ਜੇਕਰ ਮੈਂ ਕਿਸੀ ਸੜਕ ਦੇ ਕੋਨੇ ਤੇ ਖੜ੍ਹਾ ਹੋਕੇ ਹਰ ਜਾਣ ਵਾਲੇ ਨੂੰ ਇਹ ਕਹਾਂ, 'ਨੋਟਵਰਕਿੰਗ ਵਪਾਰ ਵਿੱਚ ਮੇਰੇ ਨਾਲ ਸ਼ਾਮਿਲ ਹੋਣਾ ਚਾਹੋਂਗੇ ?" ਤਾਂ ਔਸਤ ਦਾ ਨਿਯਮ ਨਿਸਚਿਤ ਰੂਪ ਵਿੱਚ ਤੁਹਾਨੂੰ ਨਤੀਜਾ ਦੇਵੇਗਾ। ਸ਼ਾਇਦ 1 : 100 ਦਾ ਜਵਾਬ 'ਹਾਂ' ਹੋਵੇਗਾ। ਯਾਦ ਰੱਖੋ, ਔਸਤ ਦਾ ਨਿਯਮ ਹਮੇਸ਼ਾਂ ਕੰਮ ਕਰਦਾ ਹੈ।
ਜਦੋਂ ਮੈਂ ਛੋਟਾ ਬੱਚਾ ਸੀ ਅਤੇ ਘਰ-ਘਰ ਜਾਕੇ 20 ਸੇਂਟ ਵਿੱਚ ਘਰੇਲੂ ਸਪੰਜ ਵੇਚਦਾ ਸੀ ਤਾਂ ਮੇਰਾ ਔਸਤ ਸੀ :
10:7:4:2
ਮੈਂ ਸਾਮੀ 4 ਵਜੇ ਤੋਂ 6 ਵਜੇ ਤੱਕ ਜਿਹੜੇ 10 ਦਰਵਾਜੇ ਖੜਕਾਉਂਦਾ ਸੀ ਉਨ੍ਹਾਂ ਵਿਚੋਂ 7 ਦਰਵਾਜੇ ਖੁੱਲਦੇ ਸਨ। ਉਨ੍ਹਾਂ ਵਿਚੋਂ ਚਾਰ ਲੋਕ ਮੇਰੀ ਪੇਸ਼ਕਸ਼ ਸੁਣਦੇ ਅਤੇ ਦੇ ਲੋਕ ਸਪੇਜ ਖਰੀਦਦੇ ਸਨ। ਇਸ ਤਰ੍ਹਾਂ ਮੈਂ 40 ਸੇਂਟ ਬਣਾ ਲੈਂਦਾ ਸੀ ਜੋ 1962 ਵਿੱਚ ਚੰਗੀ ਖਾਸੀ ਰਕਮ ਸੀ - ਖਾਸਕਰ ਇਕ 11 ਸਾਲ ਦੇ ਲੜਕੇ ਲਈ। ਮੈਂ ਇਕ ਘੰਟੇ ਵਿੱਚ ਆਰਾਮ ਨਾਲ 30 ਦਰਵਾਜੇ ਖੜਕਾ ਸਕਦਾ ਸੀ ਅਤੇ ਇਸ ਤਰ੍ਹਾਂ 2 ਘੰਟਿਆਂ ਵਿੱਚ ਮੈਂ 12 ਸਪੰਜ ਵੇਚ ਲੈਂਦਾ ਸੀ ਜਿਹੜੀ 2.40 ਡਾਲਰ ਦੇ ਬਰਾਬਰ ਰਕਮ ਸੀ।