Back ArrowLogo
Info
Profile

          ਅਸਮਾਨ ਸੰਬੰਧੀ ਵਿਸ਼ਿਆਂ ਉੱਪਰ ਦਖ਼ਲਅੰਦਾਜ਼ੀ ਵਾਲੀ ਖੋਜ ਕਰਦਾ ਹੈ। ਉਹ ਕਮਜ਼ੋਰ ਤਰੀਕਿਆਂ ਨੂੰ ਤੀਬਰ        ਬਣਾ ਕੇ ਪੇਸ਼ ਕਰਦਾ ਹੈ ਤੇ ਦੂਜਿਆਂ ਨੂੰ ਵੀ ਐਸਾ ਕਰਨਾ ਸਿਖਾਉਂਦਾ ਹੈ।" ਇਹ ਲੋਕ ਸਹੀ ਕਹਿੰਦੇ ਹਨ ਤੇ ਅਰਿਸਤੋਫੇਨਸ ਦੇ ਹਾਸ-ਨਾਟਕ ਵਿਚ ਤੁਸੀਂ ਖ਼ੁਦ ਸੁਕਰਾਤ ਨਾਮੀ ਉਹ ਬੰਦਾ ਦੇਖਿਆ ਹੀ ਹੋਵੇਗਾ ਜੋ ਇਕ ਟੋਕਰੀ ਦੀ ਪੀਂਘ ਬਣਾ ਕੇ ਝੂਟੇ ਲੈ ਰਿਹਾ ਹੈ ਤੇ ਉਹ ਕਹਿ ਰਿਹਾ ਹੈ ਕਿ ਉਹ ਹਵਾ ਵਿਚ ਤੁਰਦਾ ਹੈ ਤੇ ਇਨ੍ਹਾਂ    ਵਿਸ਼ਿਆਂ ਬਾਰੇ ਹੋਰ ਵੀ ਊਟ-ਪਟਾਂਗ ਗੱਲਾਂ ਕਰਦਾ ਹੈ, ਜਿਨ੍ਹਾਂ ਨੂੰ ਮੈਂ ਨਾ ਤਾਂ ਸਮਝਦਾ ਹਾਂ ਨਾ ਉਨ੍ਹਾਂ ਬਾਰੇ           ਜਾਣਦਾ ਹਾਂ ।

ਸੁਕਰਾਤ ਅਰਿਸਤੋਫੋਨਸ ਦੇ ਹਾਸ-ਨਾਟਕ ਦੇ ਆਧਾਰ 'ਤੇ ਉਸ ਬਾਰੇ ਰਾਵਾਂ ਬਣਾਉਣ ਵਾਲਿਆਂ ਉੱਪਰ ਵਿਅੰਗ       ਕਰਦਾ ਹੈ। ਉਹ ਸਾਰੇ ਸ਼ਹਿਰ ਦੇ ਸਾਹਮਣੇ ਇਹ ਸਵਾਲ ਇਸ ਅੰਦਾਜ਼ ਵਿਚ ਉਠਾਉਂਦਾ ਹੈ ਕਿ ਕਿਸੇ ਸਾਹਿਤਕਾਰ ਵੱਲੋਂ ਲਿਖੇ ਸਾਹਿਤ ਦੇ ਆਧਾਰ 'ਤੇ ਕਿਸੇ ਵਿਅਕਤੀ ਬਾਰੇ ਰਾਏ ਬਣਾ ਕੇ ਕੋਈ ਗੁੱਟ ਲੋਕਾਂ ਸਾਹਮਣੇ ਮੁਕੱਦਮਾ ਲੈ ਆਉਂਦਾ ਹੈ ਕਿ ਉਸ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਹ ਕਹਿੰਦਾ ਹੈ:

