Back ArrowLogo
Info
Profile

ਗਈ।

ਗੰਧਰਵ ਸੈਨ ਵੇਖਦਾ ਰਿਹਾ। ਜਿਉਂ-ਜਿਉਂ ਉਹ ਕੁੜੀ ਕਾਫ਼ਲੇ ਨਾਲ ਦੂਰ ਜਾਈ ਜਾ ਰਹੀ ਸੀ, ਤਿਉਂ-ਤਿਉਂ ਗੰਧਰਵ ਸੇਨ ਦੀ ਉਦਾਸੀ ਵਧਦੀ ਜਾ ਰਹੀ ਸੀ।

ਅਖ਼ੀਰ 'ਚ ਉਹ ਕੁੜੀ ਉਹਦੀਆਂ ਅੱਖਾਂ ਤੋਂ ਬਿਲਕੁਲ ਓਝਲ ਹੋ ਗਈ।

ਗੰਧਰਵ ਸੇਨ ਨੇ ਠੰਡਾ ਸਾਹ ਭਰ ਕੇ ਆਪਣੇ ਆਸੇ-ਪਾਸੇ ਵੇਖਿਆ, ਉਥੇ ਕੋਈ ਨਹੀਂ ਸੀ। ਕੁਝ ਹੀ ਦੂਰੀ 'ਤੇ ਇਕ ਦਰਖ਼ਤ ਨਾਲ ਉਹਦਾ ਘੋੜਾ ਬੱਝਾ ਹੋਇਆ ਸੀ। ਅਚਾਨਕ ਗੰਧਰਵ ਸੇਨ ਦੇ ਮਨ 'ਚ ਪਤਾ ਨਹੀਂ ਕੀ ਆਇਆ, ਉਹ ਉੱਠ ਕੇ ਮੰਦਰ ਦੇ ਅੰਦਰ ਚਲਾ ਗਿਆ ਤੇ ਉਥੇ ਸਥਾਪਿਤ ਦੇਵੀ ਦੀ ਮੂਰਤੀ ਦੇ ਸਾਹਮਣੇ ਜਾ ਕੇ ਬੋਲਿਆ-"ਮਾਂ । ਜੇਕਰ ਇਕ ਮਹੀਨੇ ਦੇ ਅੰਦਰ ਅੰਦਰ ਮੇਰਾ ਵਿਆਹ ਇਸ ਕੁੜੀ ਨਾਲ ਹੋ ਗਿਆ ਤਾਂ ਮੈਂ ਆਪਣਾ ਸਿਰ ਵੱਢ ਕੇ ਤੇਰੇ ਚਰਨਾਂ 'ਚ ਅਰਪਿਤ ਕਰ ਦਿਆਂਗਾ।”

ਇਸ ਤਰ੍ਹਾਂ ਦੀ ਪ੍ਰਤੀਗਿਆ ਕਰਕੇ ਉਹ ਉਦਾਸ ਮਨ ਨਾਲ ਬਾਹਰ ਆਇਆ ਅਤੇ ਆਪਣੇ ਘੋੜੇ 'ਤੇ ਸਵਾਰ ਹੋ ਕੇ ਘਰ ਵੱਲ ਚਲਾ ਗਿਆ।

ਉਹਦੀ ਮਨੋਸਥਿਤੀ ਬੜੀ ਹੀ ਅਜੀਬ ਸੀ । ਉਹ ਉਸ ਕੁੜੀ ਨੂੰ ਇਕ ਪਲ ਲਈ ਵੀ ਨਹੀਂ ਸੀ ਭੁਲਾ ਸਕਿਆ। ਉਹਦੀ ਭੋਲੀ-ਭਾਲੀ ਮਾਸੂਮ ਸੂਰਤ ਵਾਰ-ਵਾਰ ਉਹਦੀਆਂ ਅੱਖਾਂ ਸਾਹਮਣੇ ਨੱਚਣ ਲੱਗ ਪੈਂਦੀ ਸੀ। ਉਦਾਸ ਮਨ ਨਾਲ ਉਹ ਆਪਣੇ ਕਮਰੇ 'ਚ ਜਾ ਕੇ ਮੰਜੇ 'ਤੇ ਲੇਟ ਗਿਆ। ਉਸ ਦਿਨ ਤੋਂ ਉਹਦਾ ਖਾਣ-ਪੀਣਾ ਵੀ ਛੁੱਟ ਗਿਆ।

ਉਹਦੀ ਅਜਿਹੀ ਹਾਲਤ ਵੇਖ ਕੇ ਸਾਰਾ ਪਰਿਵਾਰ ਫ਼ਿਕਰਮੰਦ ਹੋ ਗਿਆ।

ਉਹਦੇ ਮਾਤਾ-ਪਿਤਾ ਨੇ ਉਹਨੂੰ ਬੜਾ ਪੁੱਛਿਆ ਕਿ ਕੀ ਕਾਰਨ ਹੈ, ਉਹ ਇੰਜ ਕਿਉਂ ਕਰ ਰਿਹਾ ਹੈ ? ਪਰ ਗੰਧਰਵ ਸੇਨ ਨੇ ਕਿਸੇ ਨੂੰ ਕੁਝ ਨਾ ਦੱਸਿਆ।

ਵੈਦ ਬੁਲਾਏ ਗਏ, ਪਰ ਉਹਦਾ ਵੀ ਕੋਈ ਲਾਭ ਨਾ ਹੋਇਆ। ਉਹਦੇ ਮਾਤਾ-ਪਿਤਾ ਦੁਖੀ ਹੋ ਗਏ। ਕੋਈ ਲਾਭ ਨਾ ਹੁੰਦਾ ਵੇਖ ਕੇ ਉਹਦੇ ਪਿਉ

39 / 111
Previous
Next