Back ArrowLogo
Info
Profile

ਦੇ ਕਾਰੋਬਾਰ ਵਿੱਚ ਆਇਆ। 21 ਸਾਲ ਦੀ ਉਮਰ ਵਿੱਚ ਮੈਂ ਸਭ ਤੋਂ ਘੱਟ ਉਮਰ ਦਾ ਵਿਅਕਤੀ ਸੀ ਜਿਸਨੇ ਆਪਣੇ ਪਹਿਲੇ ਸਾਲ ਵਿੱਚ ਦਸ ਲੱਖ ਡਾਲਰ ਤੋਂ ਵੱਧ ਦਾ ਬੀਮਾ ਵੇਚਿਆ ਸੀ ਅਤੇ ਜਿਹੜਾ ਮਿਲੀਅਨ ਡਾਲਰ ਰਾਊਂਡ ਟੇਬਲ ਦੇ ਯੋਗ ਬਣ ਗਿਆ ਸੀ।

ਮੇਰਾ ਔਸਤ ਸੀ :

10:5:4:3:1

ਹਰ ਸੰਭਾਵਿਤ ਵਿਅਕਤੀ ਵਿਚੋਂ, ਜੇ ਮੇਰੇ ਫੋਨ ਦਾ ਜਵਾਬ ਦਿੰਦੇ, 5 ਮਿਲਣ ਨੂੰ ਤਿਆਰ ਹੋ ਜਾਂਦੇ, ਉਨ੍ਹਾਂ ਵਿਚੋਂ ਇਕ ਮਿਲਣਾ ਰੱਦ ਕਰ ਦਿੰਦਾ ਅਤੇ ਮੈਂ ਕੇਵਲ ਚਾਰ ਨੂੰ ਹੀ ਮਿਲ ਪਾਂਦਾ ਸੀ। ਇਨ੍ਹਾਂ ਚਾਰਾਂ ਵਿਚੋਂ ਕੇਵਲ ਤਿੰਨ ਲੋਕ ਹੀ ਪੂਰੀ ਤਰ੍ਹਾਂ ਨਾਲ ਮੇਰੀ ਪੇਸਕਸ਼ ਸੁਣਦੇ ਸਨ ਅਤੇ ਇਨ੍ਹਾਂ ਵਿਚੋਂ ਵੀ ਕੇਵਲ ਇਕ ਹੀ ਖਰੀਦਦਾ ਸੀ ਅਤੇ ਇਸ ਤਰ੍ਹਾਂ ਮੈਂ 300 ਡਾਲਰ ਕਮਾ ਲੈਂਦਾ ਸੀ। ਮੇਰਾ ਪੂਰਾ ਧਿਆਨ ਇਸ ਗੱਲ ਤੇ ਰਹਿੰਦਾ ਸੀ ਕਿ ਪੰਜ ਲੋਕਾਂ ਤੋਂ ਮਿਲਣ ਲਈ 'ਹਾਂ' ਕਹਾ ਲਵਾਂ। ਮੇਰਾ ਧਿਆਨ ਉਨ੍ਹਾਂ ਸੰਭਾਵਿਤ ਗਾਹਕਾਂ ਤੇ ਕੇਂਦ੍ਰਿਤ ਨਹੀਂ ਸੀ ਜੋ ਮਿਲਣ ਦੇ ਲਈ ਆਏ ਹੀ ਨਹੀਂ ਜਾਂ ਜਿਨ੍ਹਾਂ ਨੇ ਮੇਰੀ ਪੇਸ਼ਕਸ ਸੁਣੀ ਹੀ ਨਹੀਂ ਜਾਂ ਉਹ ਦੇ ਲੋਕ ਜਿਨ੍ਹਾਂ ਨੇ ਮੇਰੇ ਤੋਂ ਕੁਝ ਖਰੀਦਿਆ ਹੀ ਨਹੀਂ। ਇਹ ਘਟਨਾਵਾਂ ਤਾਂ ਖਰੀਦਦਾਰ ਨੂੰ ਲੱਭਣ ਦਾ ਕੇਵਲ ਇਕ ਜਰੂਰੀ ਹਿੱਸਾ ਸੀ। ਅਸਲ ਵਿਚ, ਜੇਕਰ ਕੋਈ ਸੰਭਾਵਿਤ ਗਾਹਕ ਇੰਟਰਵਿਊ ਲਈ ਨਹੀਂ ਆਉਂਦਾ ਸੀ ਤਾਂ ਮੈਨੂੰ ਖ਼ਾਸ ਬੁਰਾ ਨਹੀਂ ਸੀ ਲੱਗਦਾ ਕਿਉਂਕਿ ਮੇਰੀ ਯੋਜਨਾਨੁਸਾਰ ਮੈਂ ਪਹਿਲਾਂ ਹੀ ਇਹ ਮੰਨ ਚੁੱਕਿਆ ਸੀ ਕਿ ਇਕ ਵਿਅਕਤੀ ਇੰਟਰਵਿਊ ਲਈ ਨਹੀਂ ਆਵੇਗਾ। ਜਦ ਵੀ ਇਸ ਤਰ੍ਹਾਂ ਹੁੰਦਾ ਤਾਂ ਵੀ ਮੈਂ ਪ੍ਰਤੀ ਵਿਅਕਤੀ 60 ਡਾਲਰ ਕਮਾ ਹੀ ਲੈਂਦਾ ਸੀ।

ਤੁਸੀਂ ਅੰਕਾਂ ਦੇ ਕਾਰੋਬਾਰ ਵਿੱਚ ਹੋ

ਮੈਂ ਜਾਣਦਾ ਸੀ ਕਿ ਜੇਕਰ 10 ਲੋਕ ਫੋਨ ਦਾ ਜਵਾਬ ਦਿੰਦੇ ਹਨ ਤਾਂ 5 ਮੇਰੇ ਨਾਲ ਮਿਲਣ ਲਈ ਤਿਆਰ ਹੋ ਜਾਣਗੇ ਅਤੇ ਆਖੀਰ ਮੈਨੂੰ 300 ਡਾਲਰ ਦਾ ਕਮੀਸ਼ਨ ਮਿਲੇਗਾ। ਇਸ ਤਰ੍ਹਾਂ ਹਰ ਸੰਭਾਵਿਤ ਗ੍ਰਾਹਕ ਦੇ ਲਈ ਜੋ ਮੇਰੇ ਫੋਨ ਦਾ ਜਵਾਬ ਦਿੰਦਾ ਸੀ ਮੈਨੂੰ 30 ਡਾਲਰ ਮਿਲਦੇ ਸਨ।

10: 5:4:3:1 ਦੇ ਮੇਰੇ ਔਸਤ ਦਾ ਆਰਥਿਕ ਅਨੁਵਾਦ :

ਫੋਨ ਕਾੱਲ                                              $30.00

ਅਪਾਇਟਮੈਂਟ                                          $60.00

ਪੇਸ਼ਕਸ਼                                                $75.00

ਵਿਕਰੀ                                                  $300.00

21 / 97
Previous
Next