ਸੁੰਦਰੀ- ਹੇ ਪਰਮੇਸ਼ਰ ਦੇ ਬੰਦੇ! ਮੈਂ ਪਰਮ ਸੁਖੀ ਹਾਂ। ਸਰੀਰ ਕਰਕੇ ਅਬਲਾ ਮੈਨੂੰ ਕਹਿ ਲਓ, ਪਰ ਮੈਂ ਮਨ ਕਰਕੇ ਬਲੀ ਹਾਂ। ਮੇਰੇ ਕਬੀਲੇ ਵਾਲੇ ਬਲੀ ਹਨ ਕਿ ਜਿਨ੍ਹਾਂ ਦਾ ਲੋਹਾ ਹੁਣ ਤੁਰਕ ਬੀ ਮੰਨਦੇ ਹਨ।
ਖੱਤ੍ਰੀ- ਤੁਰਕਾਂ ਦੇ ਟਾਕਰੇ ਦਾ ਕੌਣ ਹੈ? ਸਿੱਖ ਵਿਚਾਰੇ ਉੱਠੇ ਸਨ, ਕਿਤੇ ਕਿਤੇ ਉਹਨਾਂ ਚੰਗੇ ਦੰਦ ਖੱਟੇ ਕੀਤੇ ਸਨ, ਪਰ ਨਾਸ ਹੋਵੇ ਸਾਡੇ ਆਪਣੇ ਭਰਾਵਾਂ ਦਾ, ਜਿਹੜੇ ਸਿੱਖਾਂ ਦਾ ਵੀ ਖੁਰਾ-ਖੋਜ ਪੁਟਵਾ ਰਹੇ ਹਨ, ਪਰ ਕੀਕੂੰ ਓਹ ਮਰਦੇ ਮੁਕਦੇ ਫੇਰ ਉਮਗਦੇ ਤੇ ਧਰਮ ਤੋਂ ਜਾਨਾਂ ਵਾਰਦੇ ਰਹਿੰਦੇ ਹਨ। ਹੁਣ ਵੇਖੋ ਖਾਂ, ਲਖਪਤ ਏਮਨਾਬਾਦੋਂ ਸਿੱਖਾਂ ਪਰ ਭੜਥੂ ਪਾਈ ਆ ਰਿਹਾ ਹੈ। ਉਹੋ! ਮਹਾਂਦੇਵ ਭੋਲੇ! ਇਹ ਕੀ ਹੋ ਰਿਹਾ ਹੈ?
'ਸਿੱਖਾਂ ਦੇ ਸਿਰ ਭੜਥੂ' ਸੁਣ ਕੇ ਸੁੰਦਰੀ ਦਾ ਚਿਹਰਾ ਲਾਲ ਹੋ ਗਿਆ। ਪਰ ਫੇਰ ਸੋਚ ਕੇ ਸੰਭਲੀ ਅਰ ਧੱਕੋ ਧਕੀ ਦੇ ਕੱਠੇ ਕੀਤੇ ਧੀਰਜ ਨਾਲ ਬੋਲੀ: 'ਤੁਸੀਂ ਆਪਣਾ ਹਾਲ ਤਾਂ ਸੁਣਾਓ?”
ਖੱਤ੍ਰੀ- ਹੇ ਦੇਵੀ! ਜੇ ਤੈਨੂੰ ਹਠ ਹੈ ਤਾਂ ਲੈ ਸੁਣ ਦੁਖ-ਭਰੀ ਵਾਰਤਾ: ਇਸ ਥਾਂ ਤੋਂ ਦਸ ਵੀਹ ਕੋਹ ਹਿਠਾੜ ਨੂੰ ਸ਼ਾਹੀ ਰਸਤੇ ਥੋਂ ਜ਼ਰਾ ਦੁਰਾਡਾ ਕਰਕੇ ਇਕ ਮੁਸਲਕਾ ਪਿੰਡ ਹੈ, ਉਸ ਵਿਚ ਹਿੰਦੂਆਂ ਦੇ ਘਰ ਬੀ ਚੋਖੇ ਹਨ। ਇਕ ਸੁੰਦਰ ਸ਼ਿਵ ਦੁਆਲਾ ਭੀ ਹੈ। ਸਾਡਾ ਘਰਾਣਾ ਵੱਡਾ ਪੁਰਾਤਨ ਹੈ। ਅਕਬਰ ਦੇ ਵੇਲੇ ਦੀਵਾਨ ਟੋਡਰ ਮਲ ਦੇ ਮਾਤਹਿਤ ਸਾਡਾ ਵੱਡਾ ਭੀ ਕੋਈ ਕਿਸੇ ਹੁੱਦੇ ਤੇ ਸੀ। ਧਨ ਦੌਲਤ ਇੰਨੀ ਹੈ ਕਿ ਅੱਜ ਤੱਕ ਨਹੀਂ ਮੁੱਕੀ। ਜਾਤ ਦੇ ਅਸੀਂ ਉੱਚੇ ਖੱਤ੍ਰੀ ਹਾਂ। ਸਾਡੇ ਨਗਰ ਵਿਚ ਇਕ ਹਾਕਮ ਤੇ ਉਸ ਦੇ ਸਿਪਾਹੀ ਰਹਿੰਦੇ ਹਨ। ਥੋੜੇ ਦਿਨ ਹੋਏ, ਮੈਂ ਸ਼ਿਵ-ਦੁਆਲੇ ਜਲ ਚੜ੍ਹਾਉਣ ਗਿਆ ਸੀ, ਪਿੱਛੇ ਮੇਰੀ ਵਹੁਟੀ ਕੋਠੇ ਉਤੇ ਖਲੋਤੀ ਵਾਲ ਸੁਕਾਉਂਦੀ