Back ArrowLogo
Info
Profile

ਆਣ ਖੜੇ ਹੋਏ। ਡੈਵਿਡਸਨ ਦਾ ਕੱਦ ਕੀਰਤ ਸਿੰਘ ਤੋਂ ਇਕ ਗਿੱਠ ਉੱਚਾ ਅਤੇ ਜਿਸਮ ਵੀ ਭਾਰਾ ਪਰ ਗੱਠਿਆ ਹੋਇਆ ਸੀ । ਕੀਰਤ ਸਿੰਘ ਦੇ ਕੱਦ ਨੂੰ ਆਪਣੇ ਤੋਂ ਛੋਟਾ ਵੇਖ ਕੇ ਡੈਵਿਡਸਨ ਦੇ ਬੁੱਲ੍ਹਾਂ 'ਤੇ ਵਿਅੰਗਮਈ ਮੁਸਕਾਨ ਆ ਗਈ। ਨਾਲ ਦੇ ਆਪਣੇ ਭਰਾ ਦੀ ਮੌਤ ਨੂੰ ਯਾਦ ਕਰਦਿਆਂ ਬਦਲੇ ਦੀ ਅੱਗ ਉਸ ਦੀਆਂ ਅੱਖਾਂ 'ਚ  ਝਲਕਣ ਲੱਗੀ।

"ਤਿਆਰ" ਦਾ ਲਲਕਾਰਾ ਮਾਰਦਿਆਂ ਡੈਵਿਡਸਨ ਆਪਣੀ ਤਲਵਾਰ ਲਸ਼ਕਾਉਂਦਾ ਕੀਰਤ ਸਿੰਘ 'ਤੇ ਟੁੱਟ ਗਿਆ। ਉਹ ਵਾਰ ਕਰਦਾ ਗਿਆ ਅਤੇ ਕੀਰਤ ਸਿੰਘ ਕਦੀ ਆਪਣੀ ਢਾਲ 'ਤੇ ਅਤੇ ਕਦੀ ਆਪਣੇ ਬਰਛੇ ਨਾਲ ਉਸ ਦਾ ਵਾਰ ਰੋਕਦਾ ਗਿਆ। ਕੀਰਤ ਸਿੰਘ ਉਸ ਦੇ ਵਾਰ ਰੋਕਦਿਆਂ ਕਦੇ ਬਹੁਤ ਪਿੱਛੇ ਹਟ ਜਾਂਦਾ, ਕਦੇ ਸੱਜੇ ਖੱਬੇ ਹੋ ਜਾਂਦਾ। ਆਪਣੇ ਵਲੋਂ ਉਸ ਨੇ ਡੈਵਿਡਸਨ ਉੱਤੇ ਕੋਈ ਵਾਰ ਨਹੀਂ ਕੀਤਾ ਅਤੇ ਨਾ ਹੀ ਉਸਦੇ ਮੁੱਖ ’ਤੇ ਕੋਈ ਭੈਅ ਜਾਂ ਕ੍ਰੋਧ ਸੀ ।

ਦੂਰ ਖੜਾ ਕਰਨਲ ਨੇਪੀਅਰ ਆਪਣੀ ਦੂਰਬੀਨ ਨਾਲ ਸਭ ਕੁਝ ਵੇਖ ਰਿਹਾ ਸੀ। ਕੁਝ ਦੇਰ ਤੱਕ ਇਸੇ ਤਰ੍ਹਾਂ ਲੜਾਈ ਚਲਦੀ ਰਹੀ ਤਾਂ ਕਰਨਲ ਨੇਪੀਅਰ ਨੇ ਆਪਣੇ ਕੋਲ ਖੜੇ ਹੈਨਰੀ ਲਾਰੈਂਸ ਨੂੰ ਆਖਿਆ:

"ਮੂਰਖ ਡੈਵਿਡਸਨ, ਉਹ ਇਹ ਨਹੀਂ ਸਮਝ ਰਿਹਾ ਕਿ ਉਹ ਸਿੱਖ ਇਸ ਮੋਟੀ ਦੇਹ ਅਤੇ ਮੋਟੇ ਦਿਮਾਗ ਵਾਲੇ ਆਦਮੀ ਨੂੰ ਥਕਾ ਰਿਹਾ ਹੈ। ਖੇਡ ਰਿਹਾ ਹੈ। ਜਿਵੇਂ ਬਿੱਲੀ ਚੂਹੇ ਨਾਲ ਖੇਡਦੀ ਹੈ।"

"ਇਹ ਵੀ ਤੇ ਮੁਮਕਿਨ ਹੈ ਕਿ ਸਾਡਾ ਡੈਵਿਡਸਨ ਉਸ ਨੂੰ ਵਾਰ ਕਰਨ ਦਾ ਮੌਕਾ ਹੀ ਨਾ ਦੇ ਰਿਹਾ ਹੋਵੇ ?"

