Back ArrowLogo
Info
Profile
ਦੇ ਖੱਬੇ ਹਥ ਇਕ ਸ਼ਹਿਰ ਦਿਸਦਾ ਸੀ ਜਿਸ ਦਾ ਨਾਂ ਸੀ ਜਾਮ ਸ਼ੋਹਰਾ ਅਤੇ ਇਥੋਂ ਸਿੰਧ ਦੀ ਖੇਤੀਬਾੜੀ ਦੀ ਯੂਨੀਵਰਸਟੀ ਹੈ ਜਿਸ ਨੇ ਇਸ ਖੇਤਰ ਦੀ ਭੁਗੋਲਿਕ ਸਥਿਤੀ ਅਨੁਸਾਰ, ਖੇਤੀ ਉਪਜ ਵਧਾਉਣ ਵਿਚ ਬਹੁਤ ਵਡਾ ਯੋਗਦਾਨ ਪਾਇਆ ਹੈ। ਹੈਦਰਾਬਾਦ ਕੁਝ ਥਾਵਾਂ ਤੇ ਜਾਣ ਤੋਂ ਬਾਦ ਜਦ ਅਸੀ ਵਾਪਿਸ ਕਰਾਚੀ ਨੂੰ ਚਲੇ ਤਾਂ ਡੂੰਘੀ ਸ਼ਾਮ ਪੈ ਚੁਕੀ ਸੀ ਅਤੇ ਹਨੇਰਾ ਫੈਲ ਰਿਹਾ ਸੀ। ਰਸਤੇ ਵਿਚ ਸੜਕ ਦੇ ਦੋਵਾਂ ਪਾਸਿਆਂ ਤੇ ਕਿਤੇ ਵੀ ਕੋਈ ਰੋਸ਼ਨੀ ਨਜਰ ਨਹੀਂ ਸੀ ਆਉਂਦੀ ਸੜਕ ਤੋਂ ਪਾਰ ਦੋਵਾਂ ਪਾਸੇ ਜਿਥੋਂ ਤਕ ਨਜਰ ਜਾਂਦੀ ਸੀ ਹਨੇਰਾ ਹੀ ਹਨੇਰਾ ਨਜਰ ਆਉਂਦਾ ਸੀ ਸ਼ਾਇਦ ਇਸ ਤਰ੍ਹਾਂ ਦਾ ਸੀਨ ਮੈ ਪਹਿਲੀ ਵਾਰ ਹੀ ਵੇਖਿਆ ਸੀ । ਰੋਸ਼ਨੀ ਨਜਰ ਨਾ ਆਉਣ ਦੀ ਵਜਾਹ ਵੀ ਇਹੋ ਸੀ ਕਿ ਕਿਤੇ ਵੀ ਫ਼ਸਲ ਨਾ ਹੋਣ ਕਰਕੇ ਇਥੇ ਕੋਈ ਵਸੋ ਨਹੀ ਸੀ ਰਹਿੰਦੀ। ਕਰਾਚੀ ਵਾਪਿਸ ਪਹੁੰਚਦਿਆਂ ਸਾਨੂੰ ਰਾਤ ਦੇ 10.30 ਵਜ ਚੁਕੇ ਸਨ।

ਜਦੋਂ ਮੈਂ ਰਿਸ਼ੈਪਸ਼ਨ ਤੋਂ ਆਪਣੇ ਕਮਰੇ ਦੀ ਚਾਬੀ ਲੈਣ ਗਿਆ, ਤਾਂ ਰਿਸ਼ੈਪਸ਼ਨ ਵਾਲਾ ਲੜਕਾ ਮੈਨੂੰ ਕਹਿਣ ਲਗਾ ਕਿ ਤੁਹਾਡਾ ਕੋਈ ਵਾਕਿਫ ਤੁਹਾਨੂੰ ਮਿਲਣ ਆਇਆਂ ਸੀ ਅਤੇ ਬਹੁਤ ਲੰਮਾਂ ਸਮਾਂ ਤੁਹਾਨੂੰ ਉਡੀਕਦਾ ਰਿਹਾ ਹੈ ਅਤੇ ਰਾਤ : ਕੁ ਵਜੇ ਵਾਪਿਸ ਗਿਆ ਸੀ। ਮੈਂ ਉਸ ਦੀ ਗਲ ਸੁਣ ਕੇ ਹੈਰਾਨ ਸਾਂ ਕਿ ਉਹ ਕੋਣ ਹੋ ਸਕਦਾ ਸੀ। ਮੈਂ ਉਸ ਨੂੰ ਦੁਬਾਰਾ ਪੁਛਿਆਂ ਕਿ ਉਹ ਕੋਣ ਸੀ ਅਤੇ ਮੈਨੂੰ ਕਿਵੇਂ ਜਾਣਦਾ ਸੀ, ਮੈਂ ਤਾਂ ਕਰਾਚੀ ਵਿਚ ਕਿਸੇ ਨੂੰ ਵੀ ਨਹੀ ਜਾਣਦਾ ਮੈਂ ਤਾਂ ਜਿੰਦਗੀ ਵਿਚ ਪਹਿਲੀ ਵਾਰ ਕਰਾਚੀ ਆਇਆ ਹਾਂ। ਤਾਂ ਉਹ ਦਸਣ ਲਗਾ ਕਿ "ਉਹ ਇਕ ਬਜੁਰਗ ਸੀ ਅਤੇ ਕਹਿੰਦਾ ਸੀ ਕਿ ਜਿਹੜੇ ਸਰਦਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਮੈ ਉਹਨਾਂ ਨੂੰ ਮਿਲਣਾਂ ਹੈ, ਉਹ ਮੇਰੇ ਇਲਾਕੇ ਦੇ ਹਨ, ਅਤੇ ਉਹ ਕਲ ਫਿਰ ਆਉਣ ਲਈ ਕਹਿ ਗਿਆ ਸੀ।"

ਮੈਂ ਉਸ ਦੀ ਇਹ ਗਲ ਸੁਣ ਕੇ ਹੈਰਾਨ ਸਾਂ ਅਤੇ ਕਦੀ ਮੇਰਾ ਖਿਆਲ ਸਰਗੋਧੇ ਵਿਚ ਮਿਲੇ ਆਦਮੀਆਂ ਵਲ ਜਾਂਦਾ ਸੀ ਕਦੀ ਆਪਣੇ ਪਿੰਡ ਵਲ, ਪਰ ਮੇਰੀ ਸਮਝ ਵਿਚ ਕੁਝ ਨਹੀ ਸੀ ਆ ਰਿਹਾ।

ਸਵੇਰੇ ਅਜੇ ਮੈਂ ਚਾਹ ਹੀ ਪੀ ਰਿਹਾ ਸਾਂ ਤਾਂ ਟੈਲੀਫੂਨ ਦੀ ਘੰਟੀ ਵਜੀ ਫੋਨ ਰਿਸੈਪਸ਼ਨ ਤੋਂ ਸੀ ਅਤੇ ਰਿਸੈਪਸ਼ਨ ਵਾਲਾਂ ਲੜਕਾ ਕਹਿ ਰਿਹਾ ਸੀ ਕਿ ਤੁਹਾਨੂੰ ਕੋਈ ਮਿਲਣ ਆਇਆ ਹੈ।

ਇਕ ਦਮ ਲਿਫਟ ਰਾਹੀ ਮੈਂ ਥਲੇ ਆ ਗਿਆ ਅਤੇ ਰਿਸੈਪਸ਼ਨ ਤੇ

 

33 / 103
Previous
Next