Back ArrowLogo
Info
Profile

“ਉਹ ਰਾਜਾ ਪਹਾੜਾ ਸਿੰਘ ਕਿੱਧਰ ਹੈ, ਫਰੀਦਕੋਟੀਆ? ਅਤੇ ਉਹ ਮਿਸਰ ਹੁਕਮ ਸਿੰਘ ਤੇ ਘੁਮੰਡ ਸਿੰਘ? ਉਹ ਤੇ ਕਹਿ ਰਿਹਾ ਸੀ  ਕਿ ਸਭ ਕੁਝ ਤੈਅ ਹੋ ਗਿਆ ਹੈ। ਪੰਜਾਹ ਹਜਾਰ ਰੁਪਏ ਵੀ ਲੈ ਗਿਆ ਉਨ੍ਹਾਂ ਨੂੰ ਦੇਣ ਲਈ?”

ਕੁਝ ਦੇਰ ਬਾਅਦ ਫਰੀਦਕੋਟ ਦਾ ਰਾਜਾ ਪਹਾੜਾ ਸਿੰਘ ਆਪਣੇ ਨਾਲ ਮਹਾਂ ਸਿੰਘ ਅਤੇ ਬਖਸ਼ੀ ਘੁਮੰਡ ਸਿੰਘ ਨੂੰ ਲਈ ਲਾਰਡ ਗਫ ਸਾਹਮਣੇ ਆ ਹਾਜਰ ਆਇਆ। 

"ਸਾਹਿਬ ਬਹਾਦਰ ਨੇ ਮੈਨੂੰ ਯਾਦ ਕੀਤਾ ?

"ਤੁਸੀਂ ਤੇ ਕਹਿ ਰਹੇ ਸੀ ਕਿ ਐਣ ਵਕਤ ਸਿਰ ਲਾਲ ਸਿੰਘ ਅਤੇ ਤੇਜ ਸਿੰਘ...?”

"ਹਾਂ ਸਰ, ਇਸ ਵਿੱਚ ਝੂਠ ਉੱਕਾ ਵੀ ਨਹੀਂ ।“

"ਤਾਂ ਇਹ ਫੇਰ ?” ਲਾਰਡ ਗਫ ਮੈਦਾਨ-ਏ-ਜੰਗ ਵਲ ਇਸ਼ਾਰਾ ਕਰਦਿਆਂ ਬੋਲਿਆ, “ਇਸ ਤਰ੍ਹਾਂ ਤਾਂ ਕੁਝ ਦੇਰ ਤੱਕ ਇਹ ਮੇਰੇ ਤੱਕ ਪਹੁੰਚ ਜਾਣਗੇ?”

ਪਹਾੜਾ ਸਿੰਘ ਦੇ ਮੁੱਖ 'ਤੇ ਚਿੰਤਾ ਪੱਸਰ ਗਈ। ਉਸ ਨੇ ਬਖ਼ਸੀ ਘੁਮੰਡ ਸਿੰਘ ਅਤੇ ਬਖਸ਼ੀ ਨੇ ਮਹਾਂ ਸਿੰਘ ਵੱਲ ਸਵਾਲੀਆ ਨਜਰਾਂ ਨਾਲ ਤੱਕਿਆ।

"ਗੱਲ ਪੱਕੀ ਹੋ ਗਈ ਸੀ। ਪੂਰੇ ਪੰਝੀ ਹਜਾਰ ਦੀਆਂ ਥੈਲੀਆਂ ਮੈਂ ਆਪਣੇ ਹੱਥੀਂ ਦਿੱਤੀਆਂ, ਬਾਕੀ ਦੀਆਂ ਪੰਝੀ ਹਜ਼ਾਰ ਬਾਅਦ 'ਚ... ।" ਇਹ ਕਹਿ ਕੇ ਬਖਸੀ ਘੁਮੰਡ ਸਿੰਘ ਆਪਣੇ ਘੋੜੇ ਦੀ ਪਿੱਠ ਤੇ ਖੜਾ ਹੋ ਗਿਆ ਅਤੇ ਲੜ ਰਹੀ ਖਾਲਸਾ ਫੌਜ ਦੇ ਪਿੱਛੇ ਆਪਣੇ ਪੰਜ ਛੇ ਹਜ਼ਾਰ ਸਿਪਾਹੀਆਂ ਵਿਚ ਘਿਰੇ ਤੇਜਾ ਸਿੰਘ ਕੋਲ ਤੱਕਦਿਆਂ ਲਾਲ ਝੰਡੀ ਹਵਾ 'ਚ ਲਹਿਰਾਉਣ ਲੱਗਾ।

