨਹੀਂ ਰਿਹਾ। ਇੱਥੋਂ ਤੱਕ ਉਹ ਕਦੇ ਲੋਕਤੰਤਰਵਾਦੀਆਂ ਦੀ ਹਮਾਇਤ ਕਰਦਾ ਰਿਹਾ ਤੇ ਕਦੇ ਉਸਨੇ ਰਾਜ-ਤੰਤਰ ਨੂੰ ਬਿਹਤਰ ਸ਼ਾਸਨ ਵਿਵਸਥਾ ਮੰਨਿਆ। ਉਹ ਰਾਜਨੀਤੀ ਤੋਂ ਦੂਰ ਵੀ ਰਿਹਾ ਤੇ ਏਥਨਜ਼ ਦੀ ਸੰਸਦ ਦਾ ਮੈਂਬਰ ਵੀ ਬਣਿਆ। ਇਸ ਵਿਰੋਧਾਭਾਸ ਦੇ ਬਾਵਜੂਦ ਸੁਕਰਾਤ ਨੇ ਆਪਣੇ ਪਿਆਰਿਆਂ ਨਾਲ ਰਾਜਨੀਤੀ ਬਾਰੇ ਭਰਵੀਂ ਵਿਚਾਰ ਕੀਤੀ। ਇਸ ਵਿਚਾਰ ਦੇ ਕਾਰਨ ਹੀ ਉਸਨੂੰ ਰਾਜਨੀਤੀ ਦੇ ਦਰਸ਼ਨ ਦਾ ਅਹਿਮ ਚਿੰਤਕ ਮੰਨਿਆ ਗਿਆ। ਸੋਫਿਸਟ ਜਦੋਂ ਅਮੀਰਾਂ ਤੇ ਰਾਜਨੀਤੀਵਾਨਾਂ ਨੂੰ ਰਾਜ-ਕਾਜ ਤੇ ਰਾਜਨੀਤਿਕ ਵਿਵਸਥਾ ਲਈ ਸੁਭਾਸ਼ਣੀ ਰੂਪ ਵਿਚ ਤਿਆਰ ਕਰ ਰਹੇ ਸਨ, ਸੁਕਰਾਤ ਨੇ ਰਾਜਨੀਤੀ ਬਾਰੇ ਸਵਾਲਾਂ ਤੇ ਸੰਵਾਦਾਂ ਨਾਲ ਨੌਜਵਾਨਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਯੋਗਦਾਨ ਪਾਇਆ। ਕੀਟੋ ਵਾਲੇ ਸੰਵਾਦ ਵਿਚ ਪੂਰੇ ਦਾ ਪੂਰਾ ਜ਼ੋਰ ਰਾਜ-ਕਾਜ ਦੀ ਵਿਵਸਥਾ ਦੀ ਨੀਤੀ ਉੱਪਰ ਦਿੰਦਾ ਸੁਕਰਾਤ ਪ੍ਰੋਟਾਗੋਰਸ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਾ ਹੈ ਕਿ, "ਸਭ ਨੂੰ ਬਰਾਬਰਤਾ ਦੇ ਅਧਿਕਾਰ ਮਿਲਣ ਦਾ ਅਰਥ ਇਹ ਨਹੀਂ ਕਿ ਹਰ ਕੋਈ ਰਾਜ ਚਲਾਏਗਾ। ਰਾਜ-ਵਿਵਸਥਾ ਇਕ ਕਲਾ ਹੈ, ਜਿਵੇਂ ਚੰਗਾ ਦਰਜ਼ੀ ਜਾਂ ਤਰਖਾਣ ਆਪਣੀ ਕਲਾ ਦਾ ਵਿਕਾਸ ਕਰਕੇ ਮੁਹਾਰਤ ਹਾਸਿਲ ਕਰ ਲੈਂਦੇ ਹਨ।"20

ਸੁਕਰਾਤ ਵਿਸ਼ਵ ਦਰਸ਼ਨ ਦੇ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਨਾਵਾਂ ਵਿੱਚੋਂ ਇਕ ਹੈ। ਦਰਸ਼ਨ ਨੂੰ ਵਿਸ਼ਿਸ਼ਟ ਵਿਅਕਤੀਆਂ ਦੇ ਵਿਚਾਰ-ਖੇਤਰ ਵਿੱਚੋਂ ਕੱਢ

64 / 105
Previous
Next