Back ArrowLogo
Info
Profile
ਮੈਂ ਸ਼ੁਕੀਲਾ ਜੀ ਨੂੰ ਬਹੁਤ ਕੁਝ ਪੁਛਣਾਂ ਚਾਹੁੰਦਾ ਸਾਂ ਪਰ ਉਹ ਤਾਂ ਮੌਕਾਂ ਹੀ ਨਹੀ ਸਨ ਦੇ ਰਹੇ, ਪਰ ਉਸ ਵਕਤ ਮੈਂ ਇਹ ਕਲਪਨਾਂ ਜਰੂਰ ਕਰ ਸਕਦਾ ਸਾਂ ਕਿ ਭਾਪਾ ਜੀ ਵੀ ਤਾਂ ਇਸ ਤਰ੍ਹਾਂ ਹੀ ਕਹਿੰਦੇ ਹੁੰਦੇ ਹਨ ਕਿ ਸੁਪਨੇ ਵਿਚ ਅਜ ਮੈਂ ਸਾਰੀ ਰਾਤ ਆਪਣੀ ਪੈਲੀ ਨੂੰ ਪਾਣੀ ਲਾਉਂਦਾ ਰਿਹਾ ਹਾਂ। ਅਜ ਮੈਂ ਬਾਗ ਦੇ ਦੁਆਲੇ ਘੁੰਮਦਾ ਰਿਹਾ ਹਾਂ, ਅਜ ਮੈਂ ਸਰਗੋਧੇ ਸ਼ਹਿਰ ਵਿਚ ਸਾਈਕਲ ਚਲਾਉਂਦਾ ਰਿਹਾਂ ਹਾਂ । ਉਹਨਾਂ ਨੂੰ ਆਪਣਾ ਪਿਛਲਾ ਪਿੰਡ ਵੇਖਣ ਦੀ ਕਿੰਨੀ ਖਾਹਿਸ਼ ਸੀ, ਹੁਣ ਤਾਂ ਮਹੌਲ ਠੀਕ ਹੈ, ਉਹਨਾ ਨੂੰ ਉਹਨਾ ਦਾ ਪਿੰਡ ਜ਼ਰੂਰ ਵਿਖਾਵਾਂਗੇ।

