ਸੁਕਰਾਤ: ਇਸਦਾ ਇਹ ਅਰਥ ਹੈ ਕਿ ਮੇਰੇ ਤੋਂ ਬਿਨਾਂ ਸਾਰੇ ਹੀ ਏਥਨਜ਼ਵਾਸੀ ਨੌਜਵਾਨਾਂ ਦਾ ਵਿਕਾਸ ਕਰਦੇ ਹਨ। ਸਿਰਫ਼ ਮੈਂ ਹੀ ਉਨ੍ਹਾਂ ਨੂੰ ਪਲੀਤ ਕਰਦਾ ਹਾਂ। ਕੀ ਤੁਹਾਡਾ ਇਹ ਹੀ ਅਰਥ ਹੈ?
ਮੇਲਿਟਸ: ਬਿਲਕੁਲ ਮੇਰਾ ਇਹੀ ਭਾਵ ਹੈ
ਸੁਕਰਾਤ: ਤੁਸੀਂ ਮੇਰੀ ਖੋਜ ਬਹੁਤ ਹੀ ਬਦਕਿਸਮਤ ਬੰਦੇ ਦੇ ਤੌਰ 'ਤੇ ਕੀਤੀ ਹੈ... ਨੌਜਵਾਨਾਂ ਦੇ ਵੱਡੇ ਭਾਗ ਹੁੰਦੇ ਜੇ ਸਿਰਫ਼ ਇਕ ਜਣਾ ਹੀ ਉਨ੍ਹਾਂ ਦਾ ਨੁਕਸਾਨ ਕਰਨ ਵਾਲਾ ਹੁੰਦਾ ਤੇ ਬਾਕੀ ਸਭ ਭਲਾਈ ਪੱਖੀ ਹੁੰਦੇ। ਸੱਚ ਤਾਂ ਇਹ ਹੈ ਕਿ ਤੁਸੀਂ ਇਸ ਗੱਲ ਦਾ ਸਬੂਤ ਦੇ ਰਹੇ ਹੋ ਕਿ ਤੁਸੀਂ ਨੌਜਵਾਨਾਂ ਬਾਰੇ ਕੁਝ ਨਹੀਂ ਸੋਚਿਆ। ਤੁਹਾਡੀਆਂ ਗੱਲਾਂ ਦੱਸਦੀਆਂ ਹਨ। ਕਿ ਜਿਸ ਮਾਮਲੇ ਕਰਕੇ ਤੁਸੀਂ ਮੇਰੇ ਉੱਪਰ ਮੁਕੱਦਮਾ ਕੀਤਾ ਹੈ, ਤੁਹਾਡੀ ਆਪਣੀ ਉਸ ਮਾਮਲੇ ਵਿਚ ਕੋਈ ਦਿਲਚਸਪੀ ਹੀ ਨਹੀਂ ਹੈ
ਸੁਕਰਾਤ ਨੇ ਆਪਣੇ ਸਵਾਲਾਂ ਦੇ ਤਰੀਕੇ ਵਿਚ ਮੇਲਿਟਸ ਨੂੰ ਉਲਝਾ ਕੇ ਸਾਰੀ ਕਚਿਹਰੀ ਸਾਹਮਣੇ ਉਸਦੇ ਪਾਜ ਉਘਾੜ ਦਿੱਤੇ। ਕਿਸੇ ਤਰਕ ਤੱਕ ਪਹੁੰਚਣ ਦਾ ਉਸਦਾ ਇਹੀ ਸਟੀਕ ਤਰੀਕਾ ਸੀ । ਉੱਥੇ ਹਾਜ਼ਰ ਸ਼ਹਿਰ ਵਾਸੀਆਂ ਦੀ ਹਮਦਰਦੀ ਜਿੱਤਣ ਲਈ ਮੇਲਿਟਸ ਨੇ ਜੋ ਜਵਾਬ ਦਿੱਤੇ ਉਸ ਤੋਂ ਸਾਬਿਤ ਹੋ ਗਿਆ ਕਿ ਸੁਕਰਾਤ ਦੇ ਖ਼ਿਲਾਫ਼ ਕੀਤਾ ਇਹ ਮੁਕੱਦਮਾ ਨਿੱਜੀ ਭਾਂਤ ਦੀ ਰੰਜਿਸ਼ ਤੋਂ ਸਿਵਾ ਕੁਝ ਵੀ ਨਹੀਂ। ਸੁਕਰਾਤ ਨੇ ਆਪਣੇ ਸਵਾਲਾਂ ਦੇ ਅਗਲੇਰੇ ਪੱਖ ਵਿਚ ਮੇਲਿਟਸ ਤੋਂ ਇਸ ਪਲੀਤ ਕਰਨ ਦੇ ਉਦੇਸ਼ ਬਾਰੇ ਪੁੱਛਿਆ:
- ਸੁਕਰਾਤ: ਮੇਲਿਟਸ ਕੀ ਤੁਸੀਂ ਮੇਰੇ ਉੱਪਰ ਇਸ ਲਈ ਮੁਕੱਦਮਾ ਕੀਤਾ ਹੈ ਕਿ ਮੈਂ ਨੌਜਵਾਨਾਂ ਨੂੰ ਭ੍ਰਿਸ਼ਟ ਕਰਕੇ ਜਾਣਬੁੱਝ ਕੇ ਅਣਜਾਣਤਾ ਵਿਚ ਉਨ੍ਹਾਂ ਨੂੰ ਭੇੜੇ ਬਣਾਉਂਦਾ ਹਾਂ।
- ਮੇਲਿਟਸ: ਬਿਲਕੁਲ ਮੈਨੂੰ ਲਗਦਾ ਹੈ ਕਿ ਤੁਸੀਂ ਇਹੀ ਕਰਦੇ ਹੋ, ਤਦੇ ਮੈਂ ਇਹ ਮੁਕੱਦਮਾ ਕੀਤਾ ਹੈ
- ਸੁਕਰਾਤ: ਮੇਲਿਟਸ, ਤੁਸੀਂ ਮੇਰੇ ਤੋਂ ਉਮਰ ਵਿਚ ਛੋਟੇ ਹੋਣ ਦੇ ਬਾਵਜੂਦ ਸਿਆਣੇ ਹੋ। ਤੁਹਾਨੂੰ ਭਲੀ-ਭਾਂਤ ਪਤਾ ਹੀ ਹੋਵੇਗਾ ਕਿ ਚੰਗੇ ਕੰਮ ਕਰ ਰਹੇ ਲੋਕਾਂ ਨਾਲ ਵੀ ਬੁਰੇ ਸ਼ਹਿਰੀ ਸਦਾ ਬੁਰਾਈ ਕਰਦੇ ਹਨ ਤੇ ਭਲੇ ਨਾਗਰਿਕ ਸਦਾ ਚੰਗਿਆਈ ਹੀ ਕਰਦੇ ਹਨ। ਹੁਣ ਦੇਖੋ ਮੈਂ ਕਿੰਨਾ ਮੂਰਖ ਹਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਜੇ ਮੈਂ ਆਪਣੇ ਸ਼ਹਿਰੀਆਂ ਨੂੰ ਬਦਮਾਸ਼ ਬਣਾ ਦੇਵਾਂ ਤਾਂ ਉਹ ਮੈਨੂੰ ਹੀ ਨੁਕਸਾਨ ਪਹੁੰਚਾ ਸਕਦੇ ਹਨ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਜਾਣ-ਬੁੱਝ ਕੇ ਇਹ ਗੁਨਾਹ ਕਰ ਰਿਹਾ ਹਾਂ। ਜਾਂ ਤਾਂ ਮੈਂ