          ਜੇਕਰ ਤੁਸੀਂ ਇਹ ਸੁਣਿਆ ਹੈ ਕਿ ਮੈਂ ਲੋਕਾਂ ਨੂੰ ਸਿੱਖਿਆ ਦੇਣ ਦੇ ਬਦਲੇ ਉਨ੍ਹਾਂ ਕੋਲੋਂ ਧਨ ਲੈਂਦਾ ਹਾਂ ਤਾਂ ਇਹ ਵੀ ਸੱਚੀ ਗੱਲ ਨਹੀਂ ਹੈ। ਭਾਵੇਂ ਮੈਂ ਸਮਝਦਾ ਹਾਂ ਕਿ ਲੋਕਾਂ ਨੂੰ ਲਿਓਨਤਿਨੀ ਦੇ ਗਾਰਜਿਅਸ, ਸੋਓਸ ਦੇ ਪ੍ਰਾਡੀਕਸ ਤੇ ਏਲਿਸ ਦੇ ਹਿਪਿਆਸ ਵਾਂਗ ਸਿੱਖਿਆ ਦੇਣਾ ਵੀ ਕੋਈ ਬੁਰੀ ਗੱਲ ਨਾ ਹੁੰਦੀ। ਦੋਸਤੋ, ਇਨ੍ਹਾਂ ਵਰਣਿਤ ਲੋਕਾਂ ਵਿੱਚੋਂ  ਕੋਈ ਵੀ ਕਿਸੇ ਵੀ ਸ਼ਹਿਰ ਵਿਚ ਜਾ ਕੇ ਗੱਭਰੂਆਂ ਨੂੰ ਵਰਗਲਾ ਸਕਦਾ ਹੈ ਕਿ ਉਹ ਆਪਣੇ ਨਾਲ ਦੇ ਸ਼ਹਿਰੀਆਂ ਦਾ ਸਾਥ ਛੱਡ ਦੇਣ ਜਿਨ੍ਹਾਂ ਨਾਲ ਉਹ ਫ਼ਜ਼ੂਲ ਹੀ ਮਿਲਦੇ-ਜੁਲਦੇ ਹਨ।'

          ਤੁਸੀਂ ਇਹ ਵੀ ਪੁੱਛ ਸਕਦੇ ਹੋ ਕਿ ਸੁਕਰਾਤ! ਫਿਰ ਤੇਰੇ ਖ਼ਿਲਾਫ਼ ਇਹ ਗੱਲਾਂ ਕਿਉਂ ਫੈਲਦੀਆਂ ਹਨ ? ਤੂੰ ਕਰਦਾ ਕੀ ਹੈ ? ਲਾਜ਼ਮ ਹੀ ਤੂੰ ਕਿਸੇ ਵਿਸ਼ੇਸ਼ ਕੰਮ ਵਿਚ ਲੱਗਿਆ ਹੋਵੇਂਗਾ। ਜੇਕਰ ਅਜਿਹਾ ਨਾ ਹੁੰਦਾ ਤਾਂ ਤੇਰੇ ਬਾਰੇ ਇਹ ਗੱਲਾਂ ਨਾ ਫੈਲਦੀਆਂ। ਇਸ ਲਈ ਆਪਣਾ ਸਹੀ-ਸਹੀ ਕੰਮ ਦੱਸ ਤਾਂ ਕਿ ਅਸੀਂ ਹਨੇਰੇ ਵਿਚ ਤੇਰੇ ਬਾਰੇ  ਫੈਸਲਾ ਕਰ ਦਈਏ।'

ਫਿਰ ਸੁਕਰਾਤ ਨੇ ਆਪਣੇ ਖ਼ਿਲਾਫ਼ ਫੈਲੀਆਂ ਅਫ਼ਵਾਹਾਂ ਦੇ ਜਵਾਬ ਦੇਣੇ ਆਰੰਭਕੀਤੇ। ਉਸਨੇ ਏਥਨਜ਼ ਦੇ ਸਭ ਤੋਂ ਸਿਆਣੇ ਆਦਮੀ ਵਾਲੀ ਭਵਿੱਖਬਾਣੀ ਬਾਰੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ:

74 / 105
Previous
Next