ਔਸਤ ਤੇ ਆਂਕੜਿਆਂ ਦਾ ਰਿਕਾਰਡ ਰੱਖਣ ਨਾਲ ਤੁਸੀਂ ਸਕਾਰਾਤਮਕ ਬਣਦੇ ਹੋ ਅਤੇ ਆਪਣੇ ਨਿਸ਼ਾਨੇ ਤੱਕ ਪੁੱਜ ਸਕਦੇ ਹੋ।
ਇਹ ਨਾ ਸਿਰਫ ਤੁਹਾਡੇ ਪ੍ਰੇਰਣਾ ਦਾ ਅਤੁਟ ਸੋਮਾ ਹੈ ਬਲਕਿ ਨਕਾਰੇ ਜਾਣ ਨੂੰ ਸਹਿਜਤਾ ਨਾਲ ਲੈਣ ਦੀ ਕੁੰਜੀ ਵੀ ਹੈ। ਜਦੋਂ ਤੁਸੀਂ ਆਪਣਾ ਧਿਆਨ ਆਪਣੀ ਔਸਤ ਤੇ ਰੱਖਦੇ ਹੋ ਤਾਂ ਤੁਹਾਨੂੰ ਬਾਕੀ ਗੱਲਾਂ ਦੀ ਖਾਸ ਫਿਕਰ ਨਹੀਂ ਹੁੰਦੀ। ਤੁਸੀਂ ਜਿੰਨੀ ਛੇਤੀ ਸੰਭਵ ਹੋਵੇ, ਆਪਣੀ ਅਗਲੀ ਮੁਲਾਕਾਤ ਕਰਨ ਦੇ ਲਈ ਪ੍ਰੇਰਿਤ ਹੁੰਦੇ ਹੈ। ਔਸਤ ਦੇ ਨਿਯਮ ਨੂੰ ਸਮਝੇ ਬਿਨਾ ਤੁਸੀਂ ਇਸ ਗੱਲ ਤੋਂ ਪ੍ਰੇਰਿਤ ਹੋਵੇਗੇ ਕਿ ਅੱਗੇ ਕੀ ਹੋਵੇਗਾ। ਜੇਕਰ ਕੋਈ 'ਨ੍ਹਾਂ' ਕਹਿ ਦੇਵੇ ਤਾਂ ਤੁਸੀਂ ਨਿਰਾਸ਼ ਹੋ ਸਕਦੇ ਹੋ। ਜੇਕਰ ਕੋਈ ਦਰਵਾਜਾ ਨਾ ਖੋਲ੍ਹੇ ਤਾਂ ਤੁਸੀਂ ਉਦਾਸ ਹੋ ਸਕਦੇ ਹੈ। ਪਰ ਜੇਕਰ ਤੁਸੀਂ ਔਸਤ ਦੇ ਨਿਯਮ ਨੂੰ ਸਮਝ ਲੈਂਦੇ ਹੋ ਅਤੇ ਕਬੂਲ ਕਰਦੇ ਹੋ ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਆਪਣੀਆਂ ਮੁਲਾਕਾਤਾਂ, ਪੇਸਕਰਾਂ ਅਤੇ ਨਵੇਂ ਮੈਂਬਰਾਂ ਦੇ ਆਂਕੜਿਆਂ ਨੂੰ ਸਾਮ੍ਹਣੇ ਰੱਖਦੇ ਹੋਏ ਔਸਤ ਦੇ ਆਪਣੇ ਆਂਕਣੇ ਆਪ ਹੀ ਤਿਆਰ ਕਰ ਸਕਦੇ ਹੋ।
ਮੇਰੀ ਨਿਜੀ # 9 ਪੋਕਰ ਮਸ਼ੀਨ
ਜਦੋਂ ਮੈਂ ਕਿਸ਼ੋਰ-ਅਵਸਥਾ ਵਿੱਚ ਸੀ, ਮੇਰੇ ਕੋਲ ਇਕ ਸ਼ਾਮ ਵੇਲੇ ਦਾ ਕੰਮ ਸੀ, ਜਿਥੇ ਮੈਂ ਭਾਂਡੇ, ਚਾਦਰਾਂ ਅਤੇ ਕੰਬਲ ਵੇਚਦਾ ਸੀ। ਮੇਰਾ ਅਨੁਪਾਤ ਸੀ :
5:3:2:1
ਹਰ ਪੰਜ ਸੰਭਾਵਿਤ ਵਿਅਕਤੀਆਂ ਨੂੰ ਮੈਂ ਫੋਨ ਲਗਾਉਂਦਾ ਸੀ। ਉਹਨਾਂ ਵਿਚੋਂ ਤਿੰਨ ਮੈਨੂੰ ਮਿਲਣ ਲਈ ਸਮਾਂ ਦਿੰਦੇ ਸਨ। ਇਨ੍ਹਾਂ ਵਿਚੋਂ ਕੇਵਲ ਦੇ ਦੇ ਸਾਮ੍ਹਣੇ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਦਾ ਸੀ ਕਿਉਂਕਿ ਤੀਜਾ ਵਿਅਕਤੀ ਜਾਂ ਤਾਂ ਮਿਲਣ ਤੋਂ ਇਨਕਾਰ ਕਰ ਦਿੰਦਾ ਸੀ ਜਾਂ ਸੁਣਦਾ ਹੀ ਨਹੀਂ ਸੀ, ਜਾਂ ਕੋਈ ਅਜਿਹਾ ਇਤਰਾਜ ਕਰ ਦਿੰਦਾ ਸੀ ਜੋ ਮੇਰੇ ਵੱਸ ਤੋਂ ਪਰ੍ਹੇ ਸੀ। ਇਸ ਤਰ੍ਹਾਂ ਕੇਵਲ ਦੋ ਹੀ ਲੋਕ ਮੇਰੀ ਪੂਰੀ ਪੇਸ਼ਕਸ਼ ਸੁਣਦੇ ਸਨ