Back ArrowLogo
Info
Profile

ਸਵਾਰ ਤੇਜ਼ ਰਫ਼ਤਾਰ ਨਾਲ ਦੌੜਦਿਆਂ ਫਰੰਗੀਆਂ ਵੱਲ ਵਧਣ ਲੱਗੇ। ਫਰੰਗੀ ਜਰਨੈਲ ਨੇ ਵੀ ਬਿਗਲ ਵਜਾਉਣ ਦਾ ਹੁਕਮ ਦਿੱਤਾ ਅਤੇ ਫਰੰਗੀ ਫ਼ੌਜ ਦੇ ਤਕਰੀਬਨ ਐਨੇ ਹੀ ਘੋੜ-ਸਵਾਰ ਖਾਲਸਾ ਫੌਜ ਦਾ ਮੁਕਾਬਲਾ ਕਰਨ ਲਈ ਦੌੜ ਪਏ। ਚਾਰ ਹਜ਼ਾਰ ਘੋੜਿਆਂ ਦੇ ਖੁਰਾਂ ਦੇ ਧਰਤੀ 'ਤੇ ਪੈਣ ਦੀ ਧਮਕ ਨਾਲ ਸਾਰਾ ਵਾਯੂਮੰਡਲ ਗੂੰਜ ਉੱਠਿਆ। ਰੁੱਖਾਂ 'ਤੇ ਬੈਠੇ ਪੰਛੀ ਫੜ ਫੜਾ ਕੇ ਅਕਾਸ਼ 'ਚ ਉਡਦਿਆਂ ਇਹ ਨਜ਼ਾਰਾ ਵੇਖਣ ਲੱਗੇ । ਸੱਪ ਅਤੇ ਚੂਹੇ ਆਪਣੀਆਂ ਖੁੱਡਾਂ 'ਚ ਜਾ ਵੜੇ। ਇਸ ਦੇ ਨਾਲ ਹੀ ਫਰੰਗੀਆਂ ਦੀਆਂ ਤੋਪਾਂ ਨੇ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ । ਗੋਲਾ ਕਦੀ ਧਰਤੀ 'ਤੇ ਡਿੱਗ ਕੇ ਮਿੱਟੀ ਦੇ ਬੱਦਲ ਉਡਾਉਣ ਲੱਗਦਾ, ਕਦੇ ਸਿੰਘਾਂ 'ਤੇ ਆ ਡਿੱਗਦਾ ਅਤੇ ਦੋ ਤਿੰਨ ਘੋੜ-ਸਵਾਰ ਘੋੜੇ ਸਮੇਤ ਧਰਤੀ 'ਤੇ ਜਾ ਡਿੱਗਦੇ। ਸਿੰਘਾਂ ਨੇ ਵੀ ਆਪਣੀਆਂ ਤੋਪਾਂ ਦੁਆਰਾ ਫਰੰਗੀਆਂ ਉੱਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ।

ਜਦੋਂ ਅੱਗੇ ਵਧਦੀ ਖਾਲਸਾਈ ਘੋੜ ਸਵਾਰ ਫਰੰਗੀਆਂ ਦੇ ਘੋੜ ਸਵਾਰਾਂ ਤੋਂ ਤਕਰੀਬਨ ਤਿੰਨ ਸੌ ਗਜ਼ ਦੀ ਦੂਰੀ 'ਤੇ ਰਹਿ ਗਏ ਤਾਂ ਕੀਰਤ ਸਿੰਘ ਨੇ ਆਪਣੇ ਕਮਰਕੱਸੇ 'ਚ ਇਕ ਛੋਟੇ ਅਕਾਰ ਦਾ ਝੰਡਾ ਗੱਡਿਆ ਅਤੇ ਹਵਾ 'ਚ ਲਹਿਰਾ ਦਿੱਤਾ। ਇਹ ਉਸ ਦੇ ਚੁਣੇ ਹੋਏ ਪੰਜ ਸੌ ਜਾਂਬਾਜ ਘੋੜ-ਸਵਾਰਾਂ ਲਈ ਇਕ ਖਾਸ ਸੰਕੇਤ ਸੀ। ਇਹ ਘੋੜ-ਸਵਾਰ ਬੜੀ ਫੁਰਤੀ ਨਾਲ ਦੋ ਹਿੱਸਿਆਂ 'ਚ ਵੰਡੇ ਗਏ ਅਤੇ ਫਰੰਗੀ ਘੋੜ ਸਵਾਰਾਂ ਦੇ ਸੱਜੇ ਖੱਬੇ ਵੱਲ ਵਧਦਿਆਂ ਇਕ ਅਰਧ ਗੋਲ ਦਾਇਰਾ ਬਣਾ ਲਿਆ। ਦੋਹਾਂ ਧਿਰਾਂ ਦੇ ਆਪਸ 'ਚ ਟਕਰਾਉਂਦਿਆਂ ਹੀ ਇਹ ਦਾਈ-ਢਾਈ ਸੌ ਘੋੜ-ਸਵਾਰਾਂ ਨੇ ਫਰੰਗੀ ਘੋੜ-ਸਵਾਰਾਂ 'ਤੇ ਸੱਜਿਓਂ-ਖੱਬਿਓਂ ਹਮਲਾ ਕਰ ਦਿੱਤਾ।

