ਬੱਚਿਆਂ ਵਿੱਚ ਆਮਤੌਰ ਤੇ ਵੇਖਿਆ ਜਾਂਦਾ ਹੈ ਕਿ ਝੂਠ ਬੋਲਣ ਵੇਲੇ ਉਹ ਆਪਣਾ ਮੂੰਹ ਲੁਕਾ ਲੈਂਦੇ ਹਨ। ਵੰਡਿਆਂ ਵਿੱਚ ਵੀ ਇਹ ਚਿੱਤਰ 8 ਦੀ ਤਰ੍ਹਾਂ ਵੇਖਿਆ ਜਾ ਸਕਦਾ ਹੈ। ਝੂਠ ਬੋਲਣ ਵੇਲੇ ਨੱਕ ਦੀ ਸੰਵੇਦਨਸ਼ੀਲਤਾ ਵਧ ਜਾਂਦੀ ਹੈ ਜਿਸ ਦੇ ਕਾਰਣ ਨੱਥ ਦਾ ਸਪਰਸ (ਚਿੱਤਰ 9) ਵਧ ਜਾਂਦਾ ਹੈ। ਅੱਖਾਂ ਨੂੰ ਹੱਥਾਂ ਨਾਲ ਲੁਕਾਉਣ ਨਾਲ ਅਸੀਂ ਉਹ ਨਹੀਂ ਦੇਖਦੇ ਜੇ ਅਸੀਂ ਨਹੀਂ ਵੇਖਣਾ ਚਾਹੁੰਦੇ ਜਾਂ ਜਿਸ ਤੇ ਸਾਨੂੰ ਭਰੋਸਾ ਨਹੀਂ ਹੁੰਦਾ। ਇਹ ਅੱਖ ਮਲਣ ਦੀ ਮੁਦਾ (ਚਿੱਤਰ 10) ਦਾ ਉਦਗਮ ਸਰੋਤ ਹੈ। ਕੰਨ ਮਲਣਾ (ਚਿੱਤਰ 11) ਜਾਂ ਗਰਦਨ ਨੂੰ ਖੁਜਲਾਉਣਾ (ਚਿੱਤਰ 12) ਵੀ ਇਹ ਸੰਕੇਤ ਦਿੰਦੇ ਹਨ ਕਿ ਵਿਅਕਤੀ ਅਨਿਸ਼ਚਿਤ ਹੈ ਜਾਂ ਜੇ ਕਿਹਾ ਜਾਂ ਰਿਹਾ ਹੈ ਉਸਤੋਂ ਭਰੋਸਾ ਨਹੀਂ ਕਰ ਰਿਹਾ ਹੈ।