ਨੂੰ ਮੈਂ ਮਿਲਿਆ..... ਮੈਂ ਇਸ ਸਿੱਟੇ 'ਤੇ ਪੁੱਜਿਆ ਕਿ ਜਿਨ੍ਹਾਂ ਲੋਕਾਂ ਨੂੰ ਆਪਣੇ ਗਿਆਨ ਵਜੋਂ ਬਹੁਤ ਪ੍ਰਸਿੱਧੀ ਹਾਸਲ ਹੈ ਉਹ ਸਭ ਤੋਂ ਮੂਰਖ ਲੋਕ ਹਨ। ਜਿਨ੍ਹਾਂ ਨੂੰ ਸਾਧਾਰਣ ਲੋਕ ਸਮਝਿਆ ਜਾਂਦਾ ਸੀ, ਉਹ ਉਨ੍ਹਾਂ ਲੋਕਾਂ ਨਾਲੋਂ ਵੱਧ ਸਿਆਣਪ ਰੱਖਦੇ ਸਨ ।
ਫਿਰ ਸੁਕਰਾਤ ਮੇਲਿਟਸ ਨਾਲ ਸਿੱਧਾ ਸੰਵਾਦ ਕਰਦਾ ਹੈ ਤੇ ਆਪਣੇ ਉੱਪਰ ਲਗਾਈ ਗਈ ਦੂਸਰੀ ਤੁਹਮਤ ਬਾਰੇ ਫੈਸਲਾ ਲੈਣ ਵਾਲਿਆਂ ਨੂੰ ਵਾਕਫ਼ ਕਰਾਉਂਦਾ ਹੈ। ਉਹ ਮੇਲਿਟਸ ਨੂੰ ਕੋਲ ਬੁਲਾਉਂਦਾ ਹੈ। ਸੁਕਰਾਤ ਨੌਜਵਾਨਾਂ ਨੂੰ ਪਲੀਤ ਕਰਨ ਵਾਲੇ ਮੁੱਦੇ ਬਾਰੇ ਉਸ ਨਾਲ ਗੱਲ ਕਰਦਾ ਹੈ:
- ਸੁਕਰਾਤ: ਮੇਲਿਟਸ ਕੀ ਤੁਸੀਂ ਸਮਝਦੇ ਹੋ ਕਿ ਨੌਜਵਾਨ ਲੋਕਾਂ ਨੂੰ ਸ੍ਰੇਸ਼ਠ ਹੋਣਾ ਚਾਹੀਦਾ ਹੈ
- ਮੇਲਿਟਸ: ਹਾਂ, ਬਿਲਕੁਲ
- ਸੁਕਰਾਤ: ਜਿਵੇਂ ਕਿ ਤੁਹਾਡਾ ਕਹਿਣਾ ਹੈ, ਤੁਸੀਂ ਇਹ ਖੋਜ ਕੀਤੀ ਹੈ ਕਿ ਮੈਂ ਨੌਜਵਾਨਾਂ ਨੂੰ ਪਲੀਤ ਕਰਦਾ ਹਾਂ, ਕਿਰਪਾ ਕਰਕੇ ਮੁਕੱਦਮੇ ਦੀ ਸੁਣਵਾਈ ਕਰਨ ਵਾਲਿਆਂ ਨੂੰ ਇਹ ਦੱਸੋ ਕਿ ਉਹ ਕੌਣ ਲੋਕ ਹਨ ਜੋ ਨੌਜਵਾਨਾਂ ਨੂੰ ਤਰੱਕੀ ਵੱਲ ਲੈ ਕੇ ਜਾਂਦੇ ਹਨ?
- ਮੇਲਿਟਸ: ਕਾਨੂੰਨ ਹੀ ਲੋਕਾਂ ਦਾ ਵਿਕਾਸ ਕਰਦੇ ਹਨ।
- ਸੁਕਰਾਤ: ਮੈਂ ਇਹ ਪੁੱਛਣਾ ਚਾਹਾਂਗਾ ਕਿ ਉਹ ਕੌਣ ਲੋਕ ਹਨ ਜੋ ਕਾਨੂੰਨ ਦੇ ਗਿਆਨ ਮੁਤਾਬਕ ਚੱਲ ਕੇ ਨੌਜਵਾਨਾਂ ਦਾ ਵਿਕਾਸ ਕਰਦੇ ਹਨ?
- ਮੇਲਿਟਸ: ਇੱਥੇ ਮੌਜੂਦ ਜੱਜ ਅਜਿਹੇ ਹੀ ਲੋਕ ਹਨ।
- ਸੁਕਰਾਤ: ਸਾਰੇ ਜੱਜ ਜਾਂ ਕੁਝ ਇਕ ਹੀ?
- ਮੇਲਿਟਸ: ਸਾਰੇ ਹੀ
- ਸੁਕਰਾਤ: ਹੇਰੇ ਨਾਂ ਦੇ ਦੇਵਤਾ ਦੀ ਸਹੁੰ ਇਹ ਬੜੀ ਸੁਖਦ ਸੂਚਨਾ ਹੈ ਕਿ ਇੱਥੇ ਨੌਜਵਾਨਾਂ ਦਾ ਭਲਾ ਕਰਨ ਵਾਲਿਆਂ ਦੀ ਭਰਮਾਰ ਹੈ। ਜੋ ਲੋਕ ਮੁਕੱਦਮਾ ਸੁਣਨ ਆਏ ਹਨ ਕੀ ਉਹ ਵੀ ਨੌਜਵਾਨਾਂ ਨੂੰ ਵਿਕਸਿਤ ਕਰਦੇ ਹਨ? ਤੇ ਕੀ ਸੈਨੇਟਰ ਵੀ ਅਜਿਹਾ ਕਰਦੇ ਹਨ?
- ਮੇਲਿਟਸ: ਹਾਂ
- ਸੁਕਰਾਤ: ਸ੍ਰੀਮਾਨ ਮੇਲਿਟਸ, ਇਹ ਵੀ ਦੱਸ ਹੀ ਦਿਓ ਕਿ ਅਸੈਂਬਲੀ ਦੇ ਮੈਂਬਰ ਨੌਜਵਾਨਾਂ ਨੂੰ ਪਲੀਤ ਕਰਦੇ ਹਨ ਜਾਂ ਉਨ੍ਹਾਂ ਦੇ ਵਿਚਾਰਾਂ ਦੀ ਤਰੱਕੀ ਕਰਦੇ ਹਨ?
- ਮੇਲਿਟਸ: ਉਹ ਵੀ ਤਰੱਕੀ ਪੱਖੀ ਹਨ।