ਬਹੁਤ ਘੱਟ ਲੋਕ ਜੀਵਨ ਦੀਆਂ ਵਧੇਰੇ ਚੀਜ਼ਾਂ ਵਾਂਗ ਇਸ ਖੰਡ ਦੇ ਸ਼ੁਰੂ ਵਿੱਚ ਦਿੱਤੇ ਗਏ ਚਿੱਤਰ ਨੂੰ ਵੇਖ ਕੇ ਇਸਦਾ ਮਤਲਬ ਸਮਝ ਸਕਦੇ ਹਨ। ਅਨਪੜ੍ਹ ਅੱਖ ਲਈ ਇਹ ਵੱਖਰੀ-ਵੱਖਰੀ ਲਕੀਰਾਂ ਦੀ ਇਕ ਲੜੀ ਹੈ। ਜਿਸ ਦਾ ਕੋਈ ਮਤਲਬ ਨਹੀਂ। ਪਰ ਜਦੋਂ ਤੁਸੀਂ ਲਕੀਰਾਂ ਵਿੱਚ ਪੜ੍ਹਨ ਦੀ ਕਲਾ ਸਿੱਖ ਲਵੋਂਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਇਸਦਾ ਮਤਲਬ ਕੱਢਣ ਲਈ ਆਪਣੀ ਦੇਖਣੀ ਵਿੱਚ ਬਦਲਾਅ ਲਿਆਉਣਾ ਪਵੇਗਾ। ਇਹੋ ਅਸੀਂ ਤੁਹਾਨੂੰ ਆਪਣੀ ਇਸ ਪੁਸਤਕ ਰਾਹੀਂ ਸਿਖਾਉਣਾ ਚਾਹੁੰਦੇ ਹਾਂ। (ਇਸ ਸਫੇ ਨੂੰ ਥੋੜ੍ਹਾ ਜਿਹਾ ਝੁਕਾਕੇ ਨਿਊਨ ਕੌਣ ਬਣਾਉ ਅਤੇ ਆਪਣੇ ਤੋਂ ਥੋੜਾ ਦੂਰ ਰੱਖ ਕੇ ਇੱਕ ਅੱਖ ਬੰਦ ਕਰ ਲਵੋ।)
ਸਫ਼ਲਤਾ ਦੇ ਪੰਜ ਸੁਨਿਹਰੀ ਨਿਯਮ
11 ਸਾਲ ਦੀ ਛੋਟੀ ਉਮਰ ਵਿੱਚ ਮੈਨੂੰ ਮੇਰਾ ਪਹਿਲਾ ਕੰਮ ਸੌਂਪਿਆ ਗਿਆ। ਮੇਰੇ ਸਕਾਉਟ ਟਰੂਪ ਵਾਸਤੇ ਇਕ ਹਾਲ ਬਣਨ ਵਾਲਾ ਸੀ। ਇਸਦੇ ਲਈ ਪੈਸੇ ਜੁਟਾਉਣ ਦੇ ਮੰਤਵ ਨਾਲ ਮੈਨੂੰ ਘਰੇਲੂ ਕੰਮਾਂ ਵਿੱਚ ਇਸਤੇਮਾਲ ਹੋਣ ਵਾਲੇ ਸਪੰਜ ਨੂੰ ਵੇਚਣ ਦਾ ਕੰਮ ਸੌਂਪਿਆ ਗਿਆ। ਸਕਾਉਟ ਮਾਸਟਰ ਇਕ ਬਿਰਧ ਅਤੇ ਸਿਆਣਾ ਵਿਅਕਤੀ ਸੀ ਅਤੇ ਉਨ੍ਹਾਂ ਨੇ ਮੈਨੂੰ ਇਕ ਰਹੱਸ ਦੱਸਿਆ ਜਿਸ ਨੂੰ ਮੈਂ ਨਤੀਜੇ ਦਾ ਨਿਯਮ ਕਹਿਣਾ ਚਾਵਾਂਗਾ। ਮੈਂ ਇਸੇ ਨਿਯਮ ਮੁਤਾਬਿਕ ਸਾਰਾ ਜੀਵਨ ਚੱਲਿਆ ਹਾਂ ਅਤੇ ਇਹ ਨਿਸ਼ਚਿਤ ਤੌਰ ਤੇ ਕਹਿ ਸਕਦਾ ਹਾਂ ਕਿ ਜੋ ਵੀ ਇਸਦਾ ਅਭਿਆਸ ਕਰੇਗਾ ਅਤੇ ਇਸ ਦੇ ਅਨੁਸਾਰ ਚਲੇਗਾ ਉਹ ਅਖੀਰ ਵਿੱਚ ਜ਼ਰੂਰ ਸਫ਼ਲ ਹੋਵੇਗਾ। ਮੈਂ ਤੁਹਾਨੂੰ ਇਹ ਨਿਯਮ ਉਵੇਂ ਹੀ ਦੱਸਾਂਗਾ ਜਿਵੇਂ ਇਹ ਮੈਨੂੰ ਦੱਸਿਆ ਗਿਆ ਸੀ, 'ਸਫ਼ਲਤਾ ਇਕ ਖੇਡ ਹੈ - ਤੁਸੀਂ ਜਿੰਨੀ ਜ਼ਿਆਦਾ ਵਾਰ ਇਸ ਨੂੰ ਖੇਡੋਂਗੇ ਓਂਨੀ ਹੀ ਜ਼ਿਆਦਾ ਵਾਰ ਜਿੱਤੋਂਗੇ ਅਤੇ ਜਿੰਨਾ ਜ਼ਿਆਦਾ ਵਾਰੀ ਤੁਸੀਂ ਜਿੱਤੋਂਗੇ, ਓਨੀ ਹੀ ਵਧੇਰੀ ਸਫ਼ਲਤਾ ਨਾਲ ਤੁਸੀਂ ਇਸ ਨੂੰ ਖੇਡ ਸਕੋਂਗੇ।
ਇਸ ਨਿਯਮ ਨੂੰ ਨੇਟਵਰਕਿੰਗ ਵਿੱਚ ਅਪਨਾਓ
ਜੇ ਤੁਸੀਂ ਵਧੇਰੇ ਲੋਕਾਂ ਨੂੰ ਆਪਣੀ ਯੋਜਨਾ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹੋ ਤਾਂ ਇਸ ਦਾ ਸਿੱਟਾ ਇਹ ਹੋਵੇਗਾ ਕਿ ਵਧੇਰੇ ਲੋਕ ਤੁਹਾਡੇ ਨਾਲ ਸ਼ਾਮਿਲ ਹੋਣਗੇ - ਜਿੰਨੀ ਵਾਰ ਤੁਸੀਂ ਉਨ੍ਹਾਂ ਨੂੰ ਸੱਦਾ ਦਵੋਂਗੇ, ਓਂਨੀ ਹੀ ਤੁਸੀਂ ਆਪਣੀ ਸੱਦਾ ਦੇਣ ਦੀ ਕਲਾ ਨੂੰ ਚੰਗਾ ਅਤੇ ਨਿਖਾਰਦੇ ਜਾਵੇਂਗੇ। ਦੂਜੇ ਸ਼ਬਦਾ ਵਿਚ, ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਸ਼ਾਮਿਲ ਹੋਣ ਦਾ ਸੱਦਾ ਦੇਣਾ ਹੈ।