Back ArrowLogo
Info
Profile

          ਨੌਜਵਾਨਾਂ ਨੂੰ ਬਿਲਕੁਲ ਹੀ ਭ੍ਰਿਸ਼ਟ ਨਹੀਂ ਕਰ ਰਿਹਾ ਜਾਂ ਫਿਰ ਅਨਜਾਣਪੁਣੇ ਵਿਚ ਐਸਾ ਕਰ ਰਿਹਾ ਹਾਂ, ਤਾਂ ਕੀ     ਕਾਨੂੰਨ ਮੇਰੇ ਖ਼ਿਲਾਉਂ ਅਣਇੱਛੁਕ ਦੋਸ਼ ਹੇਠ ਮੁਕੱਦਮਾ ਚਲਾਉਣ ਦਾ ਅਧਿਕਾਰ ਤੁਹਾਨੂੰ ਨਹੀਂ ਦਿੰਦਾ? ਪਰ ਤੁਸੀਂ         ਮੈਨੂੰ ਕਚਹਿਰੀ ਸਾਹਮਣੇ ਲੈ ਆਏ ਹੋ, ਜਿੱਥੇ ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।

ਫਿਰ ਸੁਕਰਾਤ ਨੇ ਨਾਸਤਿਕਤਾ ਦੇ ਇਲਜ਼ਾਮ ਵੱਲ ਰੁਖ਼ ਕੀਤਾ ਤੇ ਉਸਨੇ ਏਥਨਜ਼ ਦੇ ਸ਼ਹਿਰੀਆਂ ਨੂੰ ਸੰਬੋਧਿਤ ਹੋ ਕੇ ਮੇਲਿਟਸ ਕੋਲੋਂ ਸਵਾਲ ਪੁੱਛੇ:

  • ਸੁਕਰਾਤ ਏਥਨਜ਼ਵਾਸੀਓ, ਇਹ ਤਾਂ ਸਪੱਸ਼ਟ ਹੈ ਕਿ ਮੇਲਿਟਸ ਨੇ ਇਨ੍ਹਾਂ ਮਾਮਲਿਆਂ ਬਾਰੇ ਕੋਈ ਸੰਜੀਦਗੀ ਨਹੀਂ ਦਿਖਾਈ। ਕੁਝ ਵੀ ਹੋਵੇ ਮੇਲਿਟਸ ਤੁਹਾਡੇ ਦੋਸ਼ਾਂ ਮੁਤਾਬਕ ਮੈਂ ਸ਼ਹਿਰ ਦੇ ਪੁਰਾਣੇ ਦੇਵਤਿਆਂ ਵਿਚ ਯਕੀਨ ਰੱਖਣ ਦੀ ਥਾਂ ਨਵੇਂ ਦੇਵਤਿਆਂ 'ਤੇ ਭਰੋਸਾ ਰੱਖਣ ਦੀ ਸਿੱਖਿਆ ਦਿੰਦਾ ਹਾਂ। ਕੀ ਤੁਹਾਨੂੰ ਲਗਦਾ ਹੈ ਕਿ ਅਜਿਹੀ ਸਿੱਖਿਆ ਨਾਲ ਹੀ ਨੌਜਵਾਨ ਭ੍ਰਿਸ਼ਟ ਹੁੰਦੇ ਹਨ?
  • ਮੇਲਿਟਸ: ਹਾਂ, ਮੇਰਾ ਇਹੀ ਅਰਥ ਹੈ।
  • ਸੁਕਰਾਤ: ਫਿਰ ਇਸ ਉੱਪਰ ਜ਼ਰਾ ਵਿਸਥਾਰ ਨਾਲ ਰੌਸ਼ਨੀ ਪਾਓ। ਕੀ ਤੁਸੀਂ ਦੋਸ਼ ਲਾਇਆ ਹੈ ਕਿ ਮੈਂ ਨੌਜਵਾਨਾਂ ਨੂੰ ਦੇਵਤਿਆਂ ਉੱਪਰ ਭਰੋਸਾ ਨਾ ਰੱਖਣ ਦੀ ਸਿੱਖਿਆ ਦਿੰਦਾ ਹਾਂ ਜਾਂ ਫਿਰ ਅਨਜਾਣ ਦੇਵਤਿਆਂ ਪ੍ਰਤੀ ਸ਼ਰਧਾਲੂ ਹੋਣ ਲਈ ਪ੍ਰੇਰਿਤ ਕਰਦਾ ਹਾਂ। ਜੇਕਰ ਤੁਹਾਡਾ ਭਾਵ ਦੂਸਰਾ ਹੈ ਕਿ ਕੁਝ ਦੇਵਤਿਆਂ ਉੱਪਰ ਯਕੀਨ ਰੱਖਦਾ ਹਾਂ ਤਾਂ ਇਹ ਮਾਮਲਾ ਨਾਸਤਿਕਤਾ ਦਾ ਤਾਂ ਨਹੀਂ ਹੈ। ਕੀ ਤੁਹਾਡਾ ਮਤਲਬ ਇਹ ਹੈ ਕਿ ਮੈਂ ਕਿਸੇ ਵੀ ਦੇਵਤਾ ਉੱਪਰ ਯਕੀਨ ਨਹੀਂ ਰੱਖਦਾ?
  • ਮੇਲਿਟਸ: ਮੇਰਾ ਇਹੀ ਭਾਵ ਹੈ ਕਿ ਤੁਸੀਂ ਕਿਸੇ ਵੀ ਰੂਪ ਵਿਚ ਦੇਵਤਿਆਂ ਉੱਪਰ ਭਰੋਸਾ ਨਹੀਂ ਰੱਖਦੇ।
  • ਸੁਕਰਾਤ: ਬਹੁਤ ਅੱਛੇ ਮੇਲਿਟਸ, ਤੁਸੀਂ ਐਸਾ ਕਿਉਂ ਕਹਿੰਦੇ ਹੋ? ਕੀ ਤੁਹਾਡਾ ਭਾਵ ਹੈ ਕਿ ਸੂਰਜ ਜਾਂ ਚੰਦਰਮਾ ਨੂੰ ਹੋਰ ਲੋਕਾਂ ਵਾਂਗ ਦੇਵਤੇ ਨਹੀਂ ਕਹਿੰਦਾ?
  • ਮੇਲਿਟਸ: ਜੱਜ ਸਾਹਿਬ। ਮੈਂ ਕਸਮ ਖਾ ਕੇ ਕਹਿੰਦਾ ਹਾਂ ਕਿ ਇਹ ਦੇਵਤਿਆਂ ਉੱਪਰ ਭਰੋਸਾ ਨਹੀਂ ਕਰਦੇ। ਇਨ੍ਹਾਂ ਲਈ ਸੂਰਜ ਇਕ ਪੱਥਰ ਤੇ ਚੰਦ ਕੇਵਲ ਮਿੱਟੀ ਹੈ

ਇਸ ਬਿਆਨ ਨੇ ਸੁਕਰਾਤ ਨੂੰ ਆਪਣੀ ਤਾਰਕਿਕਤਾ ਲਈ ਇਤਿਹਾਸ ਵਿੱਚੋਂ ਹਵਾਲੇ ਲੈਣ ਲਈ ਪ੍ਰੇਰਿਤ ਕਰ ਦਿੱਤਾ। ਉਸਨੇ ਸਵਾਲਾਂ ਦਾ ਐਸਾ ਜਾਲ ਬੁਣ

78 / 105
Previous
Next