ਜਦੋਂ ਬਸ ਦੇ ਡਰਾਇਵਰ ਮਿਸਟਰ ਨਿਸਾਰ ਨੇ ਮੈਨੂੰ ਯਾਦ ਕਰਵਾਇਆ "ਸਰਦਾਰ ਜੀ ਕੀ ਗਲ ਹੈ, ਉਤਰਨਾ ਨਹੀਂ ਕਿਥੇ ਗਵਾਚ ਗਏ ਹੋ?" ਬੱਸ ਹੋਟਲ ਦੇ ਸਾਹਮਣੇ ਖੜੀ ਸੀ, ਮੇਰੇ ਤੋਂ ਸਿਵਾ ਬਾਕੀ ਸਭ ਬੱਸ ਤੋਂ ਉਤਰ ਚੁੱਕੇ ਸਨ ਅਤੇ ਠੀਕ ਹੀ ਮੈਂ ਗੁਆਚਿਆ ਹੋਇਆ ਸਾਂ ਉਹਨਾਂ ਹਜਾਰਾਂ ਬਦਨਸੀਬ ਪ੍ਰੀਵਾਰਾਂ ਦੀ ਮਨੋਵਿਗਿਆਨਿਕ ਸੋਚ ਵਿਚ, ਜਿਸਦਾ ਉਹਨਾਂ ਨੂੰ ਮਰਣ ਤਕ ਸਾਹਮਣਾ ਕਰਨਾ ਪਿਆ।