ਅਤੇ ਉਨ੍ਹਾਂ ਦੇ ਵਿਚੋਂ ਵੀ ਇਕ ਹੀ ਮੇਰਾ ਸਾਮਾਨ ਖਰੀਦਦਾ ਸੀ ਅਤੇ ਇਸ ਤਰ੍ਹਾਂ ਮੈਂ 45 ਡਾਲਰ ਬਣਾ ਲੈਂਦਾ ਸੀ। ਇਸ ਤਰ੍ਹਾਂ ਮੈਂ ਜਿਨ੍ਹਾਂ ਪੰਜ ਲੋਕਾਂ ਨੂੰ ਫੋਨ ਕਰਦਾ ਸੀ, ਉਨ੍ਹਾਂ ਤੋਂ ਮੈਨੂੰ ਅਖੀਰ 45 ਡਾਲਰ ਦਾ ਕਮੀਜਨ ਮਿਲ ਜਾਂਦਾ ਸੀ, ਜੋ ਕਿ ਇਕ ਤਰ੍ਹਾਂ ਨਾਲ 9 ਡਾਲਰ ਪ੍ਰਤੀ ਫੋਨ ਸੀ।
ਇਸਦਾ ਭਾਵ ਇਹ ਸੀ ਕਿ ਫੋਨ ਤੇ ਹੋਈ ਹਰ 'ਹਾਂ' ਦਾ ਅਰਥ 15 ਡਾਲਰ ਸੀ. ਚਾਹੇ ਉਹ ਮੇਰਾ ਸਾਮਾਨ ਖਰੀਦਦੇ ਜਾਂ ਕਿ ਨਾ ਖਰੀਦਦੇ, ਚਾਹੇ ਉਹ ਮੈਨੂੰ ਮਿਲਣ ਜਾਂ ਨਾ ਮਿਲਣ। ਇਸ ਗੱਲ ਦਾ ਵੀ ਕੋਈ ਫਰਕ ਨਹੀਂ ਪੈਂਦਾ ਸੂ ਕਿ ਉਹ ਮੇਰੇ ਤੋਂ ਕੀ ਚਾਹੁੰਦੇ ਹਨ। ਵਾ। ਇਹ ਉਮੀਦ ਤੋਂ ਵਧ ਸੀ।
ਮੈਂ ਇਕ ਵੱਡੀ ਜਿਹੀ ਤਖਤੀ ਬਣਾਈ ਜਿਸ ਤੇ $ 9 ਲਿਖਕੇ ਮੈਂ ਉਸ ਨੂੰ ਆਪਣੇ ਟੈਲੀਫੋਨ ਦੇ ਕੋਲ ਰੱਖ ਲਿਆ। ਹਰ ਉਹ ਬੰਦੇ ਤੋਂ ਜੋ ਮੇਰੇ ਫੋਨ ਦਾ ਜਵਾਬ ਦਿੰਦਾ ਸੀ ਉਸ ਤੋਂ ਮੈਨੂੰ 9 ਡਾਲਰ ਪ੍ਰਾਪਤ ਹੁੰਦੇ ਸਨ। ਹਰ ਉਹ ਬੰਦਾ ਜੋ ਮੇਰੀ ਮਿਲਣ ਦੀ ਬੇਨਤੀ ਦਾ ਜਵਾਬ 'ਹਾਂ' ਵਿੱਚ ਦਿੰਦਾ ਸੀ ਉਸ ਤੋਂ ਮੈਨੂੰ 15 ਡਾਲਰ ਮਿਲਦੇ ਸਨ। ਇਸ ਦਾ ਅਰਥ ਇਹ ਸੀ ਕਿ ਮੈਂ ਪੂਰੀ ਤਰ੍ਹਾਂ ਆਪਣੀ ਕਿਸਮਤ ਦਾ ਆਪ ਨਿਰਮਾਤਾ ਸੀ। ਇਸ ਤਰ੍ਹਾਂ ਦੇ ਬਹੁਤ ਵੇਚਣ ਵਾਲੇ ਸਨ ਜਿਨ੍ਹਾਂ ਨੂੰ ਜੇਕਰ ਸੰਭਾਵਿਤ ਗ੍ਰਾਹਕ 'ਨ੍ਹਾਂ' ਕਹਿ ਦੇਂਦੇ ਤਾਂ ਉਹ ਨਿਰਾਸ਼ ਹੋ ਜਾਂਦੇ ਸਨ। ਪਰ ਮੈਂ ਉਨ੍ਹਾਂ ਵਿਚੋਂ ਨਹੀਂ ਸੀ। ਛੇਤੀ ਹੀ ਮੈਂ ਆਪਣੀ ਕੰਪਨੀ ਦਾ ਸਾਰੇ ਦੇਸ਼ ਵਿੱਚ ਨੰਬਰ ਇਕ ਦਾ ਸੈਲਸਮੈਨ ਬਣ ਗਿਆ।
5:3:2:1 ਦੇ ਮੇਰੇ ਔਸਤ ਦਾ ਡਾਲਰਾਂ ਵਿੱਚ ਅਨੁਵਾਦ
ਫੋਨ ਕਾੱਲ $09.00
ਅਪਾਇਟਮੈਂਟ $15.00
ਪੇਸ਼ਕਸ਼ $22.50
ਵਿਕਰੀ $45.00
ਮੈਂ ਉਨ੍ਹਾਂ ਲੋਕਾਂ ਦੀ ਖੋਜ ਕਦੇ ਨਹੀਂ ਕੀਤੀ ਜਿਹੜੇ ਮੇਰੇ ਤੋਂ ਸਾਮਾਨ ਖਰੀਦਣ। ਮੇਰਾ ਮੁੱਖ ਟੀਚਾ ਤਾਂ ਸੰਭਾਵਿਤ ਗ੍ਰਾਹਕਾਂ ਨੂੰ ਫੋਨ ਕਰਦੇ ਰਹਿਣਾ ਸੀ।
ਇਹੀ ਸਫਲਤਾ ਦੀ ਕੁੰਜੀ ਹੈ। ਨਵੇਂ ਵਿਤਰਕਾਂ ਦੀ ਖੋਜ ਕਦੇ ਨਾ ਕਰੋ- ਉਨ੍ਹਾਂ ਸੰਭਾਵਿਤ ਗ੍ਰਾਹਕਾਂ ਨੂੰ ਲੱਭੋ ਜੇ ਤੁਹਾਡੀ ਪੇਸਕਸ ਨੂੰ ਸੁਣਨਾ ਚਾਹੁਣ। ਔਸਤ ਦਾ ਨਿਯਮ ਤੁਹਾਡੇ ਲਈ ਬਾਕੀ ਦਾ ਕੰਮ ਆਪ ਕਰੇਗਾ।
ਵੱਡੀ ਸਫਲਤਾ ਕਿਸ ਤਰ੍ਹਾਂ ਹਾਸਿਲ ਕਰੀਏ ?
ਵੀਹ ਸਾਲ ਦੀ ਉਮਰ ਵਿੱਚ ਮੈਂ ਇਕ ਵਿਕਰੀਕਰਤਾ ਦੇ ਰੂਪ ਵਿੱਚ ਬੀਮਾ ਕੰਪਨੀ