Back ArrowLogo
Info
Profile
ਪਤਾ ਨਹੀਂ ਕਿਉਂ, ਉਹਨਾਂ ਬੱਚਿਆਂ ਦੀਆਂ ਮਾਵਾਂ ਉਸ ਵਲੋਂ ਦਿਤੀਆਂ ਚੀਜਾਂ ਨੂੰ ਵਾਪਿਸ ਉਸ ਦੇ ਘਰ ਮੋੜ ਦਿੰਦੇ। ਮਾਵਾਂ ਆਪਣੇ ਬੱਚਿਆਂ ਨੂੰ ਤਾਕੀਦ ਕਰਦੀਆਂ ਰਹਿੰਦੀਆਂ ਜੋਗਿੰਦਰ ਕੌਰ ਕੋਲੋਂ ਕੁਝ ਨਾ ਖਾਇਓ, ਉਹ ਮੁਸਲਮਾਨੀ ਹੈ, ਜਦੋਂ ਉਸ ਨੂੰ ਬੱਚਿਆਂ ਕੋਲੋਂ ਹੀ ਇਨ੍ਹਾਂ ਗੱਲਾਂ ਦਾ ਪਤਾ ਲੱਗ ਜਾਂਦਾ ਤਾਂ ਉਹ ਅੱਖਾਂ ਬੰਦ ਕਰ ਕੇ ਘੰਟਿਆਂ ਬਧੀ ਰਾਤ ਹੋਣ ਤਕ ਲੰਮੀ ਪਈ ਰਹਿੰਦੀ। ਪਰ ਫਿਰ ਵੀ ਅਗਲੇ ਦਿਨ ਉਹ ਧਾਰਮਿਕ ਰਸਮਾਂ ਪੂਰੀਆਂ ਕਰਦੀ ਅਤੇ ਕੰਮ ਵਿਚ ਇਸ ਲਈ ਰੁਝ ਜਾਂਦੀ ਤਾਂ ਕਿ ਉਹ ਆਪਣਾ ਭੂਤ ਕਾਲ ਸਭ ਭੁਲ ਜਾਵੇ।

ਪਰ ਅਚਾਨਕ ਹੀ ਵੰਡ ਤੋਂ 12-13 ਸਾਲ ਬਾਅਦ ਉਸਦੀ ਬਜੁਰਗ ਮਾਂ ਪਾਕਿਸਤਾਨ ਤੋਂ ਲੱਭਦੀ ਲੱਭਦੀ ਉਸ ਕੋਲ ਪਹੁੰਚ ਗਈ, ਹੁਣ ਉਹ ਉਸ ਨੂੰ ਆਪਣੇ ਕੋਲ ਖੜਨਾ ਚਾਹੁੰਦੀ ਸੀ । ਉਹ ਉਸਦੀ ਭੈਣ ਨੂੰ ਵੀ ਮਿਲ ਕੇ ਆਈ ਸੀ, ਜੋ ਉਸ ਤੋਂ ਸਿਰਫ 8-10 ਕਿਲੋਮੀਟਰ ਦੂਰ ਇਕ ਹਿੰਦੂ ਪਰਿਵਾਰ ਵਿਚ ਰਹਿੰਦੀ ਸੀ। ਉਸਦੀ ਮਾਂ ਭਾਵੇਂ ਬਜੁਰਗ ਹੋ ਚੁਕੀ ਸੀ ਖਾਵੰਦ ਅਤੇ ਲੜਕੇ ਦੇ ਕਤਲ ਤੋਂ ਬਾਅਦ ਉਸਨੇ ਪਾਕਿਸਤਾਨ ਵਿਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਸੀ ਪਰ ਉਸ ਦੀ ਕਿੰਨੀ ਹਿੰਮਤ ਸੀ। ਉਹ ਪਾਸਪੋਰਟ ਬਣਾ ਕੇ ਇੰਨਾ ਬੱਚੀਆਂ ਨੂੰ ਲੱਭਣ, ਇਸ ਉਮਰ ਵਿਚ ਆਈ ਸੀ। ਪਰ ਨਾਂ ਤਾਂ ਇਹ ਹੁਣ ਜਾਣਾ ਚਾਹੁੰਦੀਆਂ ਸਨ ਨਾ ਇਹ ਸੰਭਵ ਹੀ ਲਗਦਾ ਸੀ ਅਤੇ ਨਾ ਉਹਨਾਂ ਦੀ ਮਾਂ ਇਧਰ ਰਹਿ ਸਕਦੀ ਸੀ। ਉਹ ਤਾਂ ਜਾਇਦਾਦ ਨੂੰ ਛੱਡ ਕੇ ਵੀ ਉਹਨਾਂ ਕੋਲ ਰਹਿਣ ਲਈ ਤਿਆਰ ਸੀ ਪਰ ਇਹ ਵੀ ਸੰਭਵ ਨਹੀਂ ਸੀ ਲਗਦਾ। ਉਸਦਾ ਵੀਜਾ ਕੁਝ ਕੁ ਦਿਨਾਂ ਦਾ ਸੀ ਅਤੇ ਉਸ ਨੂੰ ਵਾਪਿਸ ਜਾਣਾ ਪੈਂਦਾ ਸੀ। ਉਸਨੇ ਆਪਣਾ ਪਤਾ ਦਿਤਾ ਅਤੇ ਇਸ ਦੋਚਿਤੀ ਵਿਚ ਫਿਰ ਆਉਣ ਦੇ ਖਿਆਲ ਨਾਲ ਵਾਪਿਸ ਚਲੀ ਗਈ। ਜਦੋਂ ਇਨਾਂ ਨੇ ਉਸਦੇ ਪਤੇ ਤੇ ਖਤ ਲਿਖੇ ਤਾਂ ਪਤਾ ਲਗਾ ਕਿ ਇਥੋਂ ਜਾਣ ਤੋਂ ਦੋ ਮਹੀਨੇ ਬਾਅਦ ਹੀ ਉਸਦੀ ਮੌਤ ਹੋ ਗਈ ਸੀ। ਪਰ ਬਚਿੱਤਰ ਸਿੰਘ ਹੁਣ ਉਸ ਲਈ ਸਭ ਕੁਝ ਸੀ, ਉਸ ਦਾ ਵੱਡਾ ਆਸਰਾ ਸੀ, ਉਸ ਕਰਕੇ ਉਹ ਸਭ ਕੁਝ ਭੁਲੀ ਬੈਠੀ ਸੀ । ਪਰ ਦੋ ਸਾਲ ਬਾਅਦ ਬਚਿੱਤਰ ਸਿੰਘ ਬਿਮਾਰ ਹੋਇਆ ਤੇ ਮਰ ਗਿਆ, ਉਸਦੇ ਲੜਕਿਆਂ, ਲੜਕੀਆਂ, ਨੂੰਹਾਂ ਜਵਾਈਆਂ ਨੇ ਰਾਤ ਤੋਂ ਪਹਿਲਾਂ ਜੋਗਿੰਦਰ ਕੌਰ ਨੂੰ ਘਰੋਂ ਕੱਢ ਦਿੱਤਾ ਅਤੇ ਉਸ ਨੇ ਗੁਰਦਵਾਰੇ ਰਹਿਣਾ ਸ਼ੁਰੂ ਕਰ ਦਿੱਤਾ, ਉਹ ਪਾਗਲ ਹੋ ਗਈ ਸੀ ਇਹ ਸਭ ਗੱਲਾਂ ਮੇਰੇ ਦਿਮਾਗ ਵਿਚ ਫਿਲਮ ਵਾਂਗ ਘੁੰਮ ਰਹੀਆਂ ਸਨ।

93 / 103
Previous
Next