ਅਤੇ ਇਸਦੇ ਬਾਰੇ ਖਾਸ ਗੱਲ ਇਹ ਹੈ ਕਿ ਤੁਸੀਂ ਅੱਜ ਤੱਕ ਜੋ ਵੀ ਸਿੱਖਿਆ ਹੈ ਉਸ ਵਿੱਚ ਬਦਲਾਅ ਕਰਣ ਦੀ ਲੋੜ ਨਹੀਂ ਹੈ। ਤਕਰੀਬਨ ਦੋ ਘੰਟੇ ਦੇ ਪੜ੍ਹਨ ਅਤੇ ਲਗਨ ਨਾਲ ਅਭਿਆਸ ਕਰਨ ਤੋਂ ਬਾਅਦ ਤੁਸੀਂ ਆਪਣੇ ਕਾਰੋਬਾਰ ਨੂੰ ਇੰਨਾਂ ਵਿਸਥਾਰ ਦੇ ਸਕਦੇ ਹੋ ਕਿ ਤੁਸੀਂ ਆਪ ਹੀ ਹੈਰਾਨ ਰਹਿ ਜਾਵੋਂਗੇ।
ਵਚਨ
ਇਸ ਪ੍ਰਣਾਲੀ ਨਾਲ ਮੇਰੇ ਵੱਲੋਂ ਇਕ ਵਚਨ ਜਾਂ ਵਾਇਦਾ ਵੀ ਹੈ ਜੋ ਤੁਸੀਂ ਇਸ ਕਿਤਾਬ ਵਿੱਚ ਪਾਓਂਗੇ।
ਜੇ ਤੁਸੀਂ ਇਸ ਤਕਨੀਕ ਨੂੰ ਦਿਲ ਵਿੱਚ ਧਾਰ ਲਵੇਂ ਅਤੇ ਪਹਿਲੇ 14 ਦਿਨ ਤੱਕ ਇੱਕ ਵੀ ਸ਼ਬਦ ਨਾ ਬਦਲੋਂ ਤਾਂ ਮੈਂ ਵਚਨ ਦਿੰਦਾ ਹਾਂ ਕਿ ਨਤੀਜ਼ਾ ਤੁਹਾਡੇ ਵੇਖੇ ਗਏ ਸਪਨਿਆਂ ਤੋਂ ਵੀ ਜ਼ਿਆਦਾ ਵਧੀਆ ਅਤੇ ਹੈਰਾਨੀਜਨਕ ਹੋਵੇਗਾ।
ਇਹ ਕਾਫੀ ਵੱਡਾ ਵਚਨ ਜਾਂ ਵਾਇਦਾ ਹੈ, ਹੈ ਨਾ ! ਪਰ ਤੁਸੀਂ ਇਹ ਨਾ ਭੁੱਲੋ ਕਿ ਇਹ ਇਕ ਦੋ ਪੱਖੀ ਸਮਝੌਤਾ ਹੈ - ਮੈਂ ਤੁਹਾਡੇ ਕੋਲੋਂ ਬਦਲ ਵਿੱਚ ਇਹ ਵਚਨ ਲੈਣਾ ਚਾਹੁੰਦਾ ਹਾਂ ਕਿ ਤੁਸੀਂ ਅਭਿਆਸ ਕਰੋਂਗੇ, ਅਭਿਆਸ ਕਰੋਂਗੇ, ਅਭਿਆਸ ਕਰੋਂਗੇ ਜਦੋਂ ਤੱਕ ਕਿ ਤੁਸੀਂ ਇਨ੍ਹਾਂ ਅੱਖਰਾਂ ਨੂੰ ਨੀਂਦਰ ਵਿੱਚ ਨਾ ਦੋਹਰਾਉਣ ਲਗ ਪਵੋਂ। ਅਗਰ, ਮਗਰ, ਹੋ ਸਕਦਾ ਹੈ - ਇਸ ਤਰ੍ਹਾਂ ਦੇ ਬਹਾਨਿਆਂ ਨੂੰ ਛੱਡ ਦਿਓ ਅਤੇ ਇਸ ਤਕਨੀਕ ਨੂੰ ਦ੍ਰਿੜ ਨਿਸ਼ਚੇ ਨਾਲ ਮਨ ਵਿੱਚ ਧਾਰਨ ਲਈ ਜੁਟ ਜਾਓ। ਇਸੇ ਤਰੀਕੇ ਨਾਲ ਇਹ ਤਕਨੀਕ ਸਥਾਈ ਰੂਪ ਵਿੱਚ ਤੁਹਾਡੀ ਹੋ ਜਾਵੇਗੀ। ਮੈਂ ਕਈ ਵਪਾਰਕ ਕੰਪਨੀਆਂ ਵਿੱਚ ਸਲਾਹਕਾਰ ਜਾਂ ਹਿੱਸੇਦਾਰ ਰਹਿ ਚੁੱਕਿਆ ਹਾਂ ਅਤੇ ਇਨ੍ਹਾਂ ਤਕਨੀਕਾਂ ਨੂੰ ਅਪਣਾਕੇ ਉਨ੍ਹਾਂ ਨੇ ਲੱਖਾਂ-ਕਰੋੜਾਂ ਡਾਲਰ ਕਮਾਏ ਹਨ, ਹਜਾਰਾਂ ਨਵੇਂ ਮੈਂਬਰਾਂ ਨੂੰ ਆਪਣੀ ਕੰਪਨੀ ਨਾਲ ਜੋੜਿਆ ਹੈ ਅਤੇ ਆਪਣੀ ਆਮਦਨ ਨੂੰ 20%, 50%, 100%, 500% ਅਤੇ 1000% ਤੱਕ ਵਧਾਇਆ ਹੈ। ਇਸ ਦਾਵੇ ਵਿੱਚ ਕੋਈ ਅਤਿਕਥਨੀ ਨਹੀਂ ਹੈ। ਜੋ ਵੀ ਤੁਸੀਂ ਇਸ ਤੋਂ ਸਿੱਖੋਂਗੇ, ਉਹ ਤੁਹਾਡੇ ਜੀਵਨ ਵਿੱਚ ਨਾਟਕੀ ਬਦਲਾਅ ਕਰ ਦਵੇਗਾ ਪਰ ਇਸਦੇ ਲਈ ਤੁਹਾਨੂੰ ਇਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਅਪਨਾਉਣਾ ਪਵੇਗਾ। ਜੇਕਰ ਤੁਸੀਂ ਸਹਿਮਤ ਹੋ ਤਾਂ ਤੁਸੀਂ ਹਾਂ ਕਹੋ, ਜ਼ੋਰ ਨਾਲ, ਹੁਣੇ ਹੀ !
ਜੇਕਰ ਤੁਸੀਂ ਜ਼ੋਰ ਨਾਲ ਹਾਂ ਨਹੀਂ ਕਿਹਾ ਤਾਂ ਇਸ ਪੇਜ ਦੀ ਸ਼ੁਰੂਆਤ ਤੇ ਜਾਓ ਅਤੇ ਫਿਰ ਤੋਂ ਪੜ੍ਹਨਾ ਸ਼ੁਰੂ ਕਰੋ।