Back ArrowLogo
Info
Profile
ਮੈਂ ਛੋਟੀ ਜਹੀ ਸਾਂ, ਚਾਚੇ ਚਾਨਣ ਸਿੰਘ ਨੇ ਮੈਨੂੰ ਚੁਕਿਆ ਹੋਇਆ ਸੀ। ਮੈ ਚਾਚੇ ਚਾਨਣ ਸਿੰਘ ਨੂੰ ਨਹੀਂ ਭੁਲ ਸਕੀ ਉਹ ਮੈਨੂੰ ਚੁਕ ਕੇ ਮੇਲੇ ਵਿਚ ਲੈ ਜਾਂਦਾ ਹੁੰਦਾ ਸੀ, ਜਲੇਬੀਆਂ, ਆਈਸ ਕਰੀਮ ਖਵਾਉਣੀ ਅਤੇ ਵਾਪਸੀ ਤੇ ਛੋਟੇ-ਛੋਟੇ ਖਿਡੌਣੇ ਲੈ ਕੇ ਦੇਣੇਂ, ਪਰ ਮੈਂ ਜਿਦ ਕਰਕੇ ਉਹ ਖਿਡੋਣੇ ਲੈਂਦੀ ਸਾਂ ਜਿਹੜੇ ਮੈਨੂੰ ਪਸੰਦ ਹੁੰਦੇ ਸਨ ਅਤੇ ਉਹ ਦਸਦੀ ਜਾ ਰਹੀ ਸੀ ਅਤੇ ਮੈਂ ਵੇਖ ਰਿਹਾ ਸਾਂ ਉਸ ਦੀਆਂ ਅੱਖਾਂ ਵਿਚੋਂ ਅਥਰੂ ਵਗ ਰਹੇ ਸਨ। 59 ਸਾਲਾਂ ਬਾਦ ਵੀ ਅੱਖਾਂ ਵਿਚੋਂ ਅਥਰੂ, ਇਹ ਕਿਸ ਤਰ੍ਹਾਂ ਦੀਆਂ ਡੂੰਘੀਆਂ ਸਾਂਝਾਂ ਸਨ?

“ਬਾਦ ਵਿਚ ਤੁਸੀਂ ਕਦੀ ਫਿਰੋਜਪੁਰ ਗਏ ਨਹੀਂ" ਮੈ ਪੁਛਿਆ, "ਸਿਰਫ ਇਕ ਵਾਰ, ਕੋਈ ਦੋ ਸਾਲ ਪਹਿਲਾਂ । ਪਰ ਉਥੇ ਤਾਂ ਹੁਣ ਕੋਈ ਇਹ ਵੀ ਨਹੀਂ ਸੀ ਜਾਣਦਾ ਕਿ ਅਸੀ ਉਥੇ ਰਹਿੰਦੇ ਰਹੇ ਸਾਂ, ਉਹ ਟੂਟੀ ਜਿਸ ਤੋਂ ਪਾਣੀ ਪੀਂਦੇ ਹੁੰਦੇ ਸਾਂ। ਉਹ ਤਾਂ ਅਜੇ ਵੀ ਹੈ ਅਤੇ ਮੈਂ ਵੇਖ ਆਈ ਹਾਂ ਪਰ ਉਸ ਟੂਟੀ ਦੇ ਇਰਦ ਗਿਰਦ ਜਿਹੜੇ ਮਰਦ ਔਰਤਾਂ ਉਦੋਂ ਹੁੰਦੇ ਸਨ ਉਹਨਾਂ ਵਿਚੋਂ ਤਾਂ ਇਕ ਵੀ ਨਹੀ ਮਿਲਿਆ। ਚਾਨਣ ਸਿੰਘ ਦੇ ਪ੍ਰੀਵਾਰ ਵਿਚੋਂ ਉਹਨਾਂ ਦੇ ਪੋਤਰੇ ਮਿਲੇ ਤਾਂ ਸਨ ਪਰ ਮੇਰੀਆਂ ਕਈ ਗੱਲਾਂ ਜਿਹੜੀਆਂ ਉਸ ਪ੍ਰੀਵਾਰ ਬਾਰੇ ਮੈ ਜਾਣਦੀ ਸਾਂ, ਉਹ ਤਾਂ ਉਹ ਵੀ ਨਹੀਂ ਸਨ ਜਾਣਦੇ। ਪਰ ਫਿਰ ਵੀ ਉਹਨਾਂ ਬਚਿਆਂ ਵਿਚੋਂ ਉਹਨਾ ਦੇ ਦਾਦੇ, ਦਾਦੀ ਦੇ ਦਰਸ਼ਨ ਕੀਤੇ ਮੈਨੂੰ ਸਕੂਨ ਮਿਲਿਆ। ਮੈਂ ਉਸ ਧਰਤੀ ਨੂੰ ਸਲਾਮ ਕੀਤੀ, ਉਸ ਧਰਤੀ ਅਤੇ ਉਹਨਾਂ ਲੋਕਾਂ ਦੀ ਸੁਖ ਸਾਂਦ ਮੰਗੀ। ਆਪਣੇ ਬਾਪ ਵਲੋ ਮਰਣ ਤਕ ਫਿਰੋਜਪੁਰ ਨੂੰ ਯਾਦ ਕਰਣ ਅਤੇ ਲਗਾਤਾਰ ਇਸ ਤਰਾਂ ਕਹਿਣਾਂ ਕਿ ਸੁਪਨੇ ਵਿਚ ਮੈਂ ਅਤੇ ਚਾਨਣ ਸਿੰਘ ਸਾਈਕਲਾਂ ਤੇ ਮਲ੍ਹਾਂਵਾਲੇ ਨੂੰ ਜਾਂਦੇ ਰਹੇ ਹਾਂ। ਅਸੀ ਸੁਪਨੇ ਵਿਚ ਫਿਰੋਜਪੁਰ ਤੋਂ ਸੋਡਾ ਪੀਂਦੇ ਰਹੇ ਹਾਂ ਪਰ ਇਹ ਵੀ ਅਜੀਬ ਵੰਡ ਸੀ ਜਿੰਨਾਂ ਲੋਕਾਂ ਨੇ ਜਾਨਾ ਹੀਲ ਕੇ ਉਧਰੋਂ ਲੋਕਾਂ ਨੂੰ ਇਧਰ ਭੇਜਿਆ, ਜਿਹੜੇ ਰਿਸ਼ਤੇਦਾਰਾਂ ਤੋਂ ਕਿਤੇ ਉੱਤੇ ਸਨ ਉਹ ਤਾਂ ਰਿਸ਼ਤੇਦਾਰ ਗਿਣੇ ਨਾ ਗਏ, ਉਹਨਾਂ ਦੇ ਸੱਦੇ ਤੇ ਤਾਂ ਸਾਨੂੰ ਵੀਜਾਂ ਨਹੀ ਮਿਲ ਸਕਦਾ ਪਰ ਜੋ ਜਿੰਦਗੀ ਵਿਚ ਇਕ ਵਾਰ ਵੀ ਨਹੀਂ ਮਿਲੇ, ਜੇ ਉਹ ਰਿਸ਼ਤੇਦਾਰ ਹਨ ਤਾਂ ਉਹਨਾਂ ਦੇ ਨਾ ਤੇ ਵੀਜਾ ਮਿਲ ਸਕਦਾ ਹੈ। ਇਹ ਕਿਹੋ ਜਿਹਾ ਕਨੂੰਨ ਹੈ। ਮੈਂ ਪਾਰਲੀਮੈਂਟ ਦੀ ਮੈਬਰ ਹੋਣ ਕਰਕੇ ਫੀਰੋਜਪੁਰ ਤਾਂ ਵੇਖ ਆਈ ਹਾਂ ਪਰ ਲੱਖਾਂ ਉਹ ਲੋਕ ਜਿਹੜੇ ਆਪਣੇ ਪੁਰਾਣੇ ਘਰਾਂ ਅਤੇ ਸਾਥੀਆਂ ਨੂੰ ਵੇਖਣ ਲਈ ਤਰਸਦੇ ਰਹੇ ਅਤੇ ਪੁਰਾਣੇ ਸਾਥੀਆਂ ਨੂੰ ਮਿਲਣ ਦੀ ਖਾਹਿਸ਼ ਨਾਲ ਹੀ ਲੈ ਕੇ ਇਸ ਦੁਨੀਆਂ ਤੋਂ ਚਲੇ ਗਏ।

98 / 103
Previous
Next