ਲਿਊਕ ਅਤੇ ਮੀਆ
ਲਿਅਕ ਇੱਕ ਭਵਨ ਨਿਰਮਾਤਾ ਸੀ ਜੋ ਆਪਣੇ ਕਾਰੋਬਾਰ ਨੂੰ ਵਿੱਤੀ ਸਫ਼ਲਤਾ ਦੇ ਸਿਖਰ ਤੇ ਪਹੁੰਚਾਉਣ ਲਈ ਦ੍ਰਿੜ ਸੀ। ਉਸਦੀ ਘਰਵਾਲੀ ਮੀਆ ਇੱਕ ਲੇਖਾਕਾਰ ਸੀ ਜਿਸ ਨੂੰ ਉਸਦੀ ਕੰਪਨੀ ਦੇ ਗ੍ਰਾਹਕ ਪਸੰਦ ਕਰਦੇ ਸਨ। ਇੱਕ ਦਿਨ, ਉਨ੍ਹਾਂ ਦੇ ਗੁਆਂਢੀ ਮਾਰਟਿਨ ਨੇ ਉਨ੍ਹਾਂ ਨੂੰ ਆਪਣੇ ਘਰ ਹੋਣ ਵਾਲੀ ਇਕ ਬੈਠਕ ਵਿੱਚ ਸੱਦਿਆ। ਬੈਠਕ ਦਾ ਮੰਤਵ ਉਨ੍ਹਾਂ ਨੂੰ ਇੱਕ ਵਪਾਰਕ ਮੌਕੇ ਬਾਰੇ ਜਾਣੂ ਕਰਵਾਉਣਾ ਸੀ। ਮਾਰਟਿਨ ਨੇ ਉਨ੍ਹਾਂ ਨੂੰ ਖੁੱਲ ਕੇ ਕੁਝ ਨਹੀਂ ਸੀ ਦੱਸਿਆ ਪਰ ਕਿਉਂਕਿ ਬੈਠਕ ਕੁਝ ਹੀ ਦਰਵਾਜਿਆਂ ਦੀ ਦੂਰੀ ਤੇ ਹੋਣੀ ਸੀ ਅਤੇ ਉਹ ਲੋਕ ਮਾਰਟਿਨ ਨੂੰ ਪਸੰਦ ਕਰਦੇ ਸਨ ਇਸ ਲਈ ਉਨ੍ਹਾਂ ਨੇ ਉੱਥੇ ਜਾਣ ਦਾ ਨਿਰਣਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਜਾਣ ਪਿੱਛੇ ਇਹ ਕਾਰਣ ਵੀ ਸੀ ਕਿ ਇਸੇ ਬਹਾਨੇ ਸ਼ਾਇਦ ਕਈ ਹੋਰ ਨਵੇਂ ਗੁਆਂਢੀਆਂ ਨਾਲ ਮੁਲਾਕਾਤ ਹੋ ਜਾਵੇਗੀ।
ਜਿਵੇਂ-ਜਿਵੇਂ ਬੈਠਕ ਦੀ ਕਾਰਵਾਈ ਅੱਗੇ ਵਧੀ, ਲਿਊਕ ਅਤੇ ਮੀਆ ਦੀ ਹੈਰਾਨੀ ਦਾ ਪਾਰਾ ਵੀ ਚੜ੍ਹਦਾ ਗਿਆ। ਉਨ੍ਹਾਂ ਨੂੰ ਆਪਣੀਆਂ ਅੱਖਾਂ ਅਤੇ ਕੰਨਾਂ ਤੇ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ। ਉਨ੍ਹਾਂ ਨੂੰ ਇੱਕ ਨੈੱਟਵਰਕ ਮਾਰਕੇਟਿੰਗ (Network Marketing) ਯੋਜਨਾ ਬਾਰੇ ਦੱਸਿਆ ਜਾ ਰਿਹਾ ਸੀ ਜਿਸ ਨੂੰ ਅਪਨਾਉਣ ਨਾਲ ਉਨ੍ਹਾਂ ਨੂੰ ਆਰਥਿਕ ਆਜ਼ਾਦੀ ਦੇ ਨਾਲ-ਨਾਲ ਉਨ੍ਹਾਂ ਦੀਆਂ ਆਸਾਂ ਤੋਂ ਵੱਧ ਸਫ਼ਲਤਾ ਹਾਸਲ ਕਰਣ ਦਾ ਮੌਕਾ ਮਿਲੇਗਾ। ਉਹ ਕਈ ਦਿਨਾਂ ਤੱਕ ਦਿਨ-ਰਾਤ ਇਸੇ ਯੋਜਨਾ ਬਾਰੇ ਚਰਚਾ ਕਰਦੇ ਰਹੇ। ਉਨ੍ਹਾਂ ਨੇ ਜਲਦ ਹੀ ਸ਼ੁਰੂਆਤ ਕਰਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਦਾ ਸੋਚਣਾ ਸੀ, "ਨਿਸ਼ਚਿਤ ਹੀ, ਜਿਨ੍ਹਾਂ ਨੇ ਵੀ ਸਾਡੇ ਵਾਂਗ ਇਹ ਯੋਜਨਾ ਵੇਖੀ ਹੈ, ਉਹ ਹਰ ਵਿਅਕਤੀ ਇਸ ਵਿੱਚ ਸ਼ਾਮਲ ਹੋਣਾ ਚਾਹੇਗਾ।"
ਪਰ ਇਹ ਓਨਾ ਆਸਾਨ ਨਹੀਂ ਸੀ ਜਿੰਨਾ ਉਨ੍ਹਾਂ ਨੇ ਸੋਚਿਆ ਸੀ। ਹਰ ਵਿਅਕਤੀ ਵਿੱਚ ਯੋਜਨਾ ਪ੍ਰਤੀ ਉਨ੍ਹਾਂ ਜਿੰਨਾ ਉਤਸ਼ਾਹ ਨਹੀਂ ਸੀ। ਕੁਝ ਲੋਕ ਤਾਂ ਯੋਜਨਾ ਬਾਰੇ ਜਾਣਕਾਰੀ ਲੈਣ ਲਈ ਰੱਖੀਆਂ ਗਈਆਂ ਬੈਠਕਾਂ ਵਿੱਚ ਭਾਗ ਲੈਣ ਲਈ ਆਏ ਹੀ ਨਹੀਂ। ਇੱਥੋਂ ਤੱਕ ਕਿ ਉਨ੍ਹਾਂ ਦੇ ਕਈ ਨਜ਼ਦੀਕੀ ਦੋਸਤਾਂ ਨੇ ਵੀ ਉਨ੍ਹਾਂ ਨੂੰ ਮਿਲਣ ਦਾ ਸਮਾਂ (appointment) ਦੇਣ ਤੋਂ ਮਨ੍ਹਾ ਕਰ ਦਿੱਤਾ। ਇਸਦੇ ਬਾਵਜੂਦ, ਉਨ੍ਹਾਂ ਨੇ ਹੌਲੀ-ਹੌਲੀ ਇੱਕ ਸਫ਼ਲ ਕਾਰੋਬਾਰ ਬਨਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਪਰ ਇਹ ਸਭ ਇੰਨੀ ਛੇਤੀ ਨਹੀਂ ਹੋਇਆ, ਜਿੰਨਾ ਉਨ੍ਹਾਂ ਨੇ ਸੋਚਿਆ ਸੀ।
ਲਿਊਕ ਨੇ ਮੀਆ ਨੂੰ ਕਿਹਾ, 'ਅਜੇ ਤਾਂ ਅਸੀਂ ਲੋਕਾਂ ਨੂੰ ਆਪਣੀ ਯੋਜਨਾ ਵਿੱਚ ਸ਼ਾਮਿਲ ਹੋਣ ਲਈ ਲਗਾਤਾਰ ਪ੍ਰੇਰਿਤ ਕਰਦੇ ਰਹਿੰਦੇ ਹਾਂ। ਕਲਪਨਾ ਕਰੋ ਕਿ ਸਾਡੇ ਬੋਲਣ