Back ArrowLogo
Info
Profile

ਦੀ ਥਾਂ ਇਹੀ ਲੋਕ ਸਾਨੂੰ ਇਹ ਦੱਸ ਸਕਦੇ ਕਿ ਇਹ ਸਾਡੀ ਨੋਟਵਰਕ ਮਾਰਕੇਟਿੰਗ ਵਿੱਚ ਕਿਉਂ ਸ਼ਾਮਿਲ ਹੋਣਾ ਚਾਹੁੰਦੇ ਹਨ ? ਕਾਸ਼ ਅਜਿਹਾ ਕੋਈ ਰਾਹ ਹੁੰਦਾ !

ਅਜਿਹਾ ਰਾਹ ਹੈ - ਅਤੇ ਇਹ ਕਿਤਾਬ ਤੁਹਾਨੂੰ ਉਹ ਰਾਹ ਵਿਖਾਇਗੀ।

ਨੈੱਟਵਰਕ ਮਾਰਕੇਟਿੰਗ ਵਿੱਚ ਸ਼ਾਮਲ ਹੋਣ ਸਮੇਂ ਵਧੇਰੇ ਲੋਕਾਂ ਦਾ ਸਭ ਤੋਂ ਵੱਡਾ ਡਰ ਇਹ ਹੁੰਦਾ ਹੈ ਕਿ ਉਨ੍ਹਾਂ ਨੂੰ ਸਫ਼ਲਤਾ ਦੇ ਸਿਖਰ ਤੇ ਪੁੱਜਣ ਲਈ ਵਧੇਰੇ ਸਮਰੱਥ ਵਿਕਰੇਤਾ ਬਨਣਾ ਪਵੇਗਾ। ਸਾਡਾ ਮੰਤਵ ਇਸੇ ਡਰ ਨੂੰ ਦੂਰ ਕਰਨਾ ਹੈ। ਇਸ ਕਿਤਾਬ ਵਿੱਚ ਇਕ ਸਰਲ ਵਿਧੀ ਦੱਸੀ ਗਈ ਹੈ ਜੋ ਤੁਹਾਨੂੰ ਨਵੇਂ ਲੋਕਾਂ ਨੂੰ ਆਸਾਨੀ ਨਾਲ ਇਸ ਵਿੱਚ ਸ਼ਾਮਿਲ ਕਰਣ ਬਾਰੇ ਰਾਹ ਦੱਸੇਗੀ। ਇਸ ਵਿੱਚ ਕੋਈ ਚਲਾਕੀ ਜਾਂ ਛਲ-ਕਪਟ ਨਹੀਂ ਹੈ। ਇਸ ਵਿੱਚ ਕੁਝ ਤਕਨੀਕਾਂ ਹਨ, ਕੁਝ ਸਿਧਾਂਤ ਹਨ, ਜੋ ਜਰੂਰ ਕੰਮ ਕਰਣਗੇ - ਬਸ਼ਰਤੇ ਕਿ ਤੁਸੀਂ ਕੰਮ ਕਰੋ।

ਮੈਂ ਇਹ ਕਿਤਾਬ ਕਿਉਂ ਲਿਖੀ ?

ਜਦੋਂ ਮੈਂ ਪਹਿਲੀ ਵਾਰ 1980 ਵਿੱਚ ਨੈੱਟਵਰਕ ਮਾਰਕੇਟਿੰਗ ਨੂੰ ਜਾਣਿਆ ਤਾਂ ਮੈਂ ਹੈਰਾਨ ਸੀ ਕਿ ਇਸ ਵਿੱਚ ਸਫ਼ਲ ਹੋਣ ਦੀਆਂ ਕਿੰਨੀਆਂ ਸੰਭਾਵਨਾਵਾਂ ਅਤੇ ਮੌਕੇ ਸੀ ਜੋ ਅਸਾਨ ਸਨ, ਕਾਨੂੰਨੀ, ਨੈਤਿਕ, ਅਨੰਦਮਈ ਅਤੇ ਧੰਨਵਾਦੀ ਸਨ। ਇਹ ਕੋਈ 'ਫਟਾਫਟ ਅਮੀਰ ਬਨਣ ਦੀ ਯੋਜਨਾ' ਨਹੀਂ ਸੀ ਇਹ ਤਾਂ 'ਖੁਸ਼ਹਾਲ ਹੋਣ' ਦੀ ਇਕ ਪ੍ਰਣਾਲੀ ਸੀ।

ਇਸ ਤੋਂ ਦਸ ਸਾਲ ਪਹਿਲਾਂ ਮੈਂ ਸੂਚਨਾ ਸੰਪ੍ਰੇਸ਼ਣ ਅਤੇ ਵੇਚਣ ਦੀਆਂ ਤਕਨੀਕਾਂ ਦੇ ਵਿਕਾਸ ਅਤੇ ਰਿਸਰਚ (Research) ਵਿੱਚ ਜੁਟਿਆ ਸਾਂ ਜਿਸ ਨਾਲ ਕਿਸੇ ਵੀ ਕੰਪਨੀ ਦੀ ਆਮਦਨੀ ਵਿੱਚ ਕਈ ਸਿਫਰ ਜੋੜੀਆਂ ਜਾ ਸਕਦੀਆਂ ਸਨ ਅਤੇ ਲੋਕ ਲੱਖਪਤੀ ਬਣ ਸਕਦੇ ਸਨ। ਮੈਂ ਸੋਚਿਆ, 'ਵਾਹ ! ਜੇ ਮੈਂ ਇਨ੍ਹਾਂ ਸਫ਼ਲ ਤਕਨੀਕਾਂ ਨੂੰ ਨੈੱਟਵਰਕ ਮਾਰਕੇਟਿੰਗ ਵਿੱਚ ਵਰਤ ਸਕਾਂ ਤਾਂ ਨਤੀਜੇ ਆਸ਼ਾਵਾਨ ਹੋਣਗੇ।'

ਇਹ ਕਿਤਾਬ ਉਹਨਾਂ ਤਕਨੀਕਾਂ ਨੂੰ ਨੋਟਵਰਕ ਮਾਰਕੇਟਿੰਗ ਵਿੱਚ ਅਪਨਾਉਣ, ਸੁਧਾਈ ਕਰਣ, ਪਰਖਣ ਅਤੇ ਵਰਤਣ ਦਾ ਸਿੱਟਾ ਹੈ। ਤੁਸੀਂ ਵੇਖੋਗੇ ਕਿ ਇਹਨਾਂ ਤਕਨੀਕਾਂ ਨੂੰ ਸਿੱਖਣਾ ਬਹੁਤ ਹੀ ਆਸਾਨ ਹੈ ਅਤੇ ਇਹ ਤਕਨੀਕਾਂ ਅਪਣਾਕੇ ਤੁਸੀਂ ਸਫ਼ਲਤਾ ਦੀ ਉਸ ਰਾਹ ਤੇ ਹੋਰ ਆਸਾਨੀ ਨਾਲ ਚੱਲ ਸਕਦੇ ਹੋ ਜਿਸ ਤੇ ਅੱਜ ਤੁਹਾਡੀ ਹੀ ਤਰ੍ਹਾਂ ਹਜ਼ਾਰਾਂ ਹੀ ਲੋਕ ਚਲ ਰਹੇ ਹਨ।

9 / 97
Previous
Next