ਸੀ,
ਮੁਗ਼ਲ ਹਾਕਮ ਦਾ ਮਹਿਲ ਸਾਥੋਂ ਰਤਾ ਉਚੇਰਾ ਹੈ,
ਕੋਠੇ ਉਤੋਂ ਉਸ ਨੇ ਮੇਰੀ ਇਸਤ੍ਰੀ ਵੇਖ ਲੀਤੀ,
ਉਸੇ ਵੇਲੇ ਪਤਾ ਕੱਢਿਓਸ ਕਿ ਇਹ ਫ਼ਲਾਣੇ ਦੀ ਵਹੁਟੀ ਹੈ। ਬੱਸ ਮੈਨੂੰ ਸ਼ਿਵ-ਦੁਆਲੇ ਦੇ ਵਿਚੋਂ ਨਿਕਲਦਿਆਂ ਹੀ ਫੜਵਾ ਮੰਗਵਾਇਆ ਅਰ ਆਖਣ ਲੱਗਾ ਕਿ ‘ਪਾਤਸ਼ਾਹ ਸਲਾਮਤ ਨੂੰ ਪਤਾ ਲੱਗਾ ਹੈ ਜੋ ਤੁਹਾਡੇ ਘਰ ਅਕਬਰ ਦੇ ਖ਼ਜ਼ਾਨੇ ਦੇ ਜਵਾਹਰਾਤ ਹੈਨ,
ਸੋ ਜੇਕਰ ਦੇ ਦੇਵੋ ਤਾਂ ਚੰਗਾ ਨਹੀਂ ਤਾਂ ਕੈਦ ਹੋ ਜਾਓਗੇ : ਮੈਂ ਕਿਹਾ ਕਿ ਅਕਬਰ ਨੂੰ ਮੋਇਆਂ ਪੀੜ੍ਹੀਆਂ ਬੀਤ ਗਈਆਂ,
ਮੇਰੀਆਂ ਪੀੜ੍ਹੀਆਂ ਮਰ ਚੁਕੀਆਂ ਹਨ,
ਇਸ ਗਲ ਦਾ ਕੋਈ ਸਬੂਤ ਨਹੀਂ। ਕਹਿਣ ਲੱਗਾ : '
ਓ ਕਾਫ਼ਰ! ਮੋਮਨਾਂ ਦੇ ਸਾਹਮਣੇ ਝੂਠ ਬੋਲਦਾ ਹੈਂ?
ਚੱਲ ਦੂਰ ਹੋ।'
ਇਹ ਕਹਿ ਕੇ ਅੱਖ ਨਾਲ ਸੈਨਤ ਕੀਤੀਓਸ,
ਝੱਟ ਸਿਪਾਹੀ ਮੈਨੂੰ ਬੰਦੀਖਾਨੇ ਲੈ ਗਏ;
ਉਧਰੋਂ ਮੇਰੇ ਘਰ ਉਤੇ ਪਹਿਰਾ ਬਿਠਾ ਦਿੱਤਾ। ਦੂਜੇ ਦਿਨ ਮੈਨੂੰ ਕਹਾ ਭੇਜਿਆ ਕਿ '
ਜੇ ਤੂੰ ਆਪਣੀ ਇਸਤ੍ਰੀ ਦੇ ਦੇਵੇਂ ਤਾਂ ਤੈਨੂੰ ਛੱਡ ਦੇਂਦੇ ਹਾਂ।'
ਇਹ ਗੱਲ ਸੁਣ ਕੇ ਮੈਨੂੰ ਗ਼ਸ਼ ਪੈ ਗਿਆ ਕਿ '
ਹਾਇ! ਪਿਆਰੀ ਵਹੁਟੀ ਮੈਥੋਂ ਖੁੱਸ ਕੇ ਦੂਏ ਦੀ ਬਣ ਜਾਏਗੀ?”
"ਜਾਂ ਹੋਸ਼ ਆਈ ਤਦ ਮੈਂ ਸੋਨੇ ਦੇ ਕੜੇ ਤੇ ਮੁੰਦਰੀਆਂ, ਜੋ ਮੇਰੇ ਕੋਲ ਸਨ, ਦਰੋਗੇ ਨੂੰ ਵੱਢੀ ਵਿਚ ਦੇ ਦਿੱਤੇ ਅਰ ਛੁਟਕਾਰਾ ਪਾ ਕੇ ਘਰ ਵਲ ਗਿਆ ਪਰ ਮੇਰੀ ਵਹੁਟੀ ਨੂੰ ਉਹ ਅੱਗੇ ਹੀ ਫੜ ਕੇ ਲੈ ਗਿਆ ਸੀ ਅਰ ਮੇਰੇ ਘਰ ਪਹਿਰੇ ਬਿਠਾਏ ਹੋਏ ਸਨ। ਇਹ ਖ਼ਬਰ ਸੁਣ ਕੇ ਮੇਰੀਆਂ ਸਤੇ ਸੁਧਾਂ ਭੁਲ ਗਈਆਂ ਪਰ ਮੈਂ ਕਰ ਕੀ ਸਕਦਾ ਸਾਂ। ਪਿੰਡੋਂ ਬਾਹਰ ਜਾ ਕੇ ਦੋ ਦਿਨ ਰੋਂਦਿਆਂ ਕੱਟੇ, ਛੇਕੜ ਕਿਸੇ ਹੀਲੇ ਨਾਲ ਖ਼ਬਰ ਮੰਗਵਾਈ ਕਿ ਮੇਰੀ ਵਹੁਟੀ ਨੇ ਅਜੇ ਧਰਮ ਨਹੀਂ ਹਾਰਿਆ, ਪਰ ਕੈਦ ਵਿਚ ਪਈ ਹੋਈ ਹੈ, ਪਰੰਤੂ ਲੋਕਾਂ ਵਿਚ ਇਹ ਗੱਲ ਉਡੀ ਹੋਈ ਹੈ ਕਿ ਉਹ ਮਹਿਲੀਂ ਵੜ ਗਈ ਹੈ। ਇਕ ਦਿਨ ਹੋਰ ਲੁਕ ਛਿਪ ਕੇ ਕਟਿਆ, ਕੋਈ ਢੰਗ ਵਹੁਟੀ ਦੇ ਬਚਾਉਣ ਦਾ ਨਾ ਪਾ ਕੇ ਮੈਂ ਏਧਰ ਨਿਕਲ ਆਇਆ ਹਾਂ, ਜੋ ਕਿਸੇ ਤਰ੍ਹਾਂ ਮਰ ਜਾਵਾਂ, ਪਰ ਜਿੰਦ ਪਾਪਨ ਵੱਡੀ ਪਿਆਰੀ ਹੈ।”
ਸੁੰਦਰੀ- ਹੇ ਅਪਦਾ ਗ੍ਰਸੇ ਸੱਜਣ! ਆਤਮਘਾਤ ਕਰਨਾ ਮਹਾਂ ਪਾਪ ਹੈ ਤੇ ਤੂੰ ਵਹੁਟੀ ਦਾ ਛੁਟਕਾਰਾ ਚਾਹੇ ਤਾਂ ਮੇਰੇ ਨਾਲ ਚੱਲ, ਮੇਰੇ ਭਰਾ ਤੇਰੀ