ਦੂਜੇ ਪਾਸੇ ਕਿਲ੍ਹੇ ਦੀ ਕੰਧ ਉੱਤੇ ਖੜੇ ਸ਼ਾਮ ਸਿੰਘ, ਸ਼ਾਹ ਬਖ਼ਸ਼, ਜ਼ੀਨਤ ਅਤੇ ਰੂਪ ਆਦਿ ਆਪਣਾ ਸਾਹ ਰੋਕੀ ਇਹ ਸਭ ਕੁਝ ਦੇਖ ਰਹੇ ਸਨ । ਇਕ ਵਾਰੀ ਫਰੰਗੀ ਦੀ ਤਲਵਾਰ ਕੀਰਤ ਦੀ ਢਾਲ ਤੋਂ ਖਿਸਕ ਕੇ ਉਸ ਦੇ ਮੋਢੇ 'ਤੇ ਲੱਗੀ ਅਤੇ ਉਸ ਦੀ ਬਾਂਹ ਦਾ ਕੱਪੜਾ ਲਹੂ ਨਾਲ ਭਰ ਗਿਆ। ਰੂਪ ਦੇ ਮੂੰਹੋਂ 'ਹਾਏ' ਨਿਕਲ ਗਈ।

ਸ਼ਾਮ ਸਿੰਘ ਇਹ ਵੀ ਜਾਣਦਾ ਸੀ ਕਿ ਜੇ ਇਹ ਫਰੰਗੀ ਕੀਰਤ ਸਿੰਘ ਦੇ ਹੱਥੋਂ ਮਾਰਿਆ ਗਿਆ ਤਾਂ ਫਰੰਗੀ ਉਸ ਨੂੰ ਜਿਉਂਦਿਆਂ ਕਿਲ੍ਹੇ 'ਚ ਵਾਪਸ ਨਹੀਂ ਆਉਣ ਦੇਣਗੇ। ਇਸ ਸੰਭਾਵਨਾ ਨੂੰ ਮੁੱਖ ਰੱਖਦਿਆਂ ਸ਼ਾਮ ਸਿੰਘ ਨੇ ਕੀਰਤ ਸਿੰਘ ਦੇ ਬਚਾਓ ਦਾ ਇੰਤਜ਼ਾਮ ਵੀ ਕਰ ਲਿਆ ਹੋਇਆ ਸੀ।

ਕੀਰਤ ਸਿੰਘ ਖੱਬੇ ਸੱਜੇ ਅਤੇ ਪਿੱਛੇ ਹਟਦਿਆਂ ਡੈਵਿਡਸਨ ਨੂੰ ਥਕਾ ਵੀ ਰਿਹਾ ਸੀ ਅਤੇ ਉਸ ਦੀ ਤਲਵਾਰਬਾਜ਼ੀ ਦਾ ਅਨੁਮਾਨ ਵੀ ਲਾ ਰਿਹਾ ਸੀ । ਜਦ ਉਸ ਨੇ ਵੇਖਿਆ ਕਿ ਉਸ ਦੇ ਵਾਰ ਰੋਕਦਿਆਂ ਹੁਣ ਕਾਫ਼ੀ ਦੇਰ ਹੋ ਗਈ ਤਾਂ ਕੀਰਤ ਸਿੰਘ ਨੇ ਆਪਣੇ ਬਰਛੇ ਨਾਲ ਉਸ ਦੀ ਤਲਵਾਰ ਦਾ ਵਾਰ ਰੋਕ ਕੇ ਤਲਵਾਰ ਨੂੰ ਪਰ੍ਹੇ ਕਰਦਿਆਂ ਇਕ ਭਰਪੂਰ ਵਾਰ ਉਸ ਉੱਤੇ ਕਰ ਦਿੱਤਾ। ਇਸ ਵਾਰ ਦੀ ਉਮੀਦ ਡੈਵਿਡਸਨ ਨੇ ਨਹੀਂ ਸੀ ਕੀਤੀ ਅਤੇ ਉਹ ਕੀਰਤ ਸਿੰਘ ਦਾ ਵਾਰ ਰੋਕਦਿਆਂ-ਰੋਕਦਿਆਂ ਡਿੱਗਣ ਤੋਂ ਮਸਾਂ ਬਚਿਆ। ਹੁਣ ਕੀਰਤ ਸਿੰਘ ਦੀ ਵਾਰੀ ਸੀ ਅਤੇ ਡੈਵਿਡਸਨ ਵਾਰ ਰੋਕਦਿਆਂ

153 / 210
Previous
Next