ਕਿਉਂਕਿ ਮੈਂ ਇਹ ਜਾਣ ਚੁੱਕਿਆ ਸੀ ਕਿ ਔਸਤ ਦਾ ਨਿਯਮ ਕਿਸ ਤਰ੍ਹਾਂ ਕੰਮ ਕਰਦਾ ਹੈ ਇਸ ਲਈ ਮੈਨੂੰ ਉਨ੍ਹਾਂ ਤਿੰਨ ਦਰਵਜਿਆਂ ਦੀ ਫਿਕਰ ਕਦੇ ਵੀ ਨਾ ਹੋਈ ਜਿਹੜੇ ਕਦੇ ਨਹੀਂ ਖੁਲ੍ਹੇ ਅਤੇ ਨਾ ਹੀ ਉਨ੍ਹਾਂ ਤਿੰਨ ਲੋਕਾਂ ਬਾਰੇ ਫਿਕਰ ਹੋਈ ਜਿਨ੍ਹਾਂ ਮੇਰੀ ਗੱਲ ਕਦੇ ਨਹੀਂ ਸੀ ਸੁਣੀ ਅਤੇ ਨਾ ਹੀ ਉਹ ਦੇ ਲੋਕਾਂ ਬਾਰੇ ਫਿਕਰ ਹੋਈ ਜਿਨ੍ਹਾਂ ਨੇ ਮੇਰਾ ਸਾਮਾਨ ਨਹੀਂ ਖਰੀਦਿਆ। ਮੈਂ ਤਾਂ ਬੱਸ ਇੰਨਾ ਜਾਣਦਾ ਸੀ ਕਿ ਜੇਕਰ ਮੈਂ ਦਸ ਦਰਵਾਜੇ ਖੜਕਾਵਾਂਗਾ ਤਾਂ 40 ਸੇਂਟ ਕਮਾਂ ਲਵਾਂਗਾ। ਇਸ ਦਾ ਅਰਥ ਇਹ ਸੀ ਕਿ ਹਰ ਬਾਰ ਜਦੋਂ ਮੈਂ ਦਰਵਾਜੇ ਤੇ ਦਸਤਕ ਦਵਾਂਗਾ ਤਾਂ ਮੈਂ 4 ਸੈੱਟ ਕਮਾਵਾਂਗਾ ਭਾਵੇਂ ਇਸਦੇ ਬਾਅਦ ਜੋ ਵੀ ਹੋਵੇ।
ਔਸਤ ਦਾ ਇਹ ਨਿਯਮ ਮੇਰੇ ਲਈ ਇੱਕ ਪ੍ਰਭਾਵਸ਼ਾਲੀ ਪ੍ਰੇਰਣਾ ਦੀ ਇਕ ਸ਼ਕਤੀ ਸੀ - ਦਸ ਦਰਵਾਜ਼ਿਆਂ ਤੇ ਦਸਤਕ ਦੇਵੇ ਅਤੇ 40 ਸੇਂਟ ਕਮਾਓ। ਸਫਲਤਾ ਕੇਵਲ ਇਸ ਗੱਲ ਵਿੱਚ ਸ਼ਾਮਿਲ ਸੀ ਕਿ ਮੈਂ ਕਿੰਨੀ ਛੇਤੀ ਇਨ੍ਹਾਂ ਦਰਵਾਜਿਆਂ ਤੇ ਦਸਤਕ ਦੇ ਸਕਦਾ ਹਾਂ।
ਆਪਣੇ ਅਨੁਪਾਤ ਦਾ ਰਿਕਾਰਡ ਰੱਖੋ
ਔਸਤ ਦਾ ਰਿਕਾਰਡ ਰੱਖਣਾ ਅਤੇ ਆਪਣੀ ਵਿਕਰੀ ਦੀ ਗਤੀਵਿਧੀ ਦੇ ਆਂਕੜਿਆਂ ਦਾ ਰਿਕਾਰਡ ਰੱਖਣਾ ਇਕ ਸ਼ਕਤੀਦਾਇਕ ਪ੍ਰੇਰਣਾ ਦਾ ਸੋਮਾ ਸੀ। ਛੇਤੀ ਹੀ ਮੈਂ ਇਸ ਗੱਲ ਦੀ ਪਰਵਾਹ ਛੱਡ ਦਿੱਤੀ ਕਿ ਮੇਰੇ ਦਰਵਾਜੇ ਖੜਕਾਉਣ ਤੋਂ ਬਾਅਦ ਦਰਵਾਜ਼ਾ ਨਹੀਂ