Back ArrowLogo
Info
Profile

          ਨਹੀਂ ਸੀ। ਉਸਨੇ ਹੌਲੀ ਜਿਹੀ ਕਿਹਾ ਸੀ, 'ਮੌਤ ਹੀ ਬਿਮਾਰੀ ਦਾ ਇਲਾਜ ਹੈ'। ਉਹ ਲੰਮੇ ਸਮੇਂ ਤੋਂ ਬਿਮਾਰ ਸੀ।"

ਵਿਕਟੋਰੀਅਨ ਦੌਰ ਵਿਚ ਉਪਯੋਗਤਾਵਾਦੀ ਚਿੰਤਕਾਂ ਨੇ ਸੁਕਰਾਤ ਦੀ ਮੌਤ ਨੂੰ ਈਸਾਈ-ਤਿਆਗ ਦੇ ਆਦਰਸ਼ ਨਾਲ ਤੁਲਨਾਇਆ। ਇਸ ਵਿਚਾਰ ਦੇ ਧਾਰਕਾਂ ਅਨੁਸਾਰ ਉਹ ਵਿਗਿਆਨਕ, ਤਾਰਕਿਕ ਅਤੇ ਵਿਗਿਆਨਕ ਵਿਸ਼ਵ ਦ੍ਰਿਸ਼ਟੀ ਲਈ ਸ਼ਹੀਦ ਹੋ ਗਿਆ ਸੀ। ਜੌਨ ਸਟੂਅਰਟ ਮਿਲਜ਼ ਨੇ ਈਸਾ ਤੇ ਸੁਕਰਾਤ ਨੂੰ ਇੱਕੋ ਜਿਹੀਆਂ ਹਸਤੀਆਂ ਤੇ ਇੱਕੋ ਜਿਹੇ ਗੁਣਾਂ ਰਾਹੀਂ ਇੱਕੋ ਜਿਹੇ ਉਦੇਸ਼ ਤੱਕ ਪਹੁੰਚਣ ਵਾਲੇ ਚਿੰਤਕ ਕਿਹਾ। 19ਵੀਂ ਸਦੀ ਵਿਚ ਪਲੈਟੋ ਦਾ ਅਨੁਵਾਦ ਕਰਨ ਵਾਲੇ ਮੁੱਖ ਵਿਦਵਾਨ ਬੈਂਜਾਮਿਨ ਜੌਵੇਟ ਨੇ ਆਕਸਫੋਰਡ 'ਚ ਆਪਣੇ ਵਿਦਿਆਰਥੀਆਂ ਨੂੰ ਜਿਨ੍ਹਾਂ ਦੋ ਜੀਵਨੀਆਂ ਦੀ ਪੜਤਾਲ ਲਈ ਪ੍ਰੇਰਿਤ ਕੀਤਾ ਉਹ ਈਸਾ ਤੇ ਸੁਕਰਾਤ ਦੀਆਂ ਸਨ। ਸੁਕਰਾਤ ਨੂੰ ਵਿਰੋਧਾਭਾਸੀ ਸ਼ਖ਼ਸੀਅਤ ਵਜੋਂ ਵਿਆਖਿਆਉਣ ਦੀਆਂ ਕੋਸ਼ਿਸ਼ਾਂ 20ਵੀਂ ਸਦੀ ਵਿਚ ਵੀ ਜਾਰੀ ਰਹੀਆਂ। ਜਰਮਨ ਹੋਂਦਵਾਦੀ ਕਾਰਲ ਜੈਸਪਰ ਨੇ ਸੁਕਰਾਤ ਨੂੰ ਬੁੱਧ, ਕਨਫਿਊਸ਼ੀਅਸ ਤੇ ਈਸਾ ਦੇ ਸਮਾਂਤਰ ਆਪਣੇ ਦੌਰ ਵਿਚ ਦੁਖਾਂਤ ਦੀ ਰੋਸ਼ਨੀ ਰਾਹੀਂ ਚੇਤਨਾ ਫੈਲਾਉਣ ਵਾਲੀਆਂ ਹਸਤੀਆਂ ਆਖਿਆ।

ਯੂਨਾਨ ਦੀ ਪ੍ਰਾਚੀਨ ਦਾਰਸ਼ਨਿਕ ਸਭਿਅਤਾ ਨੂੰ ਭੌਤਿਕਤਾਵਾਦੀ ਵਿਰਾਸਤ ਵਜੋਂ ਸਮਝਣ ਦੀਆਂ ਕੋਸ਼ਿਸ਼ਾਂ ਕਾਰਲ ਮਾਰਕਸ ਤੇ ਏਂਗਲਜ਼ ਨੇ ਕੀਤੀਆਂ। ਏਂਗਲਜ਼ ਦੀਆਂ ਲਿਖਤਾਂ 'ਡਾਇਲੈਕਟਿਕਸ ਆਫ਼ ਨੇਚਰ, ਲੁਡਵਿਗ ਫਿਉਰਬਾਖ਼ ਤੇ ਸਨਾਤਨੀ ਜਰਮਨ ਫ਼ਲਸਫ਼ੇ ਦਾ ਅੰਤ ਅਤੇ ਦਰਸ਼ਨ ਵਿਚ ਦਿਲਚਸਪੀ ਰੱਖਦੇ ਮਿੱਤਰਾਂ ਨੂੰ ਲਿਖੀਆਂ ਚਿੱਠੀਆਂ ਵਿਚ ਸੁਕਰਾਤੀ ਫ਼ਲਸਫ਼ੇ ਦਾ ਜ਼ਿਕਰ ਹੋਇਆ ਹੈ। 'ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ' ਵਿਚ ਮਾਰਕਸ ਤੇ ਏਂਗਲਜ਼ ਨੇ ਦੁਨੀਆਂ ਬਦਲਣ ਦੀ ਪ੍ਰਕਿਰਿਆ ਵਿਚ ਅਸਲੀ ਮਹੱਤਵ ਦੀ ਪ੍ਰਾਪਤੀ ਲਈ ਜੋ ਸ਼ਰਤਾਂ ਪੂਰੀਆਂ ਕਰਨ ਦੀ ਤਜਵੀਜ਼ ਰੱਖੀ ਉਸ ਵਿਚ ਭੌਤਿਕਤਾਵਾਦੀ ਫ਼ਲਸਫ਼ੇ ਬਾਰੇ ਮਾਰਕਸਵਾਦੀ ਦ੍ਰਿਸ਼ਟੀ ਤੋਂ ਵਿਚਾਰ ਹੋਈ ਮਿਲਦੀ ਹੈ। ਏਂਗਲਜ਼ ਆਪਣੀ ਕਿਤਾਬ 'ਐਂਟੀ ਡਿਊਹਰਿੰਗ' ਵਿਚ ਸੁਕਰਾਤ ਦੇ ਆਤਮਾ ਦੇ ਸਿਧਾਂਤ ਦੀ ਵਿਆਖਿਆ ਕਰਦਾ ਲਿਖਦਾ ਹੈ:

          ਪ੍ਰਾਚੀਨ ਦਰਸ਼ਨ-ਸ਼ਾਸਤਰ ਸਹਿਜ ਰੂਪ ਵਿਚ ਆਰੰਭਲਾ ਭੌਤਿਕਵਾਦ ਸੀ, ਇਸ ਲਈ ਵਿਚਾਰ ਤੇ ਪਦਾਰਥ ਦੇ       ਰਿਸ਼ਤੇ ਨੂੰ ਸਪੱਸ਼ਟ ਕਰਨ ਦੇ ਯੋਗ ਨਹੀਂ ਸੀ। ਇਸ ਨੂੰ ਸਪੱਸ਼ਟ ਕਰਨ ਲਈ ਆਤਮਾ ਦਾ ਇਕ ਸਿਧਾਂਤ ਪੈਦਾ ਹੋਇਆ ਜੋ ਅਮਰਤਾ ਨੂੰ ਸਰੀਰ ਤੋਂ ਵੱਖਰੀ ਸੱਤਾ ਸਮਝਦਾ ਸੀ। ਫਿਰ ਉਸ ਤੋਂ ਹੀ ਆਤਮਾ ਦੀ ਆਤਮਾ ਦਾ ਸਿਧਾਂਤ ਪੈਦਾ ਹੋਇਆ

96 / 105
Previous
Next