Back ArrowLogo
Info
Profile

  1. ਇਹ ਕਹਾਣੀ ਨਹੀਂ

ਇਕ ਆਦਮੀ ਇਕ ਇਸਤ੍ਰੀ ਤੇ ਆਸ਼ਕ ਸੀ ।ਉਸ ਦੀਆਂ

ਰਾਤਾਂ ਦੀ ਤਿਨਹਾਈ ਤੇ ਉਸ ਦੀ ਤਿਨਹਾਈ ਦੀਆਂ ਰਾਤਾਂ,

ਉਸ ਦੀ ਯਾਦ ਵਿਚ ਬੀਤਦੀਆਂ ਸਨ ।

 

ਤੇ ਉਹ ਜ਼ਨਾਨੀ ਭੀ ਉਸ ਨੂੰ ਪਿਆਰਦੀ ਸੀ ।

ਇਕ ਦਿਨ ਆਦਮੀ ਨੇ ਆਖਿਆ,'ਮੈਨੂੰ ਤੇਰੇ ਨਾਲ ਏਨਾਂ

ਪਿਆਰ ਏ ਕਿ ਤੇਰੇ ਬਿਨ ਮੇਰੀ ਜ਼ਿੰਦਗੀ ਸੰਭਵ ਨਹੀਂ, ਆ

ਮੈਂ ਤੇ ਤੂੰ ਵਿਆਹ ਕਰ ਲਈਏ ਕਿ ਸਾਡੀ ਜ਼ਿੰਦਗੀ ਸਵਰਗੀ ਹੋ ਜਾਏ ।"

 

ਜ਼ਨਾਨੀ ਨਾ ਮੰਨੀ ।

ਉਨ੍ਹਾਂ ਦਾ ਵਿਆਹ ਨਾ ਹੋਇਆ, ਪਰ ਦੁਹਾਂ ਦੀਆਂ ਜ਼ਿੰਦਗੀਆਂ

ਸਵਰਗੀ ਬਣ ਗਈਆਂ ।

 

(ਤਰਜਮਾ)

78 / 116
Previous
Next