ਤੇਜਾ ਸਿੰਘ ਨੇ ਘੁਮੰਡ ਸਿੰਘ ਵੱਲ ਤੱਕਿਆ ਅਤੇ ਦੂਜੇ ਹੀ ਪਲ ਤੇਜਾ ਸਿੰਘ ਦਾ ਇਸ਼ਾਰਾ ਮਿਲਣ 'ਤੇ ਉਸ ਦੇ ਪੰਜ-ਛੇ ਹਜ਼ਾਰ ਘੋੜ-ਸਵਾਰ 'ਨੱਸੋ-ਨੱਸੋ' ਦਾ ਰੌਲਾ ਪਾਉਂਦੇ ਪਿੱਛੇ ਵੱਲ ਭੱਜ ਤੁਰੇ।

"ਵੇਖੋ ਸਾਹਿਬ, ਔਹ ਵੇਖੋ।" ਰਾਜਾ ਪਹਾੜਾ ਸਿੰਘ ਖੁਸ਼ ਹੁੰਦਿਆਂ ਕਹਿ ਉੱਠਿਆ।

ਫੇਰ ਕੀ ਸੀ। ਲੜ ਰਹੇ ਖਾਲਸਾ ਸਿਪਾਹੀਆ ਨੂੰ ਕੁਝ ਸਮਝ ਨਾ ਆਇਆ। ਕੁਝ ਘਬਰਾ ਗਏ, ਕੁਝ ਪਿੱਛੇ ਭੱਜ ਤੁਰੇ, ਕੁਝ ਲੜਦੇ ਅਤੇ ਸ਼ਹੀਦੀਆਂ ਪਾਉਂਦੇ ਰਹੇ। ਆਪਣੀ ਵੀਹ ਹਜ਼ਾਰ ਫੌਜ ਅਤੇ 58 ਤੋਪਾਂ ਲਈ ਅੱਧਾ ਕੁ ਕੋਹ ਪਿੱਛੇ ਲਾਲ ਸਿੰਘ ਖੜਾ ਇਹ ਤਮਾਸ਼ਾ ਵੇਖਦਾ ਰਿਹਾ। ਅਤੇ ਕੁਝ ਦੇਰ ਬਾਅਦ ਆਪ ਵੀ ਪਿੱਛੇ ਵੱਲ ਭੇਜ ਤੁਰਿਆ।

ਖਾਲਸਾ ਫ਼ੌਜ ਜਿੱਤਦੀ-ਜਿੱਤਦੀ ਹਾਰ ਗਈ।

***

10

ਲੜਾਈ ਤੋਂ ਮੂੰਹ ਮੋੜ ਕੇ ਭੱਜਦੇ ਜਾ ਰਹੇ ਸਿੰਘਾਂ ਨਾਲ ਕੀਰਤ ਸਿੰਘ ਨਹੀਂ ਭੱਜਿਆ ਅਤੇ ਆਪਣੇ ਪੰਜ ਸੌ ਸਿਪਾਹੀਆਂ ਨਾਲ ਫਰੰਗੀਆਂ ਨਾਲ ਲੜਦਾ ਰਿਹਾ। ਉਸ ਦੇ ਵਾਂਗ ਹੋਰ ਵੀ ਬਹੁਤ ਸਾਰੇ ਅਣਖੀ ਬਹਾਦਰ ਆਪਣੀ ਜਾਨ ਦੀ ਪਰਵਾਹ ਨਾ

36 / 210
Previous
Next