Back ArrowLogo
Info
Profile

ਨਾਗਰਿਕ ਵੀ ਅਦਾਲਤ ਵਿਚ ਆ ਪੁੱਜੇ ਸਨ। 500 ਸੰਸਦ ਮੈਂਬਰਾਂ ਦੀ ਜਿਊਰੀ ਵੀ ਸਾਰੀ ਕਾਰਵਾਈ ਨੂੰ ਸੁਣਨ ਲਈ ਮੌਜੂਦ ਸੀ। ਸੱਤਰ ਸਾਲ ਦਾ ਇਕ ਬਜ਼ੁਰਗ ਦਾਨਿਸ਼ਵਰ ਜਿਸਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਫ਼ਲਸਫ਼ੇ ਲਈ ਲੇਖੇ ਲਾ ਦਿੱਤੀ ਸੀ, ਇਨਸਾਫ਼ ਵਿਰੋਧੀ ਕਾਰਵਾਈ ਸਾਹਮਣੇ ਆਪਣੇ ਤਰਕਾਂ ਸਮੇਤ ਹਾਜ਼ਰ ਸੀ। ਮੁਕੱਦਮੇ ਦੀ ਕਾਰਵਾਈ ਦੇ ਆਰੰਭ ਹੋਣ ਤੋਂ ਪਹਿਲਾਂ ਸੁਕਰਾਤ ਇਕ ਨੌਜਵਾਨ ਯੂਥਾਈਫ਼ਰੋ ਨਾਲ ਗੱਲਾਂ ਕਰਦਾ ਹੈ। ਯੂਥਾਈਫ਼ਰੋ ਨੇ ਸੁਕਰਾਤ ਦਾ ਨਾਮ ਸੁਣਿਆ ਹੋਇਆ ਹੈ ਤੇ ਉਹ ਉਸ ਨਾਲ ਗੱਲਾਂ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਉਹ

ਸੁਕਰਾਤ ਕੋਲੋਂ ਪੁੱਛਦਾ ਹੈ:

  • ਯੂਥਾਈਫ਼ਰੋ: ਸੁਕਰਾਤ, ਇਹ ਤਾਂ ਦੱਸੇ ਕਿ ਤੁਹਾਡੇ 'ਤੇ ਮੁਕੱਦਮਾ ਕਿਸ ਗੁਨਾਹ ਲਈ ਚੱਲ ਰਿਹਾ ਹੈ?
  • ਸੁਕਰਾਤ: ਕਿਸੇ ਨੋ-ਉਮਰ ਬੰਦੇ ਨੇ ਬਹੁਤ ਅਹਿਮ ਮਸਲੇ ਬਾਰੇ ਆਪਣੀ ਰਾਇ ਬਣਾ ਲਈ ਹੈ। ਉਹ ਦੱਸਣਾ ਚਾਹੁੰਦਾ ਹੈ ਕਿ ਉਹ ਜਾਣਦਾ ਹੈ ਕਿ ਕਿਵੇਂ ਨੌਜਵਾਨਾਂ ਦੇ ਦਿਮਾਗਾਂ ਨੂੰ ਪਲੀਤ ਕੀਤਾ ਜਾਂਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਪਲੀਤ ਕਰਨ ਵਾਲੇ ਲੋਕ ਕੌਣ ਹਨ। ਜ਼ਰੂਰ ਉਹ ਕੋਈ ਗਿਆਨੀ ਹੋਵੇਗਾ ਜਿਸਨੇ ਮੈਨੂੰ ਸ਼ਹਿਰ ਸਾਹਮਣੇ ਉਸ ਦੇ ਮਿੱਤਰਾਂ ਨੂੰ ਪਲੀਤ ਕਰਨ ਲਈ ਇਵੇਂ ਲਿਆ ਖਲਾਰਿਆ ਹੈ ਜਿਵੇਂ ਇਹ ਸ਼ਹਿਰ ਉਸਦੀ ਮਾਂ ਹੋਵੇ।

ਯੂਥਾਈਫਰੋ ਦੀ ਜਿਗਿਆਸਾ ਇਸ ਤੋਂ ਬਾਅਦ ਸੁਕਰਾਤ ਵਿਚ ਜਾਗਦੀ ਹੈ। ਉਹ ਇਸ ਗੱਲਬਾਤ ਨੂੰ ਹੋਰ ਅਗਾਂਹ ਤੋਰਦਾ ਹੈ:

  • ਯੂਥਾਈਫ਼ਰੋ: ਇਹ ਦੱਸੋ ਕਿ ਨੌਜਵਾਨਾਂ ਨੂੰ ਭ੍ਰਿਸ਼ਟ ਕਰਨ ਦਾ ਗੁਨਾਹ ਉਹ ਤੁਹਾਡੇ ਉੱਪਰ ਕਿਵੇਂ ਲਾਗੂ ਕਰ ਰਿਹਾ ਹੈ?
  • ਸੁਕਰਾਤ: ਜਿਵੇਂ ਉਹ ਇਹ ਸਭ ਕਰ ਰਿਹਾ ਹੈ ਮੇਰੇ ਦੋਸਤ, ਉਹ ਪਹਿਲਾਂ-ਪਹਿਲ ਅਜੀਬ ਲਗਦਾ ਹੈ। ਉਸਦਾ ਕਹਿਣਾ ਹੈ ਕਿ ਮੈਂ ਦੇਵਤਿਆਂ ਨੂੰ ਘੜਿਆ ਹੈ। ਉਹ ਮੇਰੇ ਉੱਪਰ ਇਸ ਲਈ ਮੁਕੱਦਮਾ ਚਲਾ ਰਿਹਾ ਹੈ ਕਿ ਮੈਂ ਪੁਰਾਣੇ ਦੇਵਤਿਆਂ ਵਿਚ ਯਕੀਨ ਨਹੀਂ ਰੱਖਦਾ।"

ਫਿਰ ਸੁਕਰਾਤ ਸ਼ਹਿਰ ਵਾਸੀਆਂ ਨੂੰ ਸਿੱਧਾ ਸੰਬੋਧਨ ਕਰਦਾ ਹੈ। ਉਸਦਾ ਇਹ ਭਾਸ਼ਣ ਕਈ ਮਾਮਲਿਆਂ ਵਿਚ ਤਰਕਵਾਦੀਆਂ ਦਾ ਸਿਧਾਂਤ ਬਣਦਾ ਰਿਹਾ ਹੈ:

  • ਸੁਕਰਾਤ: ਏਥਨਜ਼ ਦੇ ਨਿਵਾਸੀਓ! ਮੈਨੂੰ ਨਹੀਂ ਪਤਾ ਕਿ ਮੇਰੇ ਉੱਪਰ ਮੁਕੱਦਮਾ ਕਰਨ ਵਾਲਿਆਂ ਨੇ ਕੀ ਅਸਰ ਪੈਦਾ ਕੀਤਾ ਹੈ। ਜਿੱਥੋਂ ਤੱਕ ਮੇਰਾ ਸੰਬੰਧ ਹੈ ਮੈਂ ਲਗਭਗ ਭੁੱਲ ਹੀ ਗਿਆ ਹਾਂ ਕਿ ਮੈਂ ਕੀ ਹਾਂ। ਕਿਉਂਕਿ
72 / 105
Previous
Next