Back ArrowLogo
Info
Profile

ਨਿਯਮ # 1 : ਵਧੇਰੇ ਲੋਕਾਂ ਨੂੰ ਮਿਲੇ

ਇਹ ਬਹੁਤ ਮਹੱਤਵਪੂਰਨ ਨਿਯਮ ਹੈ। ਕਿਸੇ ਵੀ ਵਿਅਕਤੀ ਨਾਲ ਗੱਲ ਕਰੋ ਜੇ ਤੁਹਾਡੀ ਗੱਲ ਸੁਣਨ ਲਈ ਕੁਝ ਸਮਾਂ ਕੱਢ ਸਕੇ। ਇਸ ਮਾਮਲੇ ਵਿੱਚ ਦੰਭੀ ਜਾਂ ਬਹਾਨੇਬਾਜ਼ ਨਾ ਬਣੇ ਜਿਹੜਾ ਆਪਣੇ ਕੋਲੋਂ ਚੰਗੇ ਸੰਭਾਵਿਤ ਗ੍ਰਾਹਕਾਂ ਨੂੰ ਛਾਂਟ ਕੇ ਨਕਾਰਨ ਦੀ ਕੋਸਿਸ ਕਰਦਾ ਹੋਵੇ। ਜੇਕਰ ਸੰਭਾਵਿਤ ਗ੍ਰਾਹਕਾਂ ਦੀ ਸੂਚੀ ਤਿਆਰ ਕਰਦੇ ਹੋਏ ਤੁਸੀਂ ਇਹ ਸੋਚਣ ਲੱਗੇ .... ਇਹ ਵੱਡੀ ਉਮਰ ਦੇ ਹਨ, ਇਹ ਜਿਆਦਾ ਜੁਆਨ ਹੈ ਇਹ ਜਿਆਦਾ ਅਮੀਰ ਹੈ ਇਹ ਜਿਆਦਾ ਗਰੀਬ ਹੈ ਇਹ ਜਿਆਦਾ ਦੂਰ: ਰਹਿੰਦੇ ਹਨ... ਇਹ ਜਿਆਦਾ ਸਿਆਣਾ ਹੈ, ਵਗੈਰਾ ਵਗੈਰਾ, ਤਾਂ ਤੁਸੀਂ ਉਸ ਰਾਹ ਤੇ ਤੁਰ ਪਏ ਹੋ ਜਿਹੜਾ ਤੁਹਾਨੂੰ ਅਸਫਲਤਾ ਵੱਲ ਲੈ ਜਾਂਦਾ ਹੈ। ਆਪਣੇ ਕਾਰੋਬਾਰ ਨੂੰ ਜਮਾਉਣ ਦੀ ਸ਼ੁਰੂਆਤ ਵਿੱਚ ਤੁਹਾਨੂੰ ਹਰੇਕ ਨਾਲ ਗੱਲ ਕਰਨ ਦੀ ਲੋੜ ਹੈ ਕਿਉਂਕਿ ਤੁਹਾਨੂੰ ਅਤਿਆਸ ਦੀ ਲੋੜ ਹੈ। ਜਦੋਂ ਤੁਸੀਂ ਆਪਣੇ ਕਾਰੋਬਾਰ ਦੇ ਬਾਰੇ ਹਰ ਇਕ ਨਾਲ ਗੋਲ ਕਰਦੇ ਹੋ ਤਾਂ ਔਸਤ ਦਾ ਨਿਯਮ ਇਹ ਪੱਕਾ ਕਰਦਾ ਹੈ ਕਿ ਤੁਸੀਂ ਸਫਲ ਹੋਵੇਗੇ, ਸਵਾਲ ਸਿਰਫ ਇਹ ਹੀ ਰਹਿ ਜਾਂਦਾ ਹੈ ਕਿ ਤੁਸੀਂ ਕਿੰਨਾ ਸਫਲ ਹੋਵੋਂਗੇ। ਤੁਹਾਡੇ ਵਪਾਰ ਵਿੱਚ ਕੋਈ ਅਜਿਹੀ ਸਮੱਸਿਆ ਨਹੀਂ ਹੈ, ਜੇ ਤੁਹਾਡੀ ਗਤੀਵਿਧੀ ਜਾਂ ਕਾਰਗੁਜਾਰੀ ਵਿੱਚ ਵਾਧੇ ਨਾਲ ਨੇ ਸੁਲਭ ਸਕੇ। ਜੇਕਰ ਆਪ ਆਪਣੇ ਜੀਵਨ ਦੀ ਦਿਸ਼ਾ ਦੇ ਬਾਰੇ ਪਰੇਸਾਨ ਹੋ ਤਾਂ ਬਸ ਆਪਣੀ ਪੇਸਕਸ ਦੀ ਗਿਣਤੀ ਨੂੰ ਦੋ ਗੁਣਾਂ ਕਰ ਦਵੇ। ਜੇਕਰ ਤੁਹਾਡਾ ਵਪਾਰ ਓਨੀ ਤੇਜੀ ਨਾਲ ਨਹੀਂ ਵੱਧ ਰਿਹਾ ਹੈ ਜਿੰਨਾਂ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕੁਝ ਨਾ ਕਰੋ, ਸਿਰਫ ਆਪਣੀ ਕਾਰਗੁਜਾਰੀ ਵਧਾ ਦਿਓ। ਵਧੀ ਹੋਈ ਕਾਰਗੁਜਾਰੀ ਤੁਹਾਡੀ ਵਧੇਰੀ ਪਰੇਸਾਨੀਆਂ ਦਾ ਅਚੂਕ ਇਲਾਜ ਹੈ। ਹਰ ਇਕ ਨਾਲ ਗੱਲ ਕਰੋ। ਇਹ ਪਹਿਲਾ ਨਿਯਮ ਹੈ।

ਨਿਯਮ # 2 : ਵਧੇਰੇ ਲੋਕਾਂ ਨੂੰ ਮਿਲੋ

ਲੋਕਾਂ ਨੂੰ ਫੋਨ ਕਰਦੇ ਰਹੇ। ਹੋ ਸਕਦਾ ਹੈ ਕਿ ਤੁਸੀਂ ਸ਼ਹਿਰ ਦੇ ਸਭ ਤੋਂ ਵਧੀਆਂ ਪ੍ਰਸਤੁਤਕਰਤਾ ਹੈ, ਪਰ ਜੇਕਰ ਤੁਸੀਂ ਸੰਭਾਵਿਤ ਗਾਹਕਾਂ ਨਾਲ ਨਹੀਂ ਮਿਲਦੇ ਤਾਂ ਤੁਸੀਂ ਆਪਣੇ ਵਪਾਰ ਵਿੱਚ ਜਿਆਦਾ ਸਫਲ ਨਹੀਂ ਹੋ ਸਕਦੇ। ਹੋ ਸਕਦਾ ਹੈ ਕਿ ਤੁਹਾਡਾ ਪਹਿਰਾਵਾ ਸ਼ਾਨਦਾਰ ਹੋਵੇ ਜਾਂ ਤੁਹਾਡੀ ਦਿੱਖ ਸਲਾਘਾਯੋਗ ਹੋਵੇ ਪਰ ਤੁਹਾਡੀ ਪੇਸਕਸ ਦੀ ਗਿਣਤੀ ਜਿਆਦਾ ਨਹੀਂ ਹੈ ਤਾਂ ਤੁਹਾਡਾ ਪ੍ਰਦਰਸ਼ਨ ਆਮ ਹੀ ਰਹੇਗਾ। ਹਰ ਇਕ ਨਾਲ ਮਿਲੇ, ਹਰ ਇਕ ਨਾਲ ਗੱਲ ਕਰੋ।

15 / 97
Previous
Next