Back ArrowLogo
Info
Profile
ਆ ਗਏ ਅਤੇ ਸਾਡੇ ਕੋਲ ਬੈਠ ਗਏ। "ਡਾ. ਮਕਬੂਲ ਨੇ ਮੇਰੀ ਵਾਕਫੀ ਕਰਾਉਦਿਆਂ ਦਸਿਆ ਕਿ ਡਾ. ਛੀਨਾਂ ਭਾਰਤ ਦੇ ਇਕ ਨਾਮਵਾਰ ਕਾਲਜ, ਖਾਲਸਾ ਕਾਲਜ ਅੰਮ੍ਰਿਤਸਰ ਵਿਚ ਇਕਨੋਮਿਕਸ ਪੜਾਉਂਦੇ ਰਹੇ ਹਨ, ਅਤੇ ਮੇਰੇ ਮਾਸੀ ਜੀ ਸ੍ਰੀ ਮਤੀ ਸ਼ੁਕੀਲਾਂ ਦੇ ਜਾਣਕਾਰਾਂ ਦੇ ਵਾਕਿਫ ਹਨ। ਪਰ ਮਿਸਟਰ ਇਕਬਾਲ ਨੂੰ ਜਿਵੇਂ ਬਹੁਤ ਕੁਝ ਪੁਛਣ ਦੀ ਕਾਹਲ ਸੀ, "ਸਰਦਾਰ ਜੀ ਤੁਸੀ ਜਲੰਧਰ ਤਾਂ ਕਈ ਵਾਰ ਜਾਂਦੇ ਹੋਵੋਗੇ। ਜਲੰਧਰ ਦੀ ਬਸਤੀ ਸ਼ੇਖ ਵਿਚ ਸਾਡਾ ਘਰ ਸੀ, ਮੇਰਾ ਜਨਮ ਵੀ ਉਥੇ ਹੀ ਹੋਇਆ ਸੀ। ਮੇਰੇ ਅੱਬਾ ਜੀ ਦੀ ਉਥੇ ਛੋਟੀ ਜਹੀ ਫੌਂਡਰੀ ਸੀ, ਭਾਵੇ ਮੈਂ ਉਦੋਂ 4 ਸਾਲ ਦਾ ਸਾ ਜਦੋਂ ਪਾਕਿਸਤਾਨ ਬਣਿਆ ਸੀ ਪਰ ਮੈਨੂੰ ਅਜ ਤਕ ਵੀ ਜਲੰਧਰ ਵਾਲਾ ਆਪਣਾ ਘਰ ਯਾਦ ਹੈ। ਮੇਰੇ ਅੱਬਾ ਤਾਂ ਆਪਣੇ ਜਲੰਧਰ ਨੂੰ ਯਾਦ ਕਰਦੇ ਕਰਦੇ ਫੌਤ ਹੋ ਗਏ, ਉਹਨਾਂ ਨੇ ਕਈ ਵਾਰ ਵੀਜਾ ਲੈਣ ਦੀ ਕੋਸ਼ਿਸ਼ ਵੀ ਕੀਤੀ, ਕਦੀ ਮੈਚ ਵੇਖਣ ਲਈ, ਕਦੀ ਧਾਰਮਿਕ ਜਗਾਹ ਤੇ ਜਾਣ ਲਈ ਪਰ ਇੰਨਾਂ ਦੋਵਾਂ ਦੇਸ਼ਾਂ ਦਾ ਅਜੀਬ ਦਸਤੂਰ ਹੈ, ਉਹਨਾਂ ਨੂੰ ਸਾਰੀ ਜਿੰਦਗੀ ਵੀਜਾ ਹੀ ਨਹੀਂ ਸੀ ਮਿਲ ਸਕਿਆ। ਭਾਵੇਂ ਕਿ ਜਿੰਦਗੀ ਭਰ ਉਹਨਾ ਨੂੰ ਜਲੰਧਰ ਦੀਆਂ ਵੱਖ ਵੱਖ ਜਗਾਹ ਅਤੇ ਜਲੰਧਰ ਵਾਲੇ ਸਾਥੀਆਂ ਦੇ ਸੁਪਨੇ ਆਉਂਦੇ ਰਹੇ। ਉਹ ਬਾਵਾ ਸਿੰਘ ਦੇ ਪ੍ਰੀਵਾਰ ਨੂੰ ਤਾਂ ਮਰਣ ਤਕ ਯਾਦ ਕਰਦੇ ਰਹੇ, ਅਸਲ ਵਿਚ ਬਾਵਾ ਸਿੰਘ ਦੇ ਅੱਬਾ ਨਾਲ ਭਰਾਵਾਂ ਤੋਂ ਵੀ ਵੱਧ ਸਬੰਧ ਸਨ, ਇਥੋਂ ਤਕ ਕਿ ਮੇਰੀਆਂ ਭੂਆਂ ਦੇ ਵਿਆਹ ਵੀ ਬਾਵਾ ਸਿੰਘ ਦੀ ਸਲਾਹ ਨਾਲ ਕੀਤੇ ਸਨ। ਬਾਵਾ ਸਿੰਘ ਦੇ ਭਰਾ ਅਤੇ ਲੜਕੇ ਸਾਨੂੰ ਕਰਤਾਰ ਪੁਰ ਤਕ ਛਡ ਕੇ ਗਏ ਸਨ ਅਤੇ ਜਦੋਂ ਅਖੀਰ ਕਰਤਾਰਪੁਰ ਕੈਂਪ ਵਿਚ ਛਡ ਕੇ ਵਾਪਿਸ ਜਾਣ ਲੱਗੇ ਸਨ ਤਾਂ ਭੂਬਾਂ ਮਾਰ ਕੇ ਰੋਏ ਸਨ ਅਤੇ ਉਹਨਾਂ ਇਕ ਗੱਲ ਹੀ ਕਹੀ ਸੀ ਛੇਤੀ ਖਤ ਲਿਖ ਕੇ ਆਪਣੀ ਸੁਖਸਾਂਦ ਦਸਿਉ। ਇਧਰ ਆ ਕੇ ਬਹੁਤ ਚਿਰ ਤਕ ਤਾਂ ਕੋਈ ਪੱਕਾ ਘਰ ਹੀ ਨਹੀਂ ਸੀ ਮਿਲਿਆ, ਕੋਈ 5 ਸਾਲ, ਕਦੀ ਕਿਸੇ ਜਗਾਹ ਕਦੀ ਕਿਸੇ ਜਗਾਹ ਅਤੇ ਅਖੀਰ ਜਦੋਂ 1952-53 ਵਿਚ ਇਕ ਪੱਕੇ ਘਰ ਵਿਚ ਟਿਕੇ ਤਾਂ ਅੱਬਾ ਨੇ ਬਾਵਾ ਸਿੰਘ ਨੂੰ ਚਿਠੀ ਲਿਖੀ। ਕੁਝ ਦਿਨਾਂ ਬਾਦ ਹੀ ਬਾਵਾ ਸਿੰਘ ਦੀ ਕੋਈ 6 ਸਫਿਆਂ ਦੀ ਬੜੀ ਲੰਮੀ ਚਿਠੀ ਆਈ ਜਿਸ ਵਿਚ ਉਸ ਨੇ ਬਾਰ-ਬਾਰ ਤਕੀਦ ਕੀਤੀ ਸੀ ਕਿ ਉਹ ਉਸ ਕੋਲ ਮਿਲਣ ਲਈ ਆਉਣਾ ਫਿਰ ਛੇ ਕੁ ਮਹੀਨੇ ਬਾਦ ਅੱਬਾ ਨੇ ਇਕ ਹੋਰ ਚਿਠੀ ਲਿਖੀ, ਪਰ ਉਧਰੋਂ ਉਸ ਦੇ ਲੜਕੇ ਦਾ ਜਵਾਬ ਆਇਆ ਕਿ ਬਾਵਾ ਸਿੰਘ ਫੌਤ ਹੋ ਗਿਆ ਹੈ। ਫਿਰ ਇਕ ਦੋ ਚਿੱਠੀਆਂ
100 / 103
Previous
Next