ਡਾਕਟਰ ਮਕਬੂਲ ਮੈਨੂੰ ਖਾਸ ਤੋਰ ਤੇ ਦਿਆਲ ਸਿੰਘ ਕਾਲਜ ਲੈ ਗਿਆ, ਜਿਸ ਦਾ ਨਾ ਅਜੇ ਵੀ ਦਿਆਲ ਸਿੰਘ ਕਾਲਜ ਸੀ ਅਤੇ ਉਸਦੇ ਨਾਲ ਹੀ ਦਿਆਲ ਸਿੰਘ ਲਾਇਬਰੇਰੀ ਸੀ ਅਤੇ ਇਸ ਦਾ ਨਾ ਵੀ ਨਹੀਂ ਸੀ ਬਦਲਿਆ ਗਿਆ। ਮੈਂ ਦਿਆਲ ਸਿੰਘ ਕਾਲਜ ਬਾਰੇ ਸੁਣਿਆ ਤਾਂ ਬਹੁਤ ਸੀ ਅਤੇ ਮਹਿਸੂਸ ਕਰਦਾ ਸਾਂ ਕਿ ਸ਼ਾਇਦ ਇਹ ਕਾਲਜ ਵੀ ਖਾਲਸਾ ਕਾਲਜ ਅੰਮਿ੍ਤਸਰ ਵਾਂਗ ਇਕ ਵਿਸ਼ਾਲ ਕਾਲਜ ਹੋਵੇਗਾ ਪਰ ਇਹ ਇਸ ਤਰ੍ਹਾਂ ਨਹੀਂ ਸੀ। ਇਹ ਇਕ ਛੋਟਾ ਕਾਲਜ ਸੀ ਭਾਵੇ ਕਿ ਖਾਲਸਾ ਕਾਲਜ ਅੰਮ੍ਰਿਤਸਰ ਨਾਲ ਜੁੜੀ ਹੋਈ ਇਸ ਕਾਲਜ ਦੀ ਇਕ ਇਤਹਾਸਿਕ ਸਾਂਝ ਸੀ। ਕਹਿੰਦੇ ਹਨ ਕਿ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ ਬਨਾਉਣ ਦਾ ਫੈਸਲਾ ਹੋ ਗਿਆ ਤਾਂ ਸ. ਦਿਆਲ ਸਿੰਘ ਮਜੀਠੀਆਂ ਜਿਸ ਦੀ ਔਲਾਦ ਨਹੀਂ ਸੀ ਅਤੇ ਜਿਸ ਨੇ ਲਹੌਰ ਵਿਚ ਟਰੀਬਿਊਨ ਅਖਬਾਰ ਕਢੀ ਸੀ ਅਤੇ ਪੰਜਾਬ ਨੈਸ਼ਨਲ ਬੈਂਕ ਸਥਾਪਿਤ ਕੀਤਾ ਸੀ ਉਸ ਦੇ ਖਾਲਸਾ ਕਾਲਜ ਸਥਾਪਿਤ ਕਰਣ ਵਾਲੀ ਕਮੇਟੀ ਦੇ ਸਾਹਮਣੇ ਆ ਕੇ ਇਹ ਪੇਸ਼ਕਸ਼ ਕੀਤੀ ਜੇ ਤੁਸੀ ਤਜਵੀਜ ਕੀਤੇ ਕਾਲਜ ਦਾ ਨਾਂ ਦਿਆਲ ਸਿੰਘ ਕਾਲਜ ਰੱਖ ਦਿਉ ਤਾਂ ਇਸ ਲਈ ਕੀਤਾ ਜਾਣ ਵਾਲਾ ਸਾਰੇ ਦਾ ਸਾਰਾ ਖਰਚ ਉਹ ਕਰੇਗਾ। ਪਰ ਕਮੇਟੀ ਨੇ ਕੁਝ ਸੋਚਣ ਦਾ ਸਮਾਂ ਲੈ ਲਿਆ ਅਤੇ ਬਾਦ ਵਿਚ ਇਹ ਪੇਸ਼ਕਸ਼ ਠੁਕਰਾ ਦਿਤੀ ਕਿਉ ਜੋ ਉਸ ਤਜਵੀਜ ਕੀਤੇ ਕਾਲਜ ਵਿਚ ਕਿਸੇ ਦਾ ਵੀ ਨਾਂ ਨਹੀਂ ਹੋਵੇਗਾ ਅਤੇ ਇਸ ਦਾ ਨਾਂ ਸਿਰਫ "ਖਾਲਸਾ ਕਾਲਜ" ਹੀ ਹੋਵੇਗਾ ਅਤੇ ਬਾਦ ਵਿਚ ਦਿਆਲ ਸਿੰਘ ਮਜੀਠੀਆਂ ਨੇ ਲਹੌਰ ਵਿਚ ਦਿਆਲ ਸਿੰਘ ਕਾਲਿਜ ਸਥਾਪਿਤ ਕੀਤਾ। ਇਹ ਗੱਲ ਡਾਕਟਰ ਮਕਬੂਲ ਲਈ ਨਵੀਂ ਸੀ ਅਤੇ ਉਹ ਦੱਸਣ ਲੱਗਾ ਕਿ ਇਸ ਕਾਲਜ ਬਾਰੇ ਮੈ ਇਨਾਂ ਹੀ ਜਾਣਦਾ ਹਾਂ ਕਿ ਇਹ ਕਾਲਜ ਕਿਸੇ ਸਿੱਖ ਰਾਈਸ ਨੇ ਬਣਵਾਇਆ ਸੀ ਅਤੇ ਇਸ ਕਾਲਜ ਦਾ ਨਾਂ ਵੰਡ ਤੋਂ ਬਾਦ ਵੀ ਨਹੀਂ ਬਦਲਿਆ ਗਿਆ ਕਿਉ ਜੋ ਇਸ ਕਾਲਜ ਦਾ ਇਕ ਲੰਮਾ ਇਤਿਹਾਸ ਸੀ।
ਥੋੜਾ ਹੀ ਚਿਰ ਬਾਦ ਅਸੀ ਡਾਕਟਰ ਮਕਬੂਲ ਦੇ ਘਰ ਦੇ ਬਾਹਰ ਖੜੇ ਸਾਂ। ਪਰ ਘਰ ਦੇ ਬਾਹਰ ਜੰਦਰਾ ਲਗਾ ਹੋਇਆ ਸੀ, ਡਾਕਟਰ ਮਕਬੂਲ ਉਤਰਿਆ ਅਤੇ ਮੈਂ ਸੋਚਿਆ ਕਿ ਸ਼ਾਇਦ ਉਹ ਗਵਾਂਢ ਤੋਂ ਚਾਬੀ ਲੈਣ ਗਿਆ ਹੈ ਪਰ ਉਹ ਕੁਝ ਚਿਰ ਬਾਦ ਦੂਸਰੀ ਤਰਫ ਤੋਂ ਚਾਬੀ ਲੈ ਕੇ ਆ ਰਿਹਾ ਸੀ ਘਰ ਵਿਚ ਜਾ ਕੇ ਮੈਂ ਵੇਖਿਆ ਉਸਦੀ ਪਤਨੀ ਅਤੇ ਬੱਚੇ ਸਾਨੂੰ ਉਡੀਕ ਰਹੇ ਸਨ। ਸਾਰਾ ਪ੍ਰੀਵਾਰ ਘਰ, ਅਤੇ ਬਾਹਰ ਤੋਂ ਜਿੰਦਰਾ, ਮੈਂ ਇਸ