ਆਪਣੇ ਘੋੜੇ 'ਤੇ ਬੈਠੀ ਦੂਰ ਖੜੀ ਰੂਪ ਕੌਰ ਇਹ ਸਭ ਕੁਝ ਹੈਰਾਨੀ ਅਤੇ ਭੈਅਭੀਤ ਨਜ਼ਰਾਂ ਨਾਲ ਦੋਹਾਂ ਧਿਰਾਂ ਨੂੰ ਮਸਤ ਹਾਥੀਆਂ ਵਾਂਗ ਆਪਸ 'ਚ ਟਕਰਾਉਂਦਿਆਂ ਵੇਖਣ ਲੱਗੀ। ਇਕ ਦੂਜੇ ਦੀਆਂ ਤਲਵਾਰਾਂ ਦੇ ਵਾਰ ਨਾਲ ਦੋਹਾਂ ਪਾਸਿਆਂ ਦੇ ਸਿਪਾਹੀ ਚਾਰ-ਚਾਰ ਛੇ ਛੇ ਕਰਕੇ ਡਿੱਗਣ ਲੱਗੇ। ਥੋੜ੍ਹੀ ਦੇਰ ਬਾਅਦ ਦੋਵੇਂ ਪਾਸੇ ਦੀਆਂ ਪਿਆਦਾ ਫ਼ੌਜੀ ਟੁਕੜੀਆਂ ਵੀ ਆਪਣੀਆਂ ਸੰਗੀਨਾਂ ਤਾਣਦੇ ਹੋਈਆਂ ਅਤੇ ਤਲਵਾਰਾਂ ਲਹਿਰਾਉਂਦੀਆਂ ਹੋਈਆਂ ਅੱਗੇ ਵਧੀਆਂ।

ਕੀਰਤ ਸਿੰਘ ਨੇ ਇਕ ਫ਼ਰੰਗੀ ਘੋੜ-ਸਵਾਰ ਨੂੰ ਯੂਨੀਅਨ ਜੈਕ ਵਾਲਾ ਝੰਡਾ ਚੁੱਕੀ ਵੇਖਿਆ ਤਾਂ ਉਸ ਨੇ ਦੁਰਜਨ ਸਿੰਘ ਨੂੰ ਇਸ਼ਾਰਾ ਕੀਤਾ। ਉਨ੍ਹਾਂ ਦੋਹਾਂ ਨੇ ਆਪਣੇ ਘੋੜੇ ਉਸ ਵੱਲ ਦੁੜਾਏ ਅਤੇ ਦੁਰਜਨ ਸਿੰਘ ਨੇ ਆਪਣੀ ਤਲਵਾਰ ਦੇ ਇਕ ਭਰਪੂਰ ਵਾਰ ਨਾਲ ਫਰੰਗੀ ਦਾ ਸਿਰ ਉੱਡਾ ਦਿੱਤਾ। ਦੁਰਜਨ ਯੂਨੀਅਨ ਜੈਕ ਆਪਣੇ ਕਬਜੇ 'ਚ ਕਰਕੇ ਦੌੜ ਪਿਆ। ਇਹ ਵੇਖ ਕੇ ਫਰੰਗੀ ਪਲਟਨ ਦੇ ਮੇਜਰ ਵਿਲੀਅਮ ਨੇ ਆਪਣੇ ਘੋੜੇ ਨੂੰ ਅੱਡੀ ਲਾਈ ਅਤੇ ਤਲਵਾਰ ਲਹਿਰਾਉਂਦਾ, ਕਚੀਚੀਆਂ ਵੱਟਦਾ ਦੁਰਜਨ ਸਿੰਘ ਵੱਲ ਵਧਿਆ। ਦੁਰਜਨ ਸਿੰਘ ਨੇ ਯੂਨੀਅਨ ਜੈਕ ਆਪਣੇ ਕਿਸੇ ਸਿੱਖ ਘੋੜ  ਸਵਾਰ ਦੇ ਹੱਥ ਫੜਾਇਆ ਅਤੇ ਮੇਜਰ ਵਿਲੀਅਮ ਦਾ ਰਸਤਾ ਰੋਕ ਕੇ ਖੜਾ ਹੋ ਗਿਆ। ਵਿਲੀਅਮ ਨੇ ਆਪਣੀ ਤਲਵਾਰ ਨਾਲ ਦੁਰਜਨ ਸਿੰਘ 'ਤੇ ਵਾਰ ਕੀਤਾ। ਦੁਰਜਨ ਨੇ

193 / 210
Previous
Next