ਸਮਾਂ ਕਾਫੀ ਹੋ ਗਿਆ ਸੀ, ਡਾ. ਮਕਬੂਲ ਨੇ ਆਪਣੇ ਦੋਸਤ ਮਿਸਟਰ ਇਕਬਾਲ ਜੋ ਲਹੌਰ ਦੇ ਮਾਡਲ ਟਾਊਨ ਵਿਚ ਰਹਿੰਦੇ ਸਨ ਅਤੇ ਇਕ ਵੱਡੇ ਉਦਯੋਗਪਤੀ ਹਨ, ਅਤੇ ਜੋ ਪਿਛੋਂ ਜਲੰਧਰ ਤੋਂ ਗਏ ਹੋਏ ਸਨ, ਨਾਲ 4 ਵਜੇ ਮਿਲਣ ਦਾ ਪ੍ਰੋਗਰਾਮ ਤਹਿ ਕੀਤਾ ਹੋਇਆ ਸੀ। ਅਸੀਂ ਉਠਣ ਲਗੇ ਤਾਂ ਸ਼ੁਕੀਲਾਂ ਜੀ ਨੇ ਕਿਹਾ " 5 ਮਿੰਟ ਹੋਰ ਬੈਠ ਜਾਉ ਮੈਂ ਤਾਂ ਤੁਹਾਡੇ ਬਾਰੇ ਕੁਝ ਵੀ ਨਹੀਂ ਪੁਛਿਆ। ਹਾਂ ਮੈ ਹੁਣ ਫਿਰ ਭਾਰਤ ਆਉਂਣਾ ਹੈ, ਮੇਰੇ ਨਾਲ ਫਿਰੋਜਪੁਰ ਚਲਿਉ। ਮੈਂ ਫਿਰੋਜਪੁਰ ਆਪਣਾ ਘਰ ਇਕ ਵਾਰ ਫਿਰ ਵੇਖਣਾ ਚਾਹੁੰਦੀ ਹਾਂ, ਉਥੇ ਜਾ ਕੇ ਮੈਨੂੰ ਅਜੀਬ ਸਕੂਨ ਮਿਲਿਆ ਸੀ, ਜਦੋਂ ਵਾਪਿਸ ਆ ਕੇ ਆਪਣੀ ਮਾਂ ਅਤੇ ਭੂਆ ਨੂੰ ਉਥੇ ਜਾਣ ਬਾਰੇ ਦਸਿਆ ਸੀ ਤਾਂ ਉਹ ਕਿੰਨਾ ਚਿਰ ਮੈਨੂੰ ਇਕ-ਇਕ ਗੱਲ ਦੁਹਰਾ ਕੇ ਪੁਛਦੀਆਂ ਰਹੀਆਂ ਸਨ, ਉਹ ਤਾਂ ਆਪਣਾ ਘਰ ਵੇਖਣ ਲਈ ਤਰਸਦੀਆਂ ਹੀ ਰਹੀਆਂ ਸਨ।" ਮੈ ਵੇਖਿਆ ਡਾ. ਮਕਬੂਲ ਉਠ ਖੜ੍ਹਾ ਹੋਇਆ ਸੀ ਅਤੇ ਮੈਂ ਸਮਝ ਗਿਆ ਕਿ ਉਹ ਲੇਟ ਹੋ ਰਿਹਾ ਹੈ। ਜਦ ਅਸੀਂ ਬਾਹਰ ਆ ਰਹੇ ਸਾਂ, ਤਾਂ ਮੈਂ ਸੋਚਿਆ ਕਿ ਸ਼ੁਕੀਲਾਂ ਜੀ ਨੂੰ ਉਸ ਮਿੱਟੀ ਨਾਲ ਕਿੰਨਾ ਮੋਹ ਹੈ, ਉਹਨਾਂ ਕਿਹਾ ਸੀ ਕਿ ਮੈ ਤਾਂ ਤੁਹਾਡੇ ਬਾਰੇ ਕੁਝ ਵੀ ਨਹੀ ਪੁਛਿਆ, ਪਰ ਗਲ ਉਹਨਾਂ ਫਿਰ ਆਪਣੀ ਹੀ ਸ਼ੁਰੂ ਕਰ ਦਿਤੀ ਮੇਰੇ ਕੋਲੋਂ ਤਾਂ ਉਹਨਾਂ ਕੁਝ ਵੀ ਨਹੀ ਪੁਛਿਆ। ਭਾਵੇ ਉਹਨਾਂ ਦੇ ਪਤੀ, ਕੇਂਦਰੀ ਸਰਕਾਰ ਦੇ ਮੰਤਰੀ ਰਹੇ ਹਨ। ਉਹ ਪਾਰਲੀਮੈਂਟ ਦੇ ਮੈਬਰ ਹਨ ਅਤੇ ਵਿਦੇਸ਼ਾਂ ਵਿਚ ਘੁੰਮਦੇ ਹਨ ਪਰ ਫਿਰੋਜ਼ਪੁਰ ਦੀ ਉਸ ਗਲੀ ਨੂੰ ਉਹ ਕਿਸ ਸ਼ਿਦਤ ਨਾਲ ਯਾਦ ਕਰਦੇ ਹਨ।

ਅਸੀਂ ਕੋਈ 4.30 ਵਜੇ ਮਿਸਟਰ ਇਕਬਾਲ ਦੇ ਘਰ ਪਹੁੰਚ ਗਏ, ਉਹ ਅਤੇ ਉਸਦਾ ਦੋਸਤ ਸਾਨੂੰ ਕਾਫੀ ਸਮੇਂ ਤੋਂ ਉਡੀਕ ਰਹੇ ਸਨ। ਜਦ ਅਸੀਂ ਉਹਨਾਂ ਦੇ ਡਰਾਇੰਗ ਰੂਮ ਵਿਚ ਬੈਠੇ, ਤਾਂ ਉਸ ਦੇ ਦੋ ਲੜਕੇ ਵੀ ਉਥੇ

99 / 103
